Back ArrowLogo
Info
Profile

ਦੇਵ ਪ੍ਰਸ਼ੰਸਾ

੮੯.      ਜਿੱਥੇ ਮੰਤਰੀ ਬ੍ਰਹਸਪਤੀ ਹੋਇ ਦਾਨਾ,

ਸਮਤ੍ਰ ਬੱਜ੍ਰ ਵਰਗਾ ਜਿੱਥੇ ਪਾਸ ਭਾਈ!

ਦਿਉਤਿਆਂ ਜੇਹੇ ਜੋਧੇ ਜਿੱਥੇ ਪਾਸ ਹੋਵਨ,

ਸ੍ਵਰਗ ਜਿਹਾ ਹੋ ਕੋਟ ਜਿਸ ਪਾਸ ਆਈ।

ਹਾਥੀ ਹੋਇ ਐਰਾਵਤੀ ਚੜ੍ਹਨ ਜੋਗਾ,

ਕਿਰਪਾ ਵਿਸ਼ਨੂੰ ਭਗਵਾਨ ਜੀ ਨਾਲ ਲਾਈ।

ਹੁੰਦੇ ਸੁੰਦਿਆਂ ਏਡ ਐਸ਼੍ਵਰਜ ਦੇ ਜੀ

ਇੰਦਰ ਵੈਰੀਆਂ ਤੋਂ ਜੁੱਧ ਹਾਰਿਆ ਈ,

ਤਾਂਤੇ ਧ੍ਰਿਗ ਹੈ ਸਾਡੇ ਪੁਰਖਾਰਥਾਂ ਨੂੰ,

ਇਨ੍ਹਾਂ ਵ੍ਯਰਥ ਹੀ ਵ੍ਯਰਥ ਹੀ ਜਾਵਣਾ ਈ।

ਇੱਕੋ ਰੱਖ ਹੀ ਸ਼ਰਣ ਦੇ ਜੋਗ ਹੈ ਵੇ;

"ਸਦਾ ਰੱਬ ਦੀ ਸ਼ਰਣ ਰਹਾਵਣਾ ਈ।

 

੯੦.      ਭਾਵੇਂ ਫਲ ਕਰਮਾਂ ਦਾ ਪਾਈਏ,

ਬੁਧਿ ਭੀ ਕਰਮ ਅਨੁਸਾਰੀ।

ਤਾਂ ਭੀ ਸ੍ਯਾਣੇ ਜੋ ਕੁਝ ਕਰਦੇ,

ਕਰਦੇ ਸੋਚ ਵਿਚਾਰੀ।

 

੯੧.      ਗੰਜਾ ਗਿਆ ਧੁੱਪੇ ਧੁੱਪ ਸੇਕਣੇ ਨੂੰ

ਖੂਬ ਓਮਦੀ ਧੁੱਪ ਨੇ ਟਿੰਡ ਤਾਈ।

'ਮਾਉਂ ਮਾਉਂ ਫਿਰ ਛਾਉਂ ਨੂੰ ਆਖਦਾ ਓ,

ਤਾੜ ਬਿਰਛ ਹੇਠਾਂ ਭੱਜਾ ਆਂਵਦਾ ਈ।

––––––––––––

੧.ਵਾਧੂ

੨. ਵਧੇਰੇ ਸੁਤੰਤਰ ਉਲਥਾ ਹੈ।

78 / 87
Previous
Next