Back ArrowLogo
Info
Profile

ਹਰ ਇਕ ਗੱਲ ਦਾ ਸ਼ਾਸਤਰ ਕਹੇ ਦਾਰੂ,

ਐਪਰ ਮੂਰਖ ਦੀ ਨਹੀਂ ਦਵਾ ਕਾਈ।

 

१२.      ਰਾਗ ਵਿੱਦਿਆ ਤੋਂ ਕੇਰਾ ਕੱਖ ਜਿਹੜਾ,

ਨਹੀਂ ਜਾਣਦਾ ਜੋ ਸਾਹਿੱਤ ਭਾਈ।

ਦੋਹਾਂ ਕਲਾਂ ਤੋਂ ਖਾਲੀ ਮਨੁੱਖ ਜਿਹੜਾ,

ਓਹਨੂੰ ਆਦਮੀ ਕਦੀ ਨ ਜਾਣਨਾ ਈਂ।

ਪੂਛ ਸਿੰਗ ਤੋਂ ਰਹਿਤ ਓ ਪਸੂ ਜਾਣੋਂ,

ਹੋਰ ਫਰਕ ਨਾ ਜਾਣਨਾ ਰਤੀ ਰਾਈ।

ਜਿਉਂਦਾ ਰਹੇ ਏ ਪਸੂ ਬਿਨ ਘਾਸ ਖਾਧੇ,

ਭਾਗ ਏਸਦੇ ਵਿੱਚ ਏ ਵਾਧੜਾ ਈ॥

 

੧੩.      ਪੱਲੇ ਨਾ ਵਿਯਾ, ਨ ਤਪ ਦਾਨ ਹੋਵੇ,

ਨ ਗੁਣ ਗ੍ਯਾਨ ਜਤ ਸਤ ਤੇ ਨਾਂ ਧਰਮ ਕਰਦੇ।

ਓ ਲਖ ਏਸ ਧਰਤੀ ਤੇ ਹਨ ਭਾਰ ਭੂਮੀ,

ਮਨੁਖ ਰੂਪ ਹਨ, ਪਰ ਮ੍ਰਿਗਾਂ ਵਾਂਗ ਫਿਰਦੇ।

 

੧੪.      ਸਾਥ ਨ ਮੂਰਖ ਦਾ ਭਲਾ, ਚਹੋ,

ਮਿਲੇ ਇੰਦ੍ਰ ਦਾ ਦੁਆਰ।

ਮਾਖ ਭਲੇਰਾ ਬਨਚਰਾਂ,ਚਹੋ

ਪਰਬਤ घठ ਵਿਚਕਾਰ॥

––––––––––––––

੧. ਕਾਵ੍ਯ ਆਦਿ ਵਿਦਿਆ ਦੀ ਰਚਨਾ

२. ਗੁਣਾਂ।

47 / 87
Previous
Next