Back ArrowLogo
Info
Profile

५३.     ਦੁਰਜਨ ਵਿਦ੍ਯਾ ਵਾਨ ਹੋ,

ਤਾਂ ਭੀ ਰਹੀਓ ਦੂਰ।

ਭਾਵੇਂ ਮਣੀ ਸ਼ਿੰਗਾਰਿਆ

ਭਯਾਨਕ ਸੱਪ ਜ਼ਰੂਰ।

 

੫੪.      ਲੱਜਯਾਵਾਨ ਨੂੰ ਆਖਦੇ ਸਿਥਲ ਹੋਇਆ,

ਧਰਮ ਧਾਰੀ ਨੂੰ ਆਖਦੇ ਦੰਭ ਧਾਰੀ।

ਕਪਟੀ ਆਖਦੇ ਰਹੇ ਪਵਿੱਤ੍ਰ ਜੇੜ੍ਹਾ,

ਕਹਿੰਦੇ ਮੂਰਮੇਂ ਨੂੰ ਏਸ ਦਇਆ ਹਾਰੀ।

ਸਰਲ ਸਿੱਧੇ ਨੂੰ ਮੂਰਖ ਕਰ ਆਖਦੇ ਨੀ,

ਮਿਠ ਬੋਲੇ ਨੂੰ ਦੀਨ ਤੇ ਹੀਨ ਆਰੀ।

ਤੇਜਵਾਨ ਨੂੰ ਕਹਿਣ ਗੁਮਾਨ ਭਰਿਆ

ਬੋਲਣ ਹਾਰ ਗਲਾਧੜੀ ਥਕਣ ਵਾਰੀ।

'ਚਿੱਤ ਟਿਕੇ ਏਕਾਗ' ਨੂੰ ਕਹਿਣ ਸੁਸਤੀ,

ਦੁਰਜਨ ਲੋਕਾਂ ਦੀ ਗਤੀ ਹੇ ਉਲਟ ਸਾਰੀ।

ਗੁਣੀ ਜਨਾਂ ਵਿਚ ਕਹੋ ਗੁਣ ਕੌਣ ਐਸਾ,

ਦੁਰਜਨ ਲਾਣ ਕਲੰਕ ਨਾਂ ਜਿਨੂੰ ਕਾਰੀ?

 

੫੫.      ਹੋਰ ਔਗੁਣਾਂ ਦੀ ਓਥੇ ਲੋੜ ਕਾਹਦੀ,

ਜਿੱਥੇ ਲੋਭ ਨੇ ਵਾਸ ਆ ਪਾਇਆ ਏ?

ਕੁਟਿਲ ਪੁਰਖ ਨੂੰ ਪਤਿਤ ਕੀ ਹੋਰ ਕਰਸੋ?

ਸੱਚੇ ਲੋਕ ਨੂੰ ਤਪਾਂ ਕੀ ਲਾਇਆ ਏ?

ਰਿਦਾ ਹੋ ਗਿਆ ਜਿਦ੍ਹਾ ਹੈ ਸ਼ੁੱਧ, ਉਸਨੂੰ

ਤੀਰਥ ਫਿਰਨ ਫਿਰ ਨਹੀਂ ਲੁੜਾਇਆ ਏ।

63 / 87
Previous
Next