Back ArrowLogo
Info
Profile

ਕਪਲਾ ਗਊ ਤਦ ਪ੍ਰਿਥਵੀ ਬਣੇਂ, ਰਾਜਾ!

ਮਨ ਮੰਗਿਆਂ ਸੱਭ ਹਥ ਆਂਵਦਾ ਈ॥

 

੪੭.      ਕਿਤੇ ਸੱਚ ਬੋਲੇ, ਕਿਤੇ ਝੂਠ ਲਾਵੇ,

ਕਿਤੇ ਪ੍ਯਾਰ ਦੇ ਵਾਕ ਸੁਣਾਂਵਦੀ ਹੈ।

ਕਿਤੇ ਤਿਣਕ ਕੇ, ਕਿਤੇ ਕਠੋਰ ਵਰਤੇ,

ਕਿਤੇ ਹਿੰਸਾ ਹੈਂਸਿਆਰੀ ਦਿਖਾਂਵਦੀ ਹੈ।

ਕਿਤੇ ਮਿਹਰ ਕਰਦੀ, ਕਿਤੇ ਲੋਭ ਧਾਰੇ,

ਕਿਤੇ ਹੋ ਉਦਾਰ ਬਹਾਂਵਦੀ ਹੈ,

ਕਿਤੇ ਦੌਲਤ ਹੀ ਦੌਲਤ ਦੀ ਖੇਡ ਖੇਡੇ,

ਕਿਤੇ ਸਰਫੇ ਧਨ ਜਮਾ ਕਰਾਂਵਦੀ ਹੈ।

ਜਿਵੇਂ ਵੇਸ਼ਵਾ ਰੂਪ ਵਟਾਂਵਦੀ ਹੈ।

ਨਿਤ ਨਵੇਂ ਹੀ ਵੇਸ ਵਿਖਾਂਵਦੀ ਹੈ।

ਤਿਵੇਂ ਰਾਜਿਆਂ ਦੀ ਜਾਣੋਂ ਰਾਜ ਨੀਤੀ,

ਨਿੱਤ ਨਵੇਂ ਹੀ ਰੂਪ ਬਨਾਂਵਦੀ ਹੈ।

੪੮.      ਮਿਲੀ ਵਿੱਢਾ ਜੱਸ ਨਾ ਪਿਆ ਪੱਲੇ,

ਪਾਲਣ ਹਰਿ-ਜਨਾਂ ਦਾ ਹਥ ਆਇਆ ਨਾਂ।

ਦਾਨ ਕਰਨ ਦੀ ਨਾਂ ਸਮਰੱਥ ਆਈ,

ਖਾਣ ਪੀਣ ਪਹਿਨਣ ਰੱਜ ਪਾਇਆ ਨਾਂ।

ਮਿੱਤਰ ਰੱਖਿਆ ਦਾ ਤਾਣ ਆਇਆ ਨਾਂ,

ਛਿਆਂ ਹੁਣਾਂ ਨੇ ਰੰਗ ਜਮਾਇਆ ਨਾਂ।

ਫੇਰ ਜਿਨ੍ਹਾਂ ਨੇ ਰਾਜੇ ਦੀ ਸੇਵ ਕੀਤੀ,

ਫਲ ਉਨ੍ਹਾਂ ਨੂੰ ਹੱਥ ਕਿਛ ਆਇਆ ਨਾਂ।

60 / 87
Previous
Next