Back ArrowLogo
Info
Profile
ਬੇਗ਼ਮ ਨੂੰ ਅੰਦਰ ਨਾ ਪਾਕੇ ਲੱਭ ਰਹੀਆਂ ਸਨ, ਬਾਗ ਵਿਚ ਪਹੁੰਚੀਆਂ ਅਰ.. ਬੜੀ ਫੁਰਤੀ ਨਾਲ ਚੁਕ ਕੇ ਅੰਦਰ ਲੈ ਗਈਆਂ। ਅੰਦਰ ਪਲੰਘ ਤੇ ਲਿਟਾ ਕੇ ਬਾਂਦੀਆਂ ਨੇ ਗੁਲਾਬ ਤੇ ਕਿਉੜੇ ਦੇ ਛੱਟੇ ਮਾਰਕੇ ਹੋਸ਼ ਆਂਦੀ। ਗੋਲੀਆਂ ਨੇ ਫੇਰ ਪਿੰਡੇ ਤੇ ਚੰਦਨ ਤੇ ਫੁਲੇਲ ਦੀ ਮਾਲਸ਼ ਕਰ ਕੇ ਸਿਰ ਸਮੇਤ ਠੰਢੇ ਜਲ ਦਾ ਇਸ਼ਨਾਨ ਕਰਵਾਇਆ। ਹਨੇਰੀ ਲੰਘ ਗਈ ਤੇ ਮਗਰੋਂ ਮੀਂਹ ਵੱਸ ਚੁਕਣੇ ਪਰ ਬੀ ਜਿੱਕੁਰ ਕੋਈ ਕੋਈ ਬੁੱਲਾ ਤਿੱਖੀ ਪੌਣ ਦਾ ਆ ਜਾਂਦਾ ਹੈ, ਤਿਵੇਂ ਬੇਗ਼ਮ ਠੰਢੇ ਹਾਉਕੇ ਕਿਸੇ ਕਿਸੇ ਵੇਲੇ ਲੈਂਦੀ ਰਹੀ। ਦਰਬਾਰ ਵਿਚ, ਜਿਥੇ ਪਰਦੇ ਵਿਚ ਬੈਠਕੇ ਉਮਰਾਵਾਂ ਨੂੰ ਮਿਲਦੀ ਸੀ, ਅੱਜ ਨਹੀਂ ਗਈ। ਮਹਿਲਾਂ ਵਿਚ ਸਿਰ ਦਰਦ ਦੀ ਖ਼ਬਰ ਸੁਣੀ ਗਈ। ਹਕੀਮ ਹਾਜ਼ਰ ਹੋਏ, ਕਿਸੇ ਸਿਆਣੇ ਨੂੰ ਪਤਾ ਨਾ ਲਗਾ ਕਿ ਬੇਗ਼ਮ ਦੇ ਦਿਲ ਨੂੰ ਪੀੜ ਹੈ ਕਿ ਸਿਰ ਨੂੰ। ਕੋਈ ਪਹਿਰ ਦਿਨ ਚੜ੍ਹੇ ਮਗਰੋਂ ਬੇਗ਼ਮ ਨੂੰ ਨੀਂਦ ਪੈ ਗਈ। ਸ਼ੁਕਰ ਹੈ ਕਿ ਵਿਚਾਰੀਆਂ ਵਾਸ਼ਨਾ ਜੋ ਇਸ ਦੇ ਤਪਤ ਹਿਰਦੇ ਵਿਚ ਭੱਠੀ ਦੇ ਦਾਣਿਆਂ ਵਾਂਙ ਤੜਫਣੀਆਂ ਲੈ ਰਹੀਆਂ ਸਨ, ਸ਼ਾਂਤਿ ਹੋਈਆਂ ਅਰ ਉਨ੍ਹਾਂ ਨੂੰ ਚਉ ਕਰਕੇ ਬੈਠਣਾ ਮਿਲਿਆ। ਕੋਈ ਲੌਢੇ ਪਹਿਰ ਜਾਗ ਖੁਲ੍ਹੀ। ਬੇਗਮ ਉਂਞ ਤਾਂ ਵੱਲ ਸੀ, ਪਰ ਕਮਜ਼ੋਰ ਹੋ ਗਈ, ਜਿੰਕੁਰ ਕੋਈ ਤਾਪ ਦੇ ਰੋਗੋਂ ਉਠਦਾ ਹੈ।

19. ਕਾਂਡ

ਬੇਗ਼ਮ ਨੂੰ ਆਰਾਮ ਦਾ ਸੌਣਾ, ਬੇਫ਼ਿਕਰੀ ਦਾ ਖਾਣਾ, ਅਚਿੰਤਤਾਈ ਵਿਚ ਹੱਸਣਾ ਸਭ ਭੁੱਲ ਗਿਆ। ਦਿਲ ਦੀ ਹੈਂਕੜ ਤੇ ਆਕੜ ਤਾਂ ਭਿਖਾਰੀ ਖਾਂ ਵਾਲਾ ਦੰਡ ਦੇਣ ਨੂੰ ਕਦੇ ਉੱਮਲ ਪੈਂਦੀ, ਪਰ ਇਥੇ ਡੂੰਘਾ ਪਿਆਰ ਸੀ, ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ। ਨਾਲੇ ਅੱਗੇ ਭਿਖਾਰੀ ਖਾਂ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁਕੀ ਸੀ, ਇਸ ਗੱਲ ਤੋਂ ਬੀ ਡਰਦੀ ਹੁਣ ਜੋੜਾਂ ਤੋੜਾਂ ਤੇ ਟੇਢੀਆਂ ਚਾਲਾਂ ਦੀ ਸੋਚ ਵਿਚ ਰਹਿੰਦੀ ਸੀ। ਅੰਤ ਬੇਗ਼ਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇਕ ਤੰਗ ਕੋਠੜੀ ਵਿਚ ਚੁਪਾਤੇ ਹੀ ਕੈਦ ਕਰ ਦਿੱਤਾ। ਨਿਆਣਾ ਬਾਲਕ, ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ।

128 / 162
Previous
Next