Back ArrowLogo
Info
Profile

ਰਾਜਾ— ਸੁਣ ਲੈ ਰਾਣੀਏਂ ਬਾਤ, ਬਾਲਕ ਸਾਂ ਮੇਰਾ ਵਿਆਹ ਹੋ ਗਿਆ।

ਮੈਨੂੰ ਖਬਰ ਨਾ ਕਾਇ, ਲਿਖਿਆ ਲੈਣਾ ਤੱਤੀਏ ਆਪਣਾ।

ਮੇਰੀ ਕਿਸਮਤ ਵਿਚ ਨਾਂਹ, ਬਾਲਕ ਘਰੇ ਖੇਡਦਾ ਦੇਖਣਾ।

ਲੋਕਾਂ ਪਾਸ ਹਜਾਰ, ਗਲੀਆਂ ਵਿਖੇ ਰਾਣੀਏਂ ਖੇਡਦੇ।

ਮੁਲ ਨ ਵਿਕਦੇ ਬਜ਼ਾਰ, ਛੋੜਦੇ ਪੱਲਾ ਸਾਧੂ ਨੀ ਜਾਣਦੇ। ਨੀ।

ਸਾਧੂ ਬੰਨ੍ਹ ਨ ਬਹਾਲ, ਮਾਧਾਂ ਨਹੀਂ ਹੈ ਕਦੇ ਨੀਉਣਾ।

ਰਾਣੀ––ਸੁਣ ਰਾਜਾ ਮੇਰੀ ਬਾਤ, ਚੰਦ ਦੀ ਵੈਰਨ ਹੈ ਬੱਦਲੀ।

ਮੱਛੀ ਦਾ ਵੈਰੀ ਏ ਜਾਲ, ਮਰਦ ਦੀ ਵੈਰਨ ਹੈ ਨੀਂਦ ਜੀ।

ਨਿਉਣਾ ਬਹੁਤ ਨ ਠੀਕ, ਥੋੜਾ ਥੋੜਾ ਰਾਜਿਆ ਗੁੜ ਨਿਵੇਂ।

ਬਹੁਤੀ ਨਿਉਂਦੀ ਕਮਾਨ, ਮੂਰਖ ਬੰਦਾ ਰਾਜਿਆ ਨਾ ਨਿਵੇਂ।

ਨਿਉਂਦੇ ਸੁਘੜ ਸੁਜਾਨ, ਜਿਸ ਘਰ ਦੀਵਾ ਰਾਜਿਆ ਨਾ ਬਲੇ।

ਬੂਹੇ ਖੇਡੇ ਨ ਬਾਲ, ਦੱਸੋ ਵਿਚਾਰੀ ਉਹ ਕੀ ਕਰੇ?

ਮੰਦਾ ਕੀਤਾ ਨ ਬੋਲ, ਓਹਨੂੰ ਰਾਜਾ ਦਸੋ ਜੀ ਕਿਉਂ ਡੰਨੇ ?

ਰਾਜਾ--  ਸੋ ਡੰਨੇ ਕਰਤਾਰ, ਵਗਦਾ ਪਾਣੀ ਰਾਣੀਏਂ ਨਿਰਮਲਾ।

ਉਸਨੂੰ ਬੰਨ੍ਹੇ ਨਾ ਪਿਆਰ, ਆਏ ਸਾਧੂ ਰਾਣੀਏ ਰਮ ਚਲੇ?

ਬੱਧਾ ਗਹਿਰਾ ਨ ਹੋਇ, ਭੌਰਾਂ ਫੁਲਾਂ ਵਾਲਾ ਹੈ ਵਾਸਤਾ।

ਲਾਵੇ ਪਰਵਰਦਗਾਰ, ਫੁਲ ਸੁਕੇ ਭੌਰ ਨੀ ਉਡ ਚਲੇ। ਨੀਂ।

ਗੋਰਖ-  ਬੈਠੀ ਰਹੇਗੀ ਜਮਾਤ, ਨ ਮੁੜ ਆਵਣਾ ਰਾਣੀਏ।

ਏ ਪਸਾਰੀ ਦੇ ਹਾਟ, ਪੂਰਾ ਕਿਨੇ ਹੈ ਨਾ ਤੋਲਿਆਂ ।

ਜੋ ਤੋਲੇ ਸੋਈ ਘਾਟ, ਛੋਡ ਦੇ ਪੱਲਾ ਰਾਣੀਏ ਜਾਣ ਦੇ।

ਰਾਣੀ—  ਸੁਣ ਵੇ ਰਾਜਿਆ ਬਾਤ, ਕਿਨੂੰ ਸੌਂਪਿਆਂ ਰਾਜਿਆ ਕੁੰਜੀਆਂ?

ਕਿਸਨੂੰ ਨਗਰੀ ਦਾ ਰਾਜ, ਕੌਣ ਬਹੇ ਤੇਰੇ ਵੇ ਤਖ਼ਤ ਤੇ?

ਕੌਣ ਕਰੇਗਾ ਨਿਆਇ, ਪਰਜਾ ਨੂੰ ਪਾਲੇਗਾ, ਵੇ ਰਾਜਿਆ?

––––––––––––––

* ਇਥੇ ਸ਼ਕ ਪੈਂਦਾ ਹੈ ਕਿ ਗੀਤ ਦਾਦੂ ਦੇ ਸਮੇਂ ਤੇ ਮਗਰੋਂ ਦਾ ਹੈ।

22 / 87
Previous
Next