ਮੁਰਾਦ ਬੇਗਮ ਬੜੀ ਚਲਾਕ ਜਥੇ ਵਾਲੀ ਅਰ ਦਨਾ ਤ੍ਰੀਮਤ ਸੀ। ਉਸ ਨੇ ਪੰਤੀ ਦੇ ਮਰਦੇ ਹੀ ਸਾਰੇ ਦਰਬਾਰੀਆਂ, ਅਮੀਰਾਂ ਤੇ ਵਜ਼ੀਰਾਂ ਨੂੰ ਆਪਣੇ ਨਾਲ ਗੰਢ ਲਿਆ ਸੀ ਅਰ ਆਪਣੇ ਤਿੰਨ ਵਰ੍ਹੇ ਦੇ ਨਿਆਣੇ ਪੁੱਤ੍ਰ ਨੂੰ ਗੱਦੀ ਉੱਤੇ ਬਿਠਾਲ ਕੇ ਆਪ ਸਰਬਰਾਹ ਬਣ ਕੇ ਰਾਜ ਕਰਨ ਲੱਗ ਗਈ। ਇਸ ਨੇ ਆਪਣੇ ਵਕੀਲ ਕਾਬੁਲ ਦੁਰਾਨੀ ਪਾਤਸ਼ਾਹ ਵੱਲ ਚੋਰੀ ਚੋਰੀ ਘੱਲ ਦਿੱਤੇ ਕਿ ਆਪ ਪੰਜਾਬ ਦੀ ਨਵਾਬੀ ਮੇਰੇ ਪੁਤ੍ਰ ਦੇ ਹੱਕ ਵਿਚ ਮੇਰੀ ਸਰਬਰਾਹੀ ਹੇਠਾਂ ਕਰ ਦਿਓ। ਇਸੇ ਤਰ੍ਹਾਂ ਇਸ ਨੇ ਦਿੱਲੀ ਦੇ ਪਾਤਸ਼ਾਹ ਵੱਲ ਚੋਰੀ ਵਕੀਲ ਘੱਲ ਦਿਤੇ ਕਿ ਲਾਹੌਰ ਦੀ ਸੂਬੇਦਾਰੀ ਮੇਰੇ ਪੁੱਤ੍ਰ ਦੇ ਨਾਮ ਹੀ ਕਰ ਦਿਓ। ਇਉਂ ਦੇਹਾਂ ਪਾਤਸ਼ਾਹਾਂ ਨੇ ਬੇਗਮ ਦੇ ਪੁੱਤ੍ਰ ਅਮੀਨੁੱਦੀਨ' ਨੂੰ ਸੂਬੇਦਾਰ ਅਰ ਬੇਗਮ ਨੂੰ ਸਰਬਰਾਹ ਮੰਨ ਕੇ ਖਿਲਅਤ ਤੇ ਪਰਵਾਨੇ ਭੇਜ ਦਿੱਤੇ। ਕਾਰਨ ਇਹ ਸੀ ਕਿ ਕਾਬਲ ਵਾਲਾ ਲਾਹੌਰ ਨੂੰ ਆਪਣੀ ਰਿਆਸਤ ਅਰ ਦਿੱਲੀ ਵਾਲਾ ਆਪਣੀ ਰਿਆਸਤ ਜਾਣਦੇ ਸਨ। ਸੇ ਪੰਜਾਬ ਦਾ ਰਾਜ ਉਹ ਕਰ ਸਕਦਾ ਸੀ ਜੋ ਦੋਹਾਂ ਨੂੰ ਪ੍ਰਸੈਨ ਰੱਖ ਸਕੇ ਰਾਜ ਕਾਜ ਸੰਭਾਲ ਕੇ ਬੇਗਮ ਦੇਸ਼ ਦਾ ਬਾਨ੍ਹਣੂ ਬੰਨ੍ਹਣ ਲੱਗੀ। ਸਭ ਤੋਂ ਭਾਰੀ ਦੁੱਖ ਸਿੱਖਾਂ ਦਾ ਸੀ ਸੋ ਮੋਮਨ ਖਾਂ ਨਾਇਬ ਨੂੰ ਫੌਜਾਂ ਦੇਕੇ ਅਮਨ ਕਰਾਉਣ ਵਾਸਤੇ ਲਾਇਆ ਤੇ ਭਿਖਾਰੀ ਖਾਂ ਨੂੰ-ਜਿਸ ਦੀ ਬਣਵਾਈ ਹੋਈ ਸੁਨਹਿਰੀ ਮਸੀਤ ਇਸ ਵੇਲੇ ਤਕ ਲਾਹੌਰ ਵਿਚ ਹੈ-ਵਜ਼ੀਰ ਮੁਕਰਰ ਕੀਤਾ। ਇਹ ਬੜਾ ਭਲਾ ਸੁੰਦਰ ਅਰ ਚਤੁਰ ਪੁਰਖ ਸੀ, ਇਸ ਦੀ ਸਲਾਹ ਨਾਲ ਬੇਗਮ ਦਾ ਰਾਜ ਪਤੀ ਵਾਂਗ ਹੀ ਤੁਰ ਪਿਆ।
ਸ਼ੀਲ ਕੌਰ ਤੇ ਉਸਦਾ ਲਾਲ ਮਹਿਲਾਂ ਵਿਚ ਹੀ ਰਹੇ। ਜਦੋਂ ਮੀਰ ਮੈਨੂੰ ਸ਼ਿਕਾਰ ਗਿਆ ਸੀ ਤਦ ਬੇਗਮ ਨੇ ਪੂਰਾ ਬਾਨ੍ਹਣੂ ਇਸ ਗੱਲ ਦਾ ਬੰਨ੍ਹ ਲਿਆ ਹੋਇਆ ਸੀ ਕਿ ਉਸ ਦੇ ਆਉਣ ਤੋਂ ਮੁਹਰੇ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ ਪਰ ਉਧਰੋਂ ਮੈਨੂੰ ਦੇ ਮਰ ਜਾਣ ਦੀ ਖ਼ਬਰ ਆ ਗਈ। ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇਕ ਸੁਖ ਤੇ ਆਸਰਾ ਹੈ ਦਿੱਸਿਆ। ਸ਼ੀਲ ਕੌਰ ਦੀ ਅਕਲ ਤੇ ਭਲਿਆਈ ਉਸ ਨੂੰ ਸਮਝੇ ਪੈ ਚੁਕੀਆਂ ਸਨ। ਸੋ ਹੁਣ ਉਸ ਦੀ ਸਲਾਹ ਮਤ ਵਰਤਣ
––––––––
1. ਮੁਹੰਮਦ ਲਤੀਫ਼ ਸਫਾ 226
2. ਇਨ੍ਹਾਂ ਸਮਾਚਾਰਾਂ ਨੂੰ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ।