Back ArrowLogo
Info
Profile

ਧੀਰਜ

੮੧.      ਜਦ ਦਿਉਤਿਆਂ ਸਾਗਰ ਨੂੰ ਰਿੜਕਿਆ ਏ,

ਪਹਿਲਂ ਰਤਨ ਅਮਲਵੇਂ ਬਟਰ ਆਏ"

ਦਿਉਤੇ ਵਸੇ ਨ ਰਤਨਾਂ ਦੇ ਲੋਭ ਅੰਦਰ

ਗਏ ਰਿੜਕਦੇ ਅੱਤਿ ਦਾ ਜੋਰ ਲਾਏ,

ਬਿਖ ਨਿਕਲਿਆ ਫੇਰ ਭੀ ਨਹੀਂ ਹਾਰੇ,

ਛੱਡ ਬੈਠੇ ਨ ਜਹਿਰ ਦਾ ਖੋਫ਼ ਖਾਏ।

ਜਦ ਤਕ ਅੰਮ੍ਰਿਤ ਨ ਉਨ੍ਹਾਂ ਨੇ ਕੱਢ ਲੀਤਾ,

ਲਾਈ ਜ਼ੋਰ ਗਏ, ਗਏ ਜੋਰ ਲਾਏ।

ਇਸਤੋਂ ਸਿੱਧ ਹੈ ਧੀਰਜੀ ਅਰਥ ਅਪਨਾ

ਬਿਨਾਂ ਸਿੱਧ ਕੀਤੇ ਨਹੀਂ ਭੱਜ ਜਾਏ!

 

੮੨.      ਕਾਮਯਾਬੀਆਂ ਜਿਨ੍ਹਾਂ ਨੇ ਲੈਣੀਆਂ ਹਨ,

ਜਿਨ੍ਹਾਂ ਕੰਮ ਨੂੰ ਸਿਰੇ ਚੜ੍ਹਾਵਨਾ ਹੈ।

ਦੁੱਖ ਸੁੱਖ ਦੀ ਕਰਨ ਪਰਵਾਹ ਨਾਹੀਂ,

ਧ੍ਯਾਨ ਕੰਮ ਵਿਚ ਉਨ੍ਹਾਂ ਲਗਾਵਣਾ ਹੈ।

ਕਦੇ ਸੋਣ ਭੁੰਞੇ, ਕਦੇ ਪਲੰਘ ਪੈਂਦੇ,

ਕਦੇ ਸਾਗ ਖਾ ਝੱਟ ਲੰਘਾਵਣਾ ਹੈ।

ਕਦੇ ਚੌਲ ਪਲਾ, ਤੇ ਕਦੇ ਗਦੜੀ,

ਕਦੇ ਕੱਪੜੇ ਸੱਛ ਹੰਢਾਵਣਾ ਹੈ।

–––––––––––––

 

4. ਅਰਥ ਜਪਮਟ ਕਰਨ ਲਈ ਇਹ ਸਤਹਿ ਪਾਈ ਗਈ ਹੈ।

੨ ਸਾਲੀ ਚਾਵਲ।

75 / 87
Previous
Next