Back ArrowLogo
Info
Profile

ਸ਼ਾਂਤੀ ਬੂੰਦ ਜੇ ਚਾਤ੍ਰਿਕ ਮੂੰਹ ਪਵੇ ਨਾਹੀਂ,

ਦੇਸ ਬੱਦਲਾਂ ਦਾ ਨਹੀਂ ਲਾਖੀਏ ਜੀ।

ਲਿਖਿਆ ਧੁਰੋਂ ਵਿਧਾਤਾ ਦਾ ਕੌਣ ਮੇਟੇ,

"ਮੱਥੇ ਲਿਖੇ ਜੋ ਲੇਖ, ਸੋ ਸਾਖੀਏ ਨੀ।

 

ਕਰਮ ਪ੍ਰਸੰਸਾ

੯੫.      ਦਿਲਾ! ਦੇਉੜਿਆਂ ਤਈਂ ਤੂੰ ਟੇਕ ਮੱਥਾ,

ਪਰ ਹਨ ਦੇਉਤੇ ਵਿਧੀ ਅਧੀਨ ਸਾਰੇ।

ਤਾਂਤੇ ਟੇਕ ਵਿਧਾਤਾ ਨੂੰ ਦਿਲਾ! ਮੱਥਾ,

ਐਪਰ ਵਿਧੀ ਨ ਕਰਮ ਬਿਨ ਕੁੱਝ ਸਾਰੇ।

ਜਦੋਂ ਕਰਮਾਂ ਦੇ ਵੱਸ ਫਲ ਵਿਧੀ ਦੋਵੇਂ,

ਫਲ ਕਰਮਾਂ ਦਾ ਸਕੇ ਨ ਕਈ ਟਾਰੇ,

ਤਾਂਤੇ ਕਰਮਾਂ ਨੂੰ ਸੀਸ ਨਿਵਾਈਏ ਜੀ,

ਜਿਨ੍ਹਾਂ ਸਾਮ੍ਹਣੇ ਦੇਵਤੇ ਵਿਧੀ ਹਾਰੇ॥

੯੬.      ਓਸ ਕਰਮ ਨੂੰ ਸੀਸ ਨਿਵਾਂਦੇ ਹਾਂ

ਜਿਸਨੇ ਅਸਰ ਹੇਠਾਂ ਬ੍ਰਹਮਾਂ ਲਾਇਆ ਏ,

ਬੈਠਾ ਵਿਚ ਬ੍ਰਹਮਾਂਡ ਦੇ ਪੇਟ ਅੰਦਰ,

ਕੰਮ ਕਰੇ ਘੁਮਿਆਰ ਜਿਉ ਆਇਆ ਏ।

ਜਿਮਨੇ ਵਿਸ਼ਨੂੰ ਨੂੰ ਲੈਣ ਅਵਤਾਰ ਦਸ ਦਾ

ਸੰਕਟ ਵੱਡਾ ਇਹ ਆਨ ਕੇ ਪਾਇਆ ਏ।

––––––––––––

१. ਵਾਧੂ।

२. ਵਿਧਾਤਾ।

੩. ਵਿਧੀ ਕਰਮ ਅਨੁਸਾਰ ਫਲ ਦੇਂਦਾ ਹੈ।

80 / 87
Previous
Next