Back ArrowLogo
Info
Profile

ਉੱਤਰ ਆਇਆ ਅਰ ਹਰ ਜਗ੍ਹਾ ਇਹ ਉੱਦਮ ਹੋਇਆ ਕਿ ਇਕ ਵੇਰਾਂ ਲਾਹੌਰ ਪਹੁੰਚਣਾ ਚਾਹੀਏ। ਪਰ ਸਭ ਤੋਂ ਪਹਿਲੇ ਕੂੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਉਂ ਤੁਰਿਆ, ਜਿੰਕੁਰ ਦਰਿਯਾ ਦਾ ਹੜ੍ਹ ਤੁਰਦਾ ਹੈ। ਉਧਰੋਂ ਭਾਈ ਬਿਜੈ ਸਿੰਘ ਨੂੰ ਬੀ ਇਹ ਖਬਰ ਮਿਲੀ ਔਰ ਨਾਲ ਹੀ ਸਾਬਰਸਾਹ ਫਕੀਰ ਦੇ ਛੱਡੇ ਹੋਏ ਸੂਹੀਆਂ ਨੇ ਖਬਰ ਲਿਆ ਦੱਸੀ ਕਿ ਸੀਲ ਕੌਰ ਬੀ ਸਿੰਘਣੀਆਂ ਦੇ ਟੋਲੇ ਵਿਚ ਲਾਹੌਰ ਤਸੀਹੇ ਭੋਗ ਰਹੀ ਹੈ। ਹੁਣ ਸਿੰਘ ਹੋਰਾਂ ਪਾਸੋਂ ਸਬਰ ਕਰਨਾ ਕਠਨ ਹੋ ਗਿਆ। ਆਪ ਸਿੰਘਾਂ ਦੇ ਤਿਆਰੇ ਦੀ ਪੱਕੀ ਸੋ ਸੁਣ ਚੁਕੇ ਸਨ। ਸਾਬਰਸਾਹ ਨੂੰ ਵੈਰਾਗ ਵਿਚ ਛੱਡਕੇ ਸਿੰਘ ਹੋਰੀਂ ਕ੍ਰੋੜਾ ਸਿੰਘ ਦੇ ਦਲ ਵਿਚ ਆਣ ਰਲੇ। ਦਲ ਵਿਚ ਪਹੁੰਚਦੇ ਹੀ ਇਨ੍ਹਾਂ ਦੀ ਬੜੀ ਮਾਨਤਾ ਹੋਈ। ਇਨ੍ਹਾਂ ਦਾ ਜਸ ਤਾਂ ਸਾਰੇ ਵਿੱਦਤ ਹੀ ਸੀ ਅਰ ਸਭ ਸਿੱਖ ਅਮੀਰ ਦੇ ਪੁੱਤ ਦਾ, ਜਿਨ੍ਹਾਂ ਸਰਬ ਸੁੱਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ, ਦਰਸ਼ਨ ਕਰਨ ਦੇ ਅਭਿਲਾਖੀ ਹੋ ਰਹੇ ਸਨ। ਆਪੇ ਵਿਚ ਦੁਵੱਲੀ ਬੜੇ ਪਿਆਰ ਨਾਲ  ਮਿਲੇ, ਜਾਣ ਮੌਕੇ ਵੀਰ ਹੁੰਦੇ ਹਨ। ਅਜ ਕਲ੍ਹ ਸਿੱਖਾਂ ਵੱਲ ਦੇਖੋ ਕਿ ਕੌਮੀ ਮੁਹੱਬਤ ਦਿਲਾਂ ਵਿਚੋਂ ਕੀਕੂੰ ਘਟ ਰਹੀ ਹੈ। ਸਿੱਖ ਦੇ ਕੋਲੋਂ ਸਿੱਖ ਮੇਢਾ ਖਹਿ ਕੇ ਐਉਂ ਆਕੜ ਨੂੰ ਲੰਘ ਜਾਂਦਾ ਹੈ ਜਿੰਕੁਰ ਕੋਈ ਸਤ ਓਪਰਾ ਹੁੰਦਾ ਹੈ। ਕਿੱਥੇ ਸਿੱਖ ਨੂੰ ਦੇਖਦੇ ਸਿੱਖ ਪ੍ਰਸੰਨ ਹੁੰਦੇ ਸਨ ਅਰ ਬਿਨਾਂ ਵਾਕਫ਼ੀ ਫ਼ਤਹ ਗਜਾ ਕੇ ਮਿਲਦੇ ਸਨ ਤੇ ਜੇ ਮੁਸ਼ਕਲ ਆ ਬਣੇ ਤਾਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ।

ਗੱਲ ਕੀ ਹੁਣ ਖਾਲਸੇ ਦੇ ਦਲ ਆ ਨਿਕਲੇ, ਸੇਵਾ ਦਾ ਕੰਮ ਅਰ ਕੁਛ ਕੁ ਸਵਾਰਾਂ ਦੀ ਜਥੇਦਾਰੀ ਬਿਜੈ ਸਿੰਘ ਦੇ ਹੱਥ ਦਿੱਤੀ ਗਈ। ਖਾਲਸਾ ਬੜੇ ਬੜੇ ਬਚਾਵੇਂ ਰਸਤੀ ਕੂਚ ਕਰਦਾ ਕਰਦਾ ਇਕ ਦਿਨ ਪਹੁ ਫੁਟਾਲੇ ਤੋਂ ਅੱਗੇ ਹੀ ਲਾਹੌਰ ਦੇ ਲਾਗੇ ਜਾ ਪਹੁੰਚਾ* ਅਰ ਸਾਰੇ ਦੇ ਸਾਰੇ ਬਿਜਲੀ ਦੀ ਤਰ੍ਹਾਂ ਓਸ ਥਾਵੇਂ ਜਾ ਪਏ ਜਿਥੇ ਸਿੰਘਣੀਆਂ ਦੁਖੜੇ ਭਰ ਰਹੀਆਂ ਸਨ। ਪਹਿਰੇਦਾਰਾਂ ਵਿਚੋਂ, ਜਿਨ੍ਹਾਂ ਨੇ ਟਾਕਰਾ ਕੀਤਾ, ਇਸ ਤਰ੍ਹਾਂ ਕੱਟੇ ਗਏ, ਜਿਕੁਰ ਗਾਜਰਾਂ ਤੇ ਬਾਕੀ ਦੇ ਤੱਤ ਫੱਟ ਨੱਸ ਗਏ। ਬਿਜੈਮਾਨ ਖਾਲਸੇ ਦੇ ਸਰਦਾਰ ਉਸ ਦਲਾਨ ਵਿਚ ਇਕ ਨਿੱਕੀ ਕੰਧ ਢਾ ਕੇ ਜਾ ਵੜੇ, ਜੇ ਜਿਮੀਂ ਦੇ ਅੰਦਰ

–––––––––––

* ਪ੍ਰੇਮ ਪ੍ਰਕਾਸ਼

105 / 162
Previous
Next