ਹੈ। ਦੀਵੇ ਵਾਲਾ ਕੌਣ ਹੈ ?
ਸਾਡਾ ਭਜੰਗੀ ਵਰਿਆਮ ਸਿੰਘ ਹੈ। ਜਦ ਦੰਪਤੀ ਪਾਠ ਵਿਚ ਮਗਨ ਸਨ: ਤਦ ਇਹ ਮਹਾਤਮਾ ਆਪਣੀਆਂ ਪਤਲੀਆਂ ਵੀਣੀਆਂ ਬੂਹਿਆਂ ਦੀ ਵਿੱਥ ਵਿਚ ਦੇ ਕੇ ਕੁੰਡਾ ਖੋਲ੍ਹਣ ਦਾ ਜਤਨ ਕਰ ਰਿਹਾ ਸੀ। ਭਾਵੇਂ ਬਾਂਹ ਛਿਲੀ ਗਈ ਸੀ ਪਰ ਓਸ ਨੇ ਕੁੰਡ ਖੋਲ੍ਹ ਬੂਹਾ ਚੁਪੱਟ ਕਰ ਲਿਆ ਸੀ। ਦੰਪਤੀ ਨੂੰ ਇਸ ਕਾਰ ਦੀ ਕੁਝ ਖਬਰ ਨਾ ਸੀ ਅਰ ਨਾ '
ਗੁਰੂ ਗੁਰੂ ਦਾ ਸ਼ਬਦ ਇਨ੍ਹਾਂ ਨੇ ਪਹਿਲੇ ਸੁਣਿਆ ਸੀ। ਭੁਜੰਗੀ ਇਹ ਅਵਾਜ਼ ਸੁਣ ਕੇ ਅਰ ਬੂਹੇ ਦੇ ਬਾਹਰਲੇ ਪਹਿਰੇਦਾਰਾਂ ਨੂੰ,
ਜ ਸ਼ਰਾਬ ਵਿਚ ਬੇਹੋਸ਼ ਸੁਤੇ ਪਏ ਸਨ,
ਬੇਖ਼ਬਰ ਪਾ ਕੇ ਉਨ੍ਹਾਂ ਦੇ ਪਿੱਤਲ ਦੇ ਸਮ੍ਹਾਦਾਨ ਪਾਸ ਜਾ ਪੁੱਜਾ ਸੀ ਤੇ ਉਸ ਤੋਂ ਜਗਦੇ ਦੀਵੇ ਨੂੰ ਚੁੱਕ ਲਿਆਇਆ ਸੀ। ਇਹ ਸਿੰਘਾਂ ਵਾਲੀ ਦਲੇਰੀ ਦਾ ਲੱਛਣ ਦੇਖ ਕੇ ਪਿਤਾ ਨੇ ਮੱਥਾ ਚੁੰਮਿਆ ਅਰ ਦੀਵੇ ਨਾਲ ਕੀ ਡਿੱਠਾ ਕਿ ਕੋਲਵਾਰ ਇਕ ਬਾਲਕ ਮੋਇਆ ਪਿਆ ਹੈ ਅਰ ਪਾਸ ਇਕ ਜ਼ਖਮੀਂ ਤੀਵੀਂ ਦਮ ਤੋੜ ਰਹੀ ਹੈ,
ਪਰ ਅੱਧਾ ਕੋਠਾ ਲਹੂ ਲੁਹਾਨ ਹੋ ਰਿਹਾ ਹੈ। ਉਹ ਸਹਿਕਦੀ ਲੇਥ ਕਿਸੇ ਵੇਲੇ ਤਾਂ ਬੁਝਦੇ ਦੀਵੇ ਵਾਂਙੂ ਟਹਿਕ ਜਾਂਦੀ ਅਤੇ ਧੰਨ ਗੁਰੂ ਧੰਨ ਗੁਰੂ ਕਹਿ ਉਠਦੀ,
ਪਰ ਫੇਰ ਇਸ ਤਰ੍ਹਾਂ ਨਿਢਾਲ ਹੋ ਜਾਂਦੀ ਕਿ ਮਾਨ ਮਰ ਗਈ ਹੈ। ਭੁਜੰਗੀ ਨੇ ਹੁਣ ਇਕ ਕਟੋਰੇ ਵਿਚ ਪਾਣੀ ਲਿਆ ਕੇ ਪਿਤਾ ਦੇ ਹੱਥ ਦਿੱਤਾ। ਉਨ੍ਹਾਂ ਨੇ ਜਪੁ ਸਾਹਿਬ ਦੀ ਪਹਿਲੀ ਪੌੜੀ ਪੜ੍ਹ ਕਰਦ ਭੇਟ ਕਰ ਸਤਿਨਾਮ ਕਹਿਕੇ ਉਸ ਕੂਚ ਕਰਨੇ ਵਾਲੀ ਸਹਿਕਦੀ ਲੋਥ ਦੇ ਮੂੰਹ ਵਿਚ ਪਾਇਆ। ਜਿਉਂ ਜਿਉਂ ਪਾਣੀ ਹੇਠ ਉਤਰਿਆ ਹੋਸ਼ ਨੇ ਮੋੜਾ ਖਾਧਾ ਅਰ ਇਕ ਵੇਰੀ ਅੱਖਾਂ ਨੂੰ ਖੋਲ੍ਹ ਕੇ ਐਸੀ ਸ਼ੁਕਰ-ਗੁਜ਼ਾਰੀ ਨਾਲ ਸਿੰਘ ਜੀ ਵੱਲ ਦੇਖਿਆ ਕਿ ਮਾਨੇਂ ਜੀਭ ਨਾਲ ਵਖਿਆਨ ਦਿੱਤਾ ਹੈ। ਦੂਜੀ ਵਾਰੀ ਖ਼ਬਰ ਨਹੀਂ ਕੀ ਹੋਇਆ,
ਸਿੰਘਾਂ ਵਾਲਾ ਹੌਸਲਾ ਆ ਕੇ ਉਸ ਮਰਦੀ ਸਿੰਘਣੀ ਨੂੰ ਮਾਨੋਂ ਜੀਉਂਦਿਆਂ ਕਰ ਗਿਆ ਅਰ ਡਾਢੀ ਨਿੰਮੀ ਪਰ ਦੇਸ਼ ਵਾਲੀ ਆਵਾਜ਼ ਵਿਚ ਬੋਲੀ:- ‘ਧੰਨ ਗੁਰੂ ਗੋਬਿੰਦ ਸਿੰਘ ਜੋ ਅੰਤ ਵੇਲੇ ਆਪਣੇ ਪਿਆਰੇ ਮੇਰੇ ਵਰਗੇ ਭੁੱਲੇ ਹੋਇਆਂ ਦਾ ਅੰਤ ਸਵਾਰਨ ਲਈ ਘੱਲਦਾ ਹੈ।'
ਸੀਲ,
ਜੋ ਕਲੇਜਾ ਮੁੱਠ ਵਿਚ ਲਈ ਇਸ ਦਰਦਨਾਕ ਸਮੇਂ ਨੂੰ ਦੇਖ ਰਹੀ ਸੀ,
ਪੁੱਛਣ ਲੱਗੀ: ਮਾਤਾ! ਇਹ ਕੀ ਹੋਇਆ ?”
ਇਸਤ੍ਰੀ- ਬੱਚੀ! ਸਿੰਘ ਜੀ ਤੇ ਮੈਂ ਦਰਿਆਓਂ ਪਾਰ ਉਤਰੇ ਸਾਂ. ਤੁਰਕਾਂ ਆ ਘੇਰਿਆ, ਪਤੀ ਜੀ ਨੇ ਜੁੱਧ ਕੀਤਾ ਪੰਜ ਤੁਰਕ ਮਾਰੇ, ਏਹ ਬਹੁਤ