Back ArrowLogo
Info
Profile

ਜਿਨ੍ਹਾਂ ਸਦਾ ਕੁਮੰਗ ਤਿਆਗ ਕੀਤਾ,

ਨਾਲ ਭੈੜਿਆਂ ਨੇਹੁੰ ਨ ਲਾਇਆ ਈ।

ਨਮਸਕਾਰ ਸਾਡੀ ਓਨ੍ਹਾਂ ਸੱਜਣਾਂ ਨੂੰ,

ਨਿਰਮਲ ਗੁਣਾਂ ਦੀ ਜਿਨ੍ਹਾਂ ਨੇ ਰਾਸ ਪਾਈ।

੬੩.      ਵਿਚ ਮਹਾਤਮਾਂ ਸੁਤੇ ਹੀ ਹੋਂਵਦਾ ਜੇ,

ਇਨ੍ਹਾਂ ਗੁਣਾਂ ਦਾ ਸਹਿਜ ਨਿਵਾਸ ਭਾਈ :-

ਵਿਪਤਾ ਪਈ ਤੇ ਧੀਰਜ ਓ ਰੱਖਦੇ ਨੀ,

ਤੇਜ ਵਧੇ ਤੇ ਖਿਮਾਂ ਹੀ ਰਾਸ ਪਾਈ।

ਸਭਾ ਵਿਚ ਚਤੁਰਾਈ, ਸੰਗ੍ਰਾਮ ਤਕੜੇ,

ਜਸ ਆਪਣੇ ਨਾਲ ਪਰੰਤ ਲਾਈ।

ਪ੍ਯਾਰ ਵਿੰਦ੍ਯਾ ਵਿੱਚ ਓ ਰੱਖਦੇ ਨੀ,

ਸਤ੍ਯ ਸ਼ਾਸਤ੍ਰਾਂ ਦੀ ਰਹੁ ਰੀਤਿ ਚਾਈ॥

 

੬੪.      ਦਾਨ ਦੇਕੇ ਗੁੱਝਾ ਰੱਖ, ਆਏ ਤਾਈਂ ਆਦਰ ਦੇ,

ਭਲਾ ਕਰ ਪ੍ਰਾਏ ਸੰਦਾ ਮੌਨ ਜਿਨ੍ਹਾਂ ਧਾਰੀ ਹੈ।

ਕਰੇ ਉਪਕਾਰ ਕੋਈ ਆਪਣੇ ਤੇ ਪ੍ਰਾਇਆ ਜੋ,

ਸਭਾ ਵਿਚ ਬੈਠ ਓਹਦੀ ਸੋਭਾ ਚਾ ਖਿਲਾਰੀ ਹੈ।

ਗਰਬਣਾ ਨਾ ਧਨ ਪਾ, ਪ੍ਰਾਈ ਚਰਚਾ ਹੋਵੇ ਤਾਂ

ਨਿੰਦਾ ਬਿਨ ਕਹਿਣ ਗੱਲ, ਹਾਨੀ ਨਾ ਵਿਚਾਰੀ ਹੈ।

ਧਾਰ ਤਲਵਾਰ ਨਾਲੋਂ ਔਖੇ ਬ੍ਰੱਤ ਧਰਮ ਏ,

ਕਿਸਨੇ ਸਿਖਾਏ, ਭਲਿਆਂ ਧਾਰਨਾ ਏ ਧਾਰੀ ਹੈ ?

67 / 87
Previous
Next