Back ArrowLogo
Info
Profile
ਇਸ ਵੇਲੇ ਅਸਾਈ ਰਾਜ ਦੀ ਮਿੱਟੀ ਉਡਾ ਰਹੇ ਸਨ? ਬੇਸਕ ਸਿੱਖਾਂ ਨੇ ਕੀ ਹਿੰਦੁਸਤਾਨ ਤੋਂ ਬਾਹਰ ਕਦਮ ਨਹੀਂ ਪੁੱਟਿਆ, ਪਰ ਕਦੇ ਕਿਸੇ ਨੇ ਇਹ ਵੀ ਸੋਚਿਆ ਹੈ ਕਿ ਪੰਜਾਬ ਉਸ ਸਮੇਂ ਕੀਹ ਵਸਤੂ ਸੀ? ਅਹਿਮਦਸ਼ਾਹ ਅਬਦਾਲੀ ਵਰਗਾ ਜਬਰਦਸਤ ਹਮਲੇ ਕਰਨ ਵਾਲਾ ਸਾਹਸੀ ਗੁਆਂਢ ਬੈਠਾ ਸੀ। ਇਸਦੇ ਮਾਤਹਿਤ ਬੜੇ ਬੜੇ ਤਕੜੇ ਤਾਕਤਵਾਰ ਪਠਾਣ ਸਨ। ਅਫ਼ਗਾਨਿਸਤਾਨ ਤੇ ਸਰਹੱਦ ਇਸ ਦੇ ਕਬਜ਼ੇ ਵਿਚ ਸਨ। ਲੱਖਾਂ ਫੌਜਾਂ ਅਨੇਕਾਂ ਵਾਰ ਲਿਆ ਕੇ ਇਸ ਨੇ ਦੇਸ਼ ਲੁਟਿਆ ਸੀ। ਫੇਰ ਲਾਹੌਰ ਨੂੰ ਛੱਡ ਕੇ ਇਲਾਕੇ ਇਲਾਕੇ ਪਰ ਜ਼ਬਰਦਸਤ ਹਾਕਮ ਸਨ ਅਰ ਪੋਤਾ ਪੱਤਾ ਸਿੱਖਾਂ ਦਾ ਵੈਰੀ ਸੀ। ਨਾ ਇਲਾਕਾ, ਨਾ ਰਿਆਸਤ, ਨਾ ਖਜ਼ਾਨੇ, ਕੋਈ ਠਾਹਰ ਨਹੀਂ, ਕੋਈ ਸਹਾਇਤਾ ਨਹੀਂ, ਕੋਈ ਮਿੱਤਰ ਨਹੀਂ, ਮੁਸਲਮਾਨ ਹਿੰਦੂ ਸਭ ਵੈਰੀ, ਇਥੋਂ ਤਕ ਕਿ ਘਰ ਦੇ ਸੇਵਕ ਹਿੰਦਾਲੀ ਤੇ ਕਈ ਹੋਰ ਮੁਖਬਰ ਬਣੇ ਹੋਏ। ਐਸੀਆਂ ਡਰਾਉਣੀਆਂ ਹਾਲਤਾਂ ਵਿਚ ਜਿਸ ਕੌਮ ਨੇ ਅਟਕ ਤੋਂ ਲੈ ਕੇ ਸਹਾਰਨਪੁਰ ਤਕ, ਮੁਲਤਾਨ ਤੇ ਸਿੰਧ ਤੋਂ ਲੈ ਕੇ ਕਾਂਗੜੇ ਜੰਮੂ ਤੇ ਭਿੰਬਰ ਤਕ ਅਪਣਾ ਸਿੱਕਾ ਜਮਾ ਲਿਆ ਹੋਵੇ ਅਰ ਦਿੱਲੀ, ਪਟੌਦੀ, ਦੂਜਨਾ, ਬੀਕਾਨੇਰ ਤੱਕ ਹੱਲੇ ਕੀਤੇ ਹੋਣ, ਉਸ ਨੇ ਮਰਹੱਟਿਆਂ ਤੋਂ ਕਿਤੇ ਵੱਧ ਬਹਾਦਰੀ ਦਿਖਲਾਈ ਹੈ, ਜਿਨ੍ਹਾਂ ਪਾਸ ਪਹਾੜੀ ਕਿਲ੍ਹੇ ਪਹਾੜਾਂ ਵਿਚ ਲੁਕਣ ਦੀ ਥਾਂ, ਸੇਵਾ ਜੀ ਵਰਗੇ ਸਰਦਾਰ ਸਿਰ ਤੇ, ਫੇਰ ਇਕ ਦੂਜੇ ਦੇ ਮਗਰੋਂ ਲਾਇਕ ਪੁਰਖ ਹਾਦੀ ਬਣਦੇ ਰਹੇ ਅਰ ਹਰ ਪ੍ਰਕਾਰ ਦੀ ਸਹਾਇਤਾ ਦੇ ਸਾਮਾਨ ਮੌਜੂਦ ਸਨ। ਜੋ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵਧੀਆ ਹਨ।”

ਜੇ ਕਦੀ ਇਤਿਹਾਸ ਦਾ ਮੁਤਾਲਿਆ ਕਰੋ, ਤਾਂ ਪਤਾ ਲੱਗੇ ਕਿ ਅਹਿਮਦਸ਼ਾਹ ਅਬਦਾਲੀ ਜ਼ਰੂਰ ਹਿੰਦ ਨੂੰ ਸਰ ਕਰ ਕੇ ਮੁੜ ਪਠਾਣ ਰਾਜ

–––––––––

1. ਦੇਖੋ ਤਵਾਰੀਖ ਅੰਗਰੇਜ਼ੀ ਮੁਹੰਮਦ ਲਤੀਫ਼ ਪੰਨਾ-289,

2. ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਪਾਸ ਇਕ ਇਲਾਕੇ ਦਾ ਬੀ ਰਾਜ ਨਾ ਸੀ, ਇਸ ਵੇਲੇ ਕਰੀਬ 50 ਵਰ੍ਹਾ ਬੀਤਿਆ ਸੀ ਜਿਸ ਵੇਲੇ ਸਿੱਖਾਂ ਨੇ ਕਰੜੇ ਵੈਰੀਆਂ ਦੇ ਨਾਲ ਲੜ ਲੜ ਕੇ ਐਤਨਾ ਭਾਰਾ ਇਲਾਕਾ ਸਾਂਭ ਲਿਆ। ਨੀਪੋਲੀਅਨ ਅਰ ਮੁਹੰਮਦ ਸਾਹਿਬ ਤੇ ਸੇਵਾ ਜੀ ਦੇ ਸਮਾਚਾਰਾਂ ਦਾ ਮੁਕਾਬਲਾ ਕੀਤਿਆਂ ਸਿੱਖਾਂ ਦੀ ਬਹਾਦਰੀ ਦਾ ਠੀਕ ਅੰਦਾਜਾ ਹੁੰਦਾ ਹੈ। ਬਿਨਾਂ ਸਾਰੇ ਸਮਾਚਾਰਾਂ ਦੇ ਸੋਚੇ ਅਸਲ ਗੱਲ ਦਾ ਪਤਾ ਨਹੀਂ ਲੱਗਦਾ।

113 / 162
Previous
Next