Back ArrowLogo
Info
Profile

ਬਾਣੀ ਵਿਚ ਸਮਾਜਿਕ ਜਾਤੀਆਂ (ਹਿੰਦੂ ਅਤੇ ਮੁਸਲਮਾਨ) ਦੇ ਸਭਿਆਚਾਰਕ ਰੁਝਾਣ ਦੀ ਤਸਵੀਰ ਪੂਰਨ ਭਾਂਤ ਪ੍ਰਤੀਬਿੰਬਤ ਹੋਈ ਦੇਖ ਸਕਦੇ ਹਾਂ। "ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦ ਵੀ ਵਿਅਕਤੀ ਆਪਣੇ ਕਰਤੱਵ ਤੋਂ ਡਿਗਦੇ ਹਨ ਤਾਂ ਸਮਾਜ ਵਿਚਲੀ ਸਭਿਆਚਾਰਕ ਵਿਵਸਥਾ ਵੀ ਖੇਰੂੰ-ਖੇਰੂੰ ਹੋਣ ਲੱਗਦੀ ਹੈ।" (ਡਾ. ਗੁਰਦੀਪ ਸਿੰਘ ਪਖਾਰੀਵਾਲਾ-ਗੁਰਮਤਿ ਸਭਿਆਚਾਰ ਤੇ ਭਾਈ ਗੁਰਦਾਸ, ਪੰਨਾ 154) ਫਿਰ ਸਮਾਜ ਨੂੰ ਮੁੜ ਸੰਗਠਿਤ ਕਰਨ ਲਈ ਅਕਸਰ ਯੁੱਗ ਪੁਰਸ਼ ਦਾ ਜਨਮ ਹੁੰਦਾ ਹੈ। ਇਸੇ ਪ੍ਰਸੰਗ ਵਿਚ ਹੀ ਇਸੇ ਮੰਤਵ ਹਿੱਤ ਆਖਦੇ ਹਨ-

ਚੜ੍ਹਿਆ ਸੋਧਣਿ ਧਰਤਿ ਲੁਕਾਈ॥             (ਪਉੜੀ ੨੪)

ਸਮਾਜਿਕ ਸਭਿਆਚਾਰਕ ਮੁੱਲਾਂ ਵਿਚ ਉਪਰੋਕਤ ਗੱਲਾਂ ਤੋਂ ਇਲਾਵਾ ਵਰਣ ਵਿਵਸਥਾ ਜੋ ਜਾਤੀ ਭੇਦ ਨੂੰ ਹਵਾ ਦੇ ਰਹੀ ਸੀ ਤੇ ਫਲਸਰੂਪ ਭਾਰਤ ਵਿਚ ਇੱਕ ਰਸਾਤਲਗਾਮੀ ਸਮਾਜ ਉਸਰ ਰਿਹਾ ਸੀ, ਭਾਈ ਸਾਹਿਬ ਨੇ ਨਿਧੜਕ ਹੋ ਕੇ ਲਿਖਿਆ-

ਚਾਰਿ ਵਰਣ ਚਾਰਿ ਮਜ਼ਹਬਾਂ ਜਗ ਵਿਚਿ ਹਿੰਦੂ ਮੁਸਲਮਾਣੈ ॥

ਖੁਦੀ ਬਖੀਲਿ ਤਕਬਰੀ ਖਿੱਚੋਤਾਣ ਕਰੇਨਿ ਧਿੰਙਾਣੇ॥ (ਪਉੜੀ ੨੧)

ਵਰਨਾਂ ਵਰਨ ਨੇ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ॥(ਪਉੜੀ ੨੩)

ਭਾਈ ਸਾਹਿਬ ਉਸ ਸਮੇਂ ਦੇ ਸਭਿਆਚਾਰਕ ਵਰਤਾਰੇ ਵਿਚ ਵਰਨ ਆਧਾਰਿਤ  ਆਈ ਗਿਰਾਵਟ ਬਾਰੇ ਬੋਲਦੇ ਹੀ ਨਹੀਂ ਸਗੋਂ ਉਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਨ੍ਹਾਂ ਵਾਰਨਾਂ ਦਾ ਅੰਤ ਹੁੰਦਾ ਵੀ ਵਿਖਾਉਂਦੇ ਹਨ

ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇੱਕ ਵਰਨ ਕਰਾਇਆ॥

ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ॥ ((ਪਉੜੀ ੨੩)

ਇੱਥੇ ਹੀ ਬੱਸ ਨਹੀਂ ਭਾਈ ਸਾਹਿਬ ਹੋਰ ਵਾਰਾਂ ਵਿਚ ਵੀ ਸਪੱਸ਼ਟ ਕਰਦੇ ਹਨ ਕਿ ਸਿੱਖੀ ਸਭ ਕਿਸਮ ਦੇ ਜਾਤ ਪਾਤੀ ਵਖਰੇਵਿਆਂ ਦਾ ਪੁਰਜ਼ੋਰ ਖੰਡਨ ਕਰਦੀ ਆਈ ਹੈ। ਇੱਥੋਂ ਤਕ ਕਿ ਭਾਈ ਗੁਰਦਾਸ ਜੀ ਕਈ ਥਾਵਾਂ 'ਤੇ ਇਸ ਗਲਤ ਧਾਰਨਾ ਦਾ ਖੰਡਨ ਕਰਦੇ ਹਨ। ਸਿੱਖੀ ਦਾ ਪ੍ਰਥਮ ਅਸੂਲ ਹੀ ਇਹ ਹੈ ਕਿ ਜਿਨ੍ਹਾਂ ਨੂੰ ਸਮਾਜ ਵਿਚ ਜਾਤ ਪਾਤ ਪੱਖੋਂ ਹੀਣ ਸਮਝਿਆ ਜਾਂਦਾ ਹੈ, ਗੁਰਸਿੱਖੀ ਮਾਰਗ 'ਤੇ ਚੱਲਦਿਆਂ ਉਨ੍ਹਾਂ ਵਿਚ ਪਏ ਭੇਦ ਭਾਵ ਖਤਮ ਹੋ ਜਾਂਦੇ ਹਨ ਤੇ ਉਹ ਇੱਕ ਦੂਜੇ ਦੇ ਬਰਾਬਰ ਸਮਝੇ ਜਾਂਦੇ ਹਨ। ਭਾਈ ਗੁਰਦਾਸ ਜੀ ਉਪਰੋਕਤ ਪਹਿਲੀ ਵਾਰ ਦੀ ਤੇਈਵੀਂ ਪਉੜੀ ਦੀ ਤਰ੍ਹਾਂ ਗਿਆਰ੍ਹਵੀਂ ਵਾਰ ਦੀ ਸੱਤਵੀਂ ਪਉੜੀ ਦੀਆਂ ਆਰੰਭਲੀਆਂ ਸਤਰਾਂ ਵਿਚ ਉਪਰੋਕਤ ਕਥਨ ਦੀ ਹੋਰ ਮਜ਼ਬੂਤੀ ਨਾਲ ਪੁਸ਼ਟੀ ਕਰਦੇ ਹਨ।

ਚਾਰਿ ਵਰਨਿ ਇੱਕ ਵਰਨ ਕਰਿ ਵਰਨ ਅਵਰਨ ਤਮੇਲ ਗੁਲਾਲੋ॥

ਅਸਟ ਧਾਤੁ ਇੱਕ ਧਾਤੁ ਕਰਿ ਵੇਦ ਕਤੇਬ ਨ ਭੇਦ ਵਿਚਾਲੇ॥ (੧੧/੭)

ਜਾਤੀ ਸੁੰਦਰ ਲੋਕੁ ਨ ਜਾਣੈ (੧੧/੯)  

60 / 149
Previous
Next