Back ArrowLogo
Info
Profile

५८.      ਚਾਕਰੀ ਜਾਂ ਸੇਵਾ ਧਮ ਔਖਾ ਅਤਿ ਕੰਮ ਹੋਵੇ,

ਜੋਗੀਆਂ ਭੀ ਏਸਦੀ ਨਾਂ ਗਤੀ ਅਜੇ ਜਾਨੀ ਹੈ!

ਮੋਨ ਧਾਰ ਚੁੱਪ ਰਹੇ, ਗੁੰਗਾ ਤਦੋਂ ਆਖਦੇ ਨੀ,

ਬੋਲੇ, ਤਦ ਆਖਦੇ ਨੀ ਵੱਡਾ ਬਕੜਵਾਨੀ ਹੈ।

ਰਹੇ ਜਦੋਂ ਨੇੜੇ, ਤਦੋਂ ਢੀਠ ਆਖਦੇ ਨੀ,

ਦੂਰ ਰਹੇ, ਆਖਦੇ ਏ ਡਰੂ ਡਰਖਾਨੀ ਹੈ।

ਖਿਮਾਂ ਧਾਰ ਸਹੇ, ਤਦੋਂ ਕਾਇਰ ਨਾਮ ਰੱਖਦੇ ਨੀ,

ਸਹੇ ਜੇ ਨਾਂ, ਆਖਦੇ ਨੀ, ਕੀਤੀ ਕੁਲ ਹਾਨੀ ਹੈ।

 

੫੯.      ਅੱਖ ਦੁਸ਼ਟ ਦੀ ਹੇਠਾਂ ਰਹਿਕੇ,

ਕੌਣ ਸੁਖੀ ਮਨ ਭਰਦਾ :-

ਜੇ ਮਰਿਯਾਦਾ ਕਿਸੇ ਨ ਬੱਙੇ,

ਗੁਣ ਦੇਖੀ ਬਦਿ ਕਰਦਾ।

ਧਨ ਹੋ ਗਿਆ ਸੁਤੇ ਹੀ ਪੱਲੇ,

ਵੱਡਾ ਹੋ ਹੋ ਟੁਰਦਾ ;

ਪਿਛਲੇ ਖੋਟੇ ਕਰਮਾਂ ਦੇ ਵਸ,

ਨੀਚ ਕਰਮ ਰੁਚਿ ਧਰਦਾ

੬੦.      ਮੂਰਖ ਦਾ ਮਿਤ ਜਾਣੋ ਬੈਠਾ,

ਪਹਿਲ ਦੁਪਹਿਰੀ ਛਾਵੇਂ।

––––––––––

੧. ਇਸ ਤੁਕ ਦਾ ਇਹ ਅਰਥ ਭੀ ਕਰਦੇ ਹਨ ਕਿ ਅਪਣੀ ਪਹਿਲੀ ਨੀਚ ਕਰਮਾਂ ਨਾਲ ਰੋਟੀ ਕਮਾਉਣ ਦੀ ਜ਼ਿੰਦਗੀ ਨੂੰ ਭੁੱਲ ਗਿਆ ਹੈ।

२. ਮਿੱਤ੍ਰ, ਯਾਰ ।

65 / 87
Previous
Next