Back ArrowLogo
Info
Profile
*ਹੇ ਮਨ! ਆ ਸਮਝ, ਦੇਖ..। ਅੱਗੇ ਦੇਸ਼ ਵਿਚ ਭਿਖਾਰੀ ਖਾਂ ਦੀ ਭਰਤ ਕੀ ਹਾਸੋਹੀਣੀ ਹੋਈ, ਤ੍ਰੀਮਤ ਦਾ ਕੀ ਹੈ? ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, ਰਤਾ ਸ਼ੱਕ ਪਿਆ ਨਹੀਂ ਤੀਵੀਂ ਦਾ ਜਸ ਗਿਆ ਹੈ। ਵਿਚਾਰੀ ਰਜ਼ੀਆ ਬੇਗ਼ਮ ਦਾ ਹਾਲ ਤੈਨੂੰ ਮਾਲੂਮ ਹੀ ਹੈ?

"ਦੇਖੋ! ਮੈਂ ਕਿਸ ਸੁਖ ਦੇ ਪਿਛੇ ਪਈ ਹਾਂ। ਸਾਰਾ ਪੰਜਾਬ ਮੇਰੇ ਹੁਕਮ ਵਿਚ ਤੇ ਮੇਰਾ ਆਪਣਾ ਮਨ ਮੇਰੀਆਂ ਵਾਗਾਂ ਤੋਂ ਬਾਹਰ। ਹਾਇ! ਮੇਰੇ ਕਰਤੱਬ ਪੁਸਤਕਾਂ ਵਿਚ ਲਿਖੇ ਜਾਣਗੇ, ਸਦੀਆਂ ਬੀਤ ਜਾਣਗੀਆਂ ਮੇਰੀਆਂ ਹੱਡੀਆਂ ਭੀ ਕਬਰ ਵਿਚ ਮਿੱਟੀ ਹੋ ਜਾਣਗੀਆਂ, ਪਰ ਮੇਰੇ ਨਾਮ ਤੋਂ ਵਜ਼ੀਰ ਵਾਲਾ ਧੱਬਾ ਨਹੀਂ ਧੁਪੇਗਾ। ਜਦ ਕਿਤੇ ਮੇਰਾ ਨਾਮ ਆਵੇਗਾ, ਇਹ ਜ਼ਿਕਰ ਛਿੜੇਗਾ। ਹੁਣ ਤਕੋ! ਬੇਬਸ ਸਿੱਖ ਮੇਰੇ ਫੰਧੇ ਵਿਚ ਹੈ, ਉਹ ਨਿਰਦੇਸ਼ ਹੈ, ਉਹ ਇਥੇ ਕੈਦੀ ਹੈ; ਮੇਰੇ ਹੁਕਮ ਦੇ ਫਾਹੇ ਵਿਚ ਹੈ, ਉਸ ਦਾ ਨਾਮ ਕੀ ਵਿਗੜਨਾ ਹੈ? ਮਰਦ ਸੌ ਬੁਰਿਆਈ ਕਰੇ ਅੰਨ੍ਹੀ ਖ਼ਲਕਤ ਕੁਝ ਨਹੀਂ ਕਹਿੰਦੀ, ਤ੍ਰੀਮਤ ਤੇ ਝੂਠਾ ਸ਼ੱਕ ਭੀ ਪੈ ਜਾਵੇ ਤਾਂ ਤੀਵੀਂ ਦੀ ਮਿੱਟੀ ਉੱਡ ਜਾਂਦੀ ਹੈ। ਤਦੇ ਹੀ ਕਹਿੰਦੇ ਹਨ ਕਿ ਤ੍ਰੀਮਤਾਂ ਨੂੰ ਬੜਾ ਜਤ ਸਤ ਸੰਭਾਲਣਾ ਚਾਹੀਏ; ਤੀਵੀਂ ਨੂੰ ਉੱਚੀ ਅੱਖ ਕਿਸੇ ਵੱਲ ਬੀ ਨਹੀਂ ਤੱਕਣਾ ਚਾਹੀਏ। ਪਰ ਇਸ ਗੱਲ ਲਈ ਮਨ ਕਾਬੂ ਲੋੜੀਏ,.... ਹੱਛਾ ਠੀਕ ਹੈ! ਪਰ ਖ਼ਬਰੇ ਕੱਲ ਕਿਸ ਦਾ ਹੈ? ਅੱਗਾ ਕਿਨ੍ਹ ਡਿਠਾ ਹੈ ? ਮਤਾਂ ਮੈਂ ਮਰ ਹੀ ਜਾਵਾਂ, ਇਹ ਰਾਜ ਭਾਗ ਹੈ, ਪਰ ਇੱਕਲੀ ਹਾਂ, ਹੱਛਾ ਚਲੋ, ਸਿੰਘ ਜੀ ਨਾਲ ਗਲ ਬਾਤ ਤਾਂ ਕਰੀਏ। ਉਸ ਭੋਲੇ ਨੂੰ ਤਾਂ ਖ਼ਬਰ ਹੀ ਨਹੀਂ। ਕੇਡਾ ਨੇਕ ਹੈ, ਦਾਨਾ ਹੈ, ਬੰਦਗੀ ਵਾਲਾ ਹੈ ਤੇ ਚੰਨ ਹੈ।”

ਐਸ ਤਰ੍ਹਾਂ ਦੇ ਖ਼ਿਆਲਾਂ ਵਿਚ ਬੇਗ਼ਮ ਰਾਤ ਬਿਤਾਵੇ, ਪਰ ਬੀਤੇ ਨਾ, ਫੋਕੜ ਇਕ ਉਬਾਲ ਵਿਚ ਉਠ ਕੇ ਉਧਰ ਗਈ, ਜਿਧਰ ਸ਼ੀਲ ਜੀ ਸਨ। ਝੀਤਾਂ ਵਿਚੋਂ ਡਿੱਠਾ ਕਿ ਸ਼ੀਲ ਕੋਰ ਤੇ ਬਾਲਕ ਬੈਠੇ ਪਾਠ ਕਰ ਰਹੇ ਹਨ, ਪਰ ਬਿਜੈ ਸਿੰਘ ਨਹੀਂ ਹੈ। ਹੁਣ ਬੇਗ਼ਮ ਪਰਲੇ ਛੱਜੇ ਤੇ ਗਈ, ਬਾਗ਼ ਵੱਲ ਨਜ਼ਰ ਕੀਤੀ ਤਾਂ ਸੰਖਮਰਮਰ ਦੀ ਸ਼ਿਲਾ ਪੁਰ ਚਾਨਣਾ ਚੰਦ ਭੂਮਕਦਾ ਦਿੱਸਿਆ। ਬੇਗ਼ਮ ਝਟ ਉਥੇ ਪਹੁੰਚੀ। ਜਦ ਬੇਗ਼ਮ ਨੇ ਸਿੰਘ ਜੀ ਦੇ ਭਜਨੀਕ ਚਿਹਰੇ ਦਾ ਦਰਸ਼ਨ ਕੀਤਾ ਤਾਂ ਠੰਢ ਜਿਹੀ ਪਈ ਕਿ ਸਭ ਘਬਰਾ ਵਾਲੇ ਖਿਆਲ ਉੱਡ ਗਏ, ਵਾਸ਼ਨਾ ਦੂਰ ਹੋ ਗਈਆਂ ਤੇ ਬੇਵੱਸੇ

125 / 162
Previous
Next