Back ArrowLogo
Info
Profile

ਚੱਦਰ ਵਿਚੋਂ ਦੋ ਤਖਤੇ ਹੋ ਗਏ। ਏਹ ਬੂਹਿਆਂ ਵਾਂਙ ਹੇਠਾਂ ਖਿਸਕ ਕੇ ਕੰਧ ਨਾਲ ਜਾ ਲਗੇ, ਅਰ ਖੂਹ ਜਿਹਾ ਪ੍ਰਤੀਤ ਹੋਣ ਲੱਗਾ। ਬੜੀ ਫੁਰਤੀ ਨਾਲ ਖਾਲਸੇ ਜੀ ਨੂੰ ਸੈਨਤ ਕਰਕੇ ਲਾਲਾ ਜੀ ਨੇ ਹੇਠ ਉਤਾਰਿਆ ਅਰ ਇਹ ਸੁਗੰਦ ਦਿੱਤੀ ਕਿ ਕਦੀ ਜੀਉਂਦੇ ਜੀ ਇਸ ਸੁਰੰਗ ਦਾ ਨਾਮ ਨਹੀਂ ਲੈਣਾ। ਅਰ ਦੇ ਦੀਵੇ ਦੇ ਕੇ ਕਿਹਾ ਸਿੱਧੇ ਤੁਰੀ ਜਾਇਓ। ਸੱਜੇ ਹੱਥ ਨਾ ਮੁੜਨਾ ਓਧਰ ਕਿਲ੍ਹੇ ਵਾਲੇ ਪਾਸੇ ਨੂੰ ਰਸਤਾ ਹੈ ਅਰ ਬਾਹਰੋਂ ਬੰਦ ਕੀਤਾ ਹੋਇਆ ਹੈ, ਪਰ ਸਿੱਧੇ ਤੁਰੇ ਜਾਣਾ, ਕੁਝ ਵਾਟ ਲੰਘਕੇ ਇਕ ਪੱਥਰ ਆਵੇਗਾ, ਉਸ ਦੇ ਅੱਧ ਵਿਚ ਇਕ ਛੇਕ ਹੋਵੇਗਾ, ਸੀਖ ਪਾ ਕੇ ਦਬੇਗੇ ਤਾਂ ਉਹ ਕੰਧ ਵਿਚ ਸਰਕ ਜਾਵੇਗਾ ਅਰ ਕਚੀ ਮਿੱਟੀ ਦਾ ਢੇਰ ਦਿਸੇਗਾ। ਇਸ ਨੂੰ ਧੱਕੇ ਨਾਲ ਡੇਗਕੇ ਬਾਹਰ ਨਿਕਲਕੇ ਸਾਰੇ ਜੀ ਸੰਭਾਲ ਲੈਣੇ। ਫੇਰ ਉਸ ਸਿਖ ਨੂੰ ਜੋ ਕੰਧ ਵਿਚ ਸਰਕੀ ਹੋਈ ਹੋਵੇਗੀ, ਉਸਦੇ ਬਾਹਰਲੇ ਉਭਾਰ ਤੋਂ ਫੜਕੇ ਖਿੱਚਣਾ, ਉਹ ਤੁਰ ਪਵੇਗੀ, ਜਦ ਕੰਧ ਨਾਲ ਮਿਲਕੇ ਇਕ 'ਪਟੱਕ' ਦੀ ਅਵਾਜ਼ ਆਵੇ ਤਾਂ ਸਮਝਣਾ ਕਿ ਬੂਹਾ ਮੀਟਿਆ ਗਿਆ ਹੈ। ਫੇਰ ਮਿੱਟੀ ਨਾਲ ਸਿਲਾਂ ਨੂੰ ਕੰਜ ਕੇ ਜਿਧਰ ਰਾਹ ਮਿਲੇ ਪਧਾਰ ਜਾਣਾ। ਫਤੇ ਗਜਾ ਕੇ ਖ਼ਾਲਸਾ ਸੁਰੰਗ ਵਿਚ ਲੋਪ ਹੋ ਗਿਆ ਤੇ ਲਾਲਾ ਜੀ ਨੇ ਉਨ੍ਹਾਂ ਹਿਕਮਤਾਂ ਨਾਲ ਫੇਰ ਮੋਘਾ ਬੰਦ ਕੀਤਾ, ਮਾਨੋਂ ਏਥੇ ਕੁਝ ਹੈ ਹੀ ਨਹੀਂ ਸੀ ਅਰ ਮੈਲਾ ਕੁਚੈਲਾ ਅਸਬਾਬ ਉਤੇ ਸਿੱਟਕੇ ਆਪਣੇ  ਕਮਰੇ ਵਿਚ ਅੰਦਰਲੇ ਰਸਤੇ ਜਾ ਕੇ ਲੇਟ ਗਏ। ਇਹ ਸਾਰਾ ਕੰਮ ਲਾਲਾ ਜੀ ਬੜੀ ਫੁਰਤੀ ਵਿਚ ਭੁਗਤਾ ਗਏ ਸਨ ਅਰ ਬਾਹਰਲੀ ਫ਼ੌਜ ਨੂੰ, ਜੋ ਇਸ ਹਵੇਲੀ ਦੀ ਇੱਟ ਇੱਟ ਖੜਕਾਉਣ ਨੂੰ ਆਈ ਸੀ, ਸੱਕ ਫੁਰਨੇ ਦਾ ਸਮਾਂ ਬੀ ਨਾ ਲੱਝਾ ਕਿ ਅੰਦਰ ਇੰਨੇ ਚਿਰ ਵਿਚ ਕੀ ਸਿਤਮ ਹੋ ਗਿਆ ਹੈ ? ਪਰ ਤਦ ਤਕ ਬਾਹਰਲਾ ਬੂਹਾ ਖੁੱਲ੍ਹ ਚੁੱਕਾ ਸੀ ਅਰ ਸਿਪਾਹੀ ਬਾਹਰਲੇ ਵਿਹੜੇ ਵਿਚ ਆ ਪਹੁੰਚੇ ਸਨ ਕਿਉਂਕਿ ਲਾਲਾ ਜੀ ਦੇ ਇਕ ਨਵੇਂ ਨੌਕਰ ਨੇ, ਜੇ ਇਸ ਦੁਸ਼ਟ ਮਨਸੂਬੇ ਵਿਚ ਮੁਖ਼ਬਰੀ ਦਾ ਇਕ ਚਲਦਾ ਪੁਰਜ਼ਾ ਅਰ ਇਸੇ ਕੰਮ ਲਈ ਨੌਕਰ ਰਖਾਇਆ ਗਿਆ ਸੀ ਬੂਹਾ ਖੋਲ੍ਹ ਦਿਤਾ ਸੀ, ਪਰ ਲਾਲਾ ਜੀ ਬੀ ਇਕ ਭਾਰੇ ਅਕਲੱਯੇ ਤੇ ਜਾਣਕਾਰ ਸਨ। ਆਪ ਨੂੰ ਵੇਲੇ ਸਿਰ ਖ਼ਬਰ ਮਿਲ ਗਈ ਸੀ, ਪਰ ਪਹਿਲੀ ਅਵਾਜ਼ ਤੋਂ ਹੀ ਪਛਾਣ ਗਏ ਸਨ ਕਿ ਤੁਰਕਾਂ ਦੀ ਫ਼ੌਜ ਆ ਗਈ ਹੈ, ਇਸੇ ਲਈ ਤੁਰਤ ਫੁਰਤ ਬਾਨ੍ਹਣੂ ਬੰਨ੍ਹ ਲਿਆ। ਜੇ ਕਦੀ ਇਕ ਘੜੀ ਦੀ ਢਿੱਲ ਕਰਦੇ ਤਦ ਕੁਝ ਬੀ ਨਾ ਬਣਦਾ।

27 / 162
Previous
Next