Back ArrowLogo
Info
Profile
ਆਪ ਦੇ ਪੈਰ ਉਸ ਰੁੱਖ ਟੱਬਰ ਸਮੇਤ ਚਲੇ ਗਏ, ਜਾ ਕੇ ਕੀ ਡਿੱਠਾ ਕਿ ਕੋਈ ਪੁਰਾਣਾ ਢੱਠਾ ਹੋਇਆ ਮਕਾਨ ਹੈ ਅਰ ਇਕ ਰਾਤ ਕੱਟਣ ਲਈ ਸਿਰ ਲੁਕਾਉਣ ਦੀ ਜਗ੍ਹਾ ਬਥੇਰੀ ਹੈ। ਇਕ ਉਚੇਰੀ ਥਾਂ ਤੇ ਖੜੋ ਕੇ ਚਾਰ ਚੁਫੇਰੇ ਨਜ਼ਰ ਦੁੜਾਈ; ਤਸੱਲੀ ਕਰ ਕੇ ਆਪ ਨੇ ਉਤਾਰਾ ਕਰ ਦਿੱਤਾ।

ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਉਹਲੇ ਹੁੰਦੇ ਹੀ ਪਿਛੇ ਉਨ੍ਹਾਂ ਦੇ ਸ੍ਰੀ ਪੋਹਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ ਜਿੰਕੁਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜ ਪੁਰ ਹੱਥ ਫੇਰਕੇ ਕਹਿਣ ਲੱਗੇ: ਵਾਹ ਬਈ ਉਸਤਾਦ! ਮੈਂ ਤਾਂ ਸੂਰਜ ਨੂੰ ਬੁਤਕੇ ਵਿਚ ਨੱਪ ਲਿਆ। ਇਹ ਚਲਾਕ ਸਿਖ ਕਿੱਡੇ ਪੇਚ ਨਾਲ ਜਿੰਦ ਬਚਾਉਂਦਾ ਹੈ, ਪਰ ਮੈਂ ਬੀ ਕਿਹਾ ਕੁ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ ਮੁੱਖੀ ਪਿਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ ਮੱਛਰ ਖਹਿੜਾ ਨਹੀਂ ਛੱਡਦਾ। ਹੁਣ ਹੇ ਪੰਡਤ ਜੀ ਮਹਾਰਾਜ! ਰਿਖੀ ਰਾਜ ਜੀ! ਕੋਈ ਢੰਗ ਐਸਾ ਕਰੋ ਕਿ ਸੱਪ ਕੁੱਜੇ ਵਿਚ ਪਿਆ ਹੀ ਮਾਰਿਆ ਜਾਵੇ ਜੇ ਇਹ ਜੀਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤਿ ਨਹੀਂ ਹੋਵੇਗੀ, ਧਨ ਦੀ ਮੌਜ ਲੁੱਟਣੀ ਐਸੀ ਕਿਰਕਿਰੀ ਹੋ ਜਾਏਗੀ ਜਿਕਰ ਖੀਰ ਖਾਂਦਿਆਂ ਵਿਚ ਵਾਲ ਆ ਜਾਵੇ, ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ। ਹੱਛਾ ਹੁਣ ਪਿਛੇ ਮੁੜੀਏ ਪੱਕੀਆਂ ਨਿਸ਼ਾਨੀਆ ਰੱਖ ਲਈਏ. ਮਤਾ ਫੇਰ ਕੁਪੱਤੇ ਅਹਿਦੀਆਂ ਤੇ ਦੁੱਖ ਮਿਲੇ। ਚਲ ਮਨਾ ਚੱਲੀਏ, ਲੱਤਾਂ ਪਤਲੀਆਂ ਹਨ, ਛੇਤੀ ਕਿੱਕੁਰ ਪੁੱਜੀਏ? ਹੌਂਸਲਾ ਕਰ ਹੇ ਮਨ! ਦੇਖ ਸਹੇ ਦੀਆਂ ਲੱਤਾਂ ਪਤਲੀਆਂ, ਬਾਰਾਂ ਸਿੰਗੇ ਦੀਆਂ ਲੱਤਾਂ ਪਤਲੀਆਂ, ਕਿਹਾ ਭੱਜਦੇ ਹਨ? ਪਰ ਨਹੀਂ (ਪੱਟਾਂ ਤੇ ਹੱਥ ਮਾਰ ਕੇ) ਮੈਂ ਤਾਂ ਅਲੰਕਾਰ ਰਚਨਾ ਵੀ ਭੁੱਲ ਗਿਆ, ਮੈਂ ਆਪਣੀਆਂ ਲੱਤਾਂ ਨੂੰ ਸ਼ਿਕਾਰਾਂ ਨਾਲ ਉਪਮਾ ਦਿੱਤੀ ਹੈ, ਮੈਂ ਕੋਈ ਸ਼ਿਕਾਰ ਹਾਂ? ਮੈਂ ਤਾਂ ਸ਼ਿਕਾਰੀ ਹਾਂ ਹੱਛਾ ਹੁਣ ਸ਼ਿਕਾਰੀ ਬਣੀਏ। ਪੜ੍ਹਿਆ ਤਾਂ ਸੀ ਕਿ ਅਹਿੰਸਾ ਹਿ ਪਰਮੇਂ ਧਰਮਾ* ਤੇ ਮੈਂ ਬਣ ਗਿਆ ਸ਼ਿਕਾਰੀ। ਪਰ ਕੀ ਡਰ ਹੈ, ਜੇ ਸ਼ਿਕਾਰੀ ਨਾ ਹੁੰਦੇ ਤਾਂ ਮਹਾਤਮਾ ਦੇ ਬੈਠਣ ਵਾਸਤੇ ਮ੍ਰਿਗ ਛਾਲਾ ਕਿਥੋਂ ਆਉਂਦੀਆਂ? ਕਸਤੂਰੀ ਕਿਥੋਂ ਬਣਦੀ ? ਇਹ ਪਰਉਪਕਾਰ ਹੈ। ਇਹ ਮਨ ਸਹੁਰਾ ਬਹੁਤ ਖੋਟਾ ਹੈ, ਕਹਿੰਦਾ ਹੈ ਤੂੰ

––––––––

* ਕਿਸੇ ਨੂੰ ਨਾ ਮਾਰਨਾ ਹੀ ਵੱਡਾ ਧਰਮ ਹੈ।

58 / 162
Previous
Next