Back ArrowLogo
Info
Profile

੬੫.      ਹੱਥ ਵੱਡੇ ਤਦੋਂ ਹੋਣ, ਜਦੋਂ ਧਨ ਦਾਨ ਦੇਣ,

ਮੱਥਾ ਵੱਡਾ ਤਦੋਂ ਜਦੋਂ ਵੱਯਾਂ ਪੈਰੀਂ ਲੱਗਦਾ।

ਡੋਲੇ ਤਦ ਵੱਡੇ ਜਦੋਂ ਪ੍ਰਾਕ੍ਰਮ ਅਮਿਤ ਹੋਵੇ,

ਰਿਦਾ ਤਦੋਂ, ਕ੍ਰਿਤੀ ਦਾ ਪ੍ਰਵਾਹ ਸ੍ਵੱਛ ਵੱਗਦਾ।

ਕੰਨ ਵੱਡੇ ਤਦੋਂ ਜਦੋਂ ਸੁਣਨ ਸੱਤਿ ਸ਼ਾਸਤਰ,

ਮੂੰਹ ਵੱਡਾ ਤਦੋਂ ਸੱਚ ਬੋਲਣ ਵਿਚ ਤੱਗਦਾ।

ਭਲਿਆਂ ਦੇ ਪਾਸ ਭਾਵੇਂ ਐਸੂਰਜ ਹੋਵੇ ਨਾਹੀ,

ਗੁਣ ਹੀ ਹੈ ਗਹਿਣਾ ਜੋ ਸਦਾ ਹੀ ਨਾਲ ਤੱਗਦਾ

 

੬੬.      ਸੰਪਤ ਵਿਚ ਕੋਮਲ ਕਮਲ

ਦਿਲ ਮਹਾਤਮਾ ਜਾਨ।

ਪਰ ਅਪਦਾ ਵਿਚ ਸਖਤ ਹੋ

ਪਰਬਤ ਸਿਲਾ ਸਮਾਨ।

 

੬੭.      ਤੱਤੇ ਤਵੇ ਤੇ ਪਾਣੀ ਦੀ ਬੂੰਦ ਪੈਂਦੀ,

ਅੱਖ ਫੋਰ ਵਿਖੇ ਉੱਡ ਜਾਂਵਦੀ ਹੈ।

ਓਹੋ ਬੂੰਦ ਜਿ ਪਵੇ ਫੁਲ ਕਵਲ ਉੱਤੇ,

ਮੋਤੀ ਵਾਂਙ ਉਹ ਡਲ੍ਹਕ ਦਿਖਾਂਵਦੀ ਹੈ।

ਓਹੋ ਬੂੰਦ ਸਮੁੰਦਰ ਦੇ ਸਿੱਪੀ ਵੜਦੀ,

ਸ੍ਵਾਂਤੀ ਵਿੱਚ, ਮੋਤੀ ਬਨ ਜਾਂਵਦੀ ਹੈ।

ਤਾਂਤੇ ਸੰਗਤ ਹੀ ਗੁਣਾਂ ਦਾ ਮੂਲ ਜਾਣੋ,

ਨੀਚ ਊਚ ਤੇ ਮੱਧਮ ਬਣਾਂਵਦੀ ਹੇ॥

68 / 87
Previous
Next