Back ArrowLogo
Info
Profile

ਸੱਜਣ ਸ਼੍ਰੇਸ਼ਟ ਨੂੰ ਕੀ ਗੁਣ ਹੋਰ ਚਾਹੀਏ?

ਮਿਤ੍ਰ ਸਾਕ ਦਾ ਘਾਟਾ ਨ ਆਇਆ ਏ।

ਉੱਜਲ ਜਸ ਹੈ ਜਿਨ੍ਹਾਂ ਨੂੰ ਪਿਆ ਪੱਲੇ,

ਗਹਿਣਾ ਹੋਰ ਫਿਰ ਉਨ੍ਹਾਂ ਨਾ ਚਾਹਿਆ ਏ।

ਸੱਚੀ ਵਿਦਿਆ ਜਿਨ੍ਹਾਂ ਨੂੰ ਮਿਲੀ ਹੈ ਵੇ,

ਹੋਰ ਧਨਾਂ ਕੀ ਆਨ ਵਧਾਇਆ ਏ ?

ਜਿਸਦੀ ਹੋਇ ਅਪਕੀਰਤੀ ਸੱਭ ਥਾਂਈਂ,

ਓਹਦਾ ਮੌਤ ਕੀ ਹੋਰ ਘਟਾਇਆ ਏ?

 

੫੬.      ਦਿਲ ਦਾ ਮਲੀਨ ਹੋਵੇ ਤੇਜ ਹੀਨ ਚੰਦ੍ਰਮਾਂ ਜੋ,

ਜੁਆਨੀ ਹੀਨ ਤੀਮੀਂ ਜਿਦ੍ਹਾ ਜੋਬਨ ਬਿਲਾ ਗਿਆ;

ਸਰ ਹੋਵੇ ਕੋਲ ਬਿਨਾਂ, ਪਾਣੀ ਹੋਵੇ ਹੇਠ ਲੱਥਾ,

ਸੁੰਦਰ ਸਰੂਪ ਪਰ ਮੂਰਖ ਜਗ ਆ ਗਿਆ,

ਹੋਵੇ ਧਨਵਾਨ ਪਰ ਕ੍ਰਿਪਣ ਤੇ ਸੂਮ ਹੋਵੇ,

ਸੱਜਣ ਗੁਣਵਾਨ ਪਰ ਆਲਸ ਦਬਾ ਲਿਆ।

ਰਾਜ ਦਰਬਾਰ ਵਿਖੇ ਮੂਰਖ ਨਿਵਾਸ ਹੋਏ,

ਸੱਤੇ ਰੋੜ ਰੜਕਵੇਂ ਰਿਦਾ ਜਿਨ੍ਹਾਂ ਨੇ ਖਾ ਲਿਆ।

 

੫੭.      ਭਾਵੇਂ ਅਗਨਿ ਹੋਤਰ ਸੇਵੇ ਅੱਗ ਤਾਈਂ,

ਦੇ ਅਹੂਤੀਆ ਓਸਨੂੰ ਪਾਲਦਾ ਈ।

ਐਪਰ ਛੋਹੇ ਜੇ ਅੱਗ ਨੂੰ ਹੋਤਰੀ ਓ,

ਸਾੜ ਦੇਂਵਦੀ ਕਰੇ ਲਿਹਾਜ ਨਾਹੀਂ॥

64 / 87
Previous
Next