Back ArrowLogo
Info
Profile

ਜਿੰਦੜੀ ਤਾਂ ਮੀਰ ਮੰਨੂੰ ਦੀ ਇੱਕਰ ਗਈ, ਹੁਣ ਦੇਹ ਦਾ ਹਾਲ ਸੁਣੇ:-ਜਦ ਸਾਥੀ ਉਸ ਮੁਰਦਾ ਲਥ ਨੂੰ ਲੈਕੇ ਸ਼ਹਿਰ ਪਹੁੰਚੇ ਅਰ ਮੌਤ ਦੀ ਸੇ ਪਾਣੀ ਤੇ ਪਏ ਤੇਲ ਵਾਂਙੂ ਫੈਲ ਗਈ, ਤਦ ਸਾਰੀਆਂ ਫੌਜਾਂ, ਜੇ ਕਈ ਮਹੀਨਿਆਂ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ, ਘੇਰਾ ਪਾ ਖਲੋਤੀਆਂ ਅਰ ਲੇਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ ਤਿੰਨ ਲੱਖ ਰੁਪਯਾ ਤਨਖਾਹ ਦਾ ਸਾਡਾ ਤਾਰ ਦੇਵੇ ਤਾਂ ਲੇਥ ਮਿਲੇਗੀ। ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ। ਜਦ ਦਿਨ ਨੂੰ ਬੇਗਮ ਨੇ ਤਿੰਨ ਲੱਖ ਰੁਪਯਾ ਦਿੱਤਾ' ਤਦ ਲੇਥ ਮਿਲੀ; ਜੇ ਫਿਰ ਪਾਤਸ਼ਾਹੀ ਧੂਮ ਧਾਮ ਨਾਲ ਦੱਬੀ ਗਈ।

16. ਕਾਂਡ

ਹੁਣ ਸੁਣੋ ਸਾਡੇ ਬਿਜੈ ਸਿੰਘ ਦੀ ਦਸ਼ਾ ਕੀ ਹੋਈ?

ਇਹ ਤਾਂ ਅਸੀਂ ਦੱਸ ਹੀ ਆਏ ਹਾਂ ਕਿ ਸਿੰਘ ਸਾਰੇ ਬਨਾਂ ਓਲਾਂ ਪਰਬਤਾਂ ਵਿਖੇ ਖਿੰਡੇ ਫੁੱਟੇ ਗੁਜ਼ਾਰਾ ਕਰ ਰਹੇ ਸਨ, ਅਰ ਬੈਠੇ ਸਮੇਂ  ਵੱਲ ਤੱਕ ਰਹੇ ਸਨ ਕਿ ਕੋਈ ਦਾਉ ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ। ਇਨ੍ਹਾਂ ਦੇ ਲੁਕ ਜਾਣ ਵਿਚ ਪੰਥ ਦੇ ਕਿਰਤੀਆਂ ਜਾਂ ਗਰੀਬਾਂ ਦੀ, ਜੋ ਦਲਾਂ ਦੇ ਵਿਚ ਨਹੀਂ ਰਿਹਾ ਕਰਦੇ ਸਨ, ਬੜੀ ਦੁਰਦਸ਼ਾ ਹੋਇਆ ਕਰਦੀ ਸੀ। ਜਦ ਉਨ੍ਹਾਂ ਪਰ ਜ਼ੁਲਮ ਕਹਿਰ ਦੇ ਹੁੰਦੇ ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਵਾਂਙ ਬਨਾਂ ਵਿਚੋਂ ਨਿਕਲ ਪੈਂਦੇ ਸਨ ਅਰ ਵੈਰੀਆਂ ਨਾਲ ਦੇ ਹੱਥ ਕਰ ਜਾਂਦੇ, ਆਪਣਿਆਂ ਨੂੰ  ਬਚਾ ਲੈਂਦੇ ਤੇ ਦਰੋਹੀਆਂ ਨੂੰ ਪਛਾੜ ਦੇਂਦੇ। ਹੁਣ ਭੀ ਇਹੋ ਹਾਲ ਹੋਇਆ, ਘੇਰ ਅਯਾਚਾਰਾਂ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਖ਼ਬਰ ਜਦ ਸਿੰਘਾਂ ਵਿਚ ਫੈਲੀ ਅਰ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ ਤਦ ਖਾਲਸੇ ਦੇ ਦਿਲਾਂ ਵਿਚ ਰੋਹ

–––––––––––

1. ਮੈਨੂੰ ਦੀ ਮੌਤ ਦੀ ਤਾਰੀਖ ਹੈ 7 ਮੁਹੱਰਮ 1167 ਹਿਜਰੀ (ਦੇਖੇ ਖਜਾਨਾ-ਏ- ਆਮਰਾ 98 ਇਬਰਤ ਨਾਮਾ ਅਲੀਉੱਦੀਨ) । ਉਮਦਾ-ਤ-ਤਵਾਰੀਖ ਨੇ ਕੋਤਕ ਸੁਦੀ 9 ਸੰ:1810 ਬਿ: ਦਿੱਤਾ ਹੈ। ਇਹ ਦੁਇ ਤਾਰੀਖਾਂ ਅੰਗਰੇਜ਼ੀ ਸੰਨ 1753 ਨਵੰਬਰ ਤਿੰਨ ਚਾਰ ਨਾਲ ਆ ਢੁਕਦੀਆਂ ਹਨ। ਲਤੀਫ ਦਾ ਸੰਨ 1856 ਗਲਤ ਹੈ। ਗੋਕਲ ਚੰਦ ਸੰਨ 1752 ਈ: ਲਿਖਦਾ ਹੈ।

2. ਉਰਦੂ ਖਾਲਸਾ ਤਵਾਰੀਖ ਹਿੱਸਾ 2, ਪੰਨਾ 85

104 / 162
Previous
Next