Back ArrowLogo
Info
Profile
ਦਾ ਸ਼ੁਕਰ ਕਰੇ ਜਿਸਨੇ ਬਿਪਤਾ ਵਿਚ ਸੁੱਖ ਦਿਖਲਾਇਆ ਹੈ। ਇਸ ਧੰਨਵਾਦ ਅਰ ਇਸ ਭੋਲਾਪਨ ਨੇ ਮਾਂ ਦੇ ਹਿਰਦੇ ਵਿਚ ਮੋਹ-ਸੋਮਾ ਖੇਲ੍ਹ ਦਿੱਤਾ, ਰੋਂਦੀ ਰੋਂਦੀ ਨੇ ਪਿਆਰੇ ਨੂੰ ਛਾਤੀ ਨਾਲ ਲਾਇਆ, ਅਰ ਸਿਰ ਉਸ ਦੀ ਛਾਤੀ ਧਰਕੇ ਉਸਦੇ ਚਿੱਤ ਨੂੰ ਪ੍ਰਸੰਨ ਕਰਨ ਵਾਲੀ ਚੀਜ਼ ਨੂੰ, ਜੇ ਮੋਟੀ ਬੋਲੀ ਵਿਚ ਦਿਲਾਸਾ ਕਹਾਉਂਦੀ ਹੈ, ਲੱਭਣ ਲੱਗ ਪਈ। ਐਸ ਦਰਦਨਾਕ ਦਸ਼ਾ ਦੇਖ ਕੇ ਸਭ ਬਾਂਦੀਆਂ ਉਠ ਗਈਆਂ ਅਰ ਨਵਾਬ ਪਾਸ ਜਾ ਦੱਸਿਆ। ਉਨ੍ਹਾਂ ਦੇ ਦੂਰ ਹੁੰਦੇ ਹੀ ਸ਼ੀਲ ਕੌਰ ਦੀ ਦੂਰੰਦੇਸ਼ੀ ਤੇ ਹੌਸਲਾ ਐਸਾ ਉੱਮਲ ਪਿਆ ਜਿਵੇਂ ਪਾਣੀ ਵਿਚ ਲੋਹੇ ਨਾਲ ਦੱਬੇ ਕਾਠ ਤੋਂ ਲੋਹਾ ਲਾਹੀਏ ਤਾਂ ਕਾਠ ਉੱਪਰ ਨੂੰ ਚੜ੍ਹ ਜਾਂਦਾ ਹੈ। ਮਾਂ ਪੁੱਤ ਨੇ ਬੂਹੇ ਮਾਰ ਲਏ, ਵੇਲਾ ਸੰਝ ਦਾ ਹੋ ਗਿਆ ਸੀ, ਅੰਦਰ ਬੈਠਕੇ ਬੜੇ ਪ੍ਰੇਮ ਨਾਲ ਰਹੁਰਾਸ ਦਾ ਪਾਠ ਕੀਤਾ, ਅਰਦਾਸਾ ਸੋਧਿਆ।

ਆਹਾ, ਧੰਨ ਅਕਾਲ ਪੁਰਖ ਹੈ, ਜਿਸਦੇ ਅੱਗੇ ਪ੍ਰਾਰਥਨਾ ਕਰਨੇ ਨੇ ਐਸਾ ਅਚਰਜ ਅਸਰ ਕੀਤਾ ਕਿ ਉਹ ਨਿਰਾਸ ਹੋ ਰਹੀ ਸ਼ੀਲਾ ਆਪਣੇ ਖ਼ਾਲਸਈ ਜੌਹਰਾਂ ਵਿਚ ਦਮਕ ਉੱਠੀ। ਜਿਸ ਦਿਲ ਵਿਚੋਂ ਭਾਜੜ ਪਏ ਪਿੰਡਾ ਵਾਂਗ ਸੋਚ ਵਿਵੇਚਨਾ, ਅੱਗੋਂ ਕੀ ਕਰਨਾ ਹੈ, ਗੱਲ ਕੀ ਸਭ ਕੁਝ ਨੱਸ ਗਿਆ ਸੀ, ਹੁਣ ਐਦਾਂ ਦਾ ਹੋ ਗਿਆ, ਜਿੱਦਾਂ ਕਿਸੇ ਟੱਬਰ ਮੋਏ ਪੁਰਖ ਦਾ ਦਿਲ ਕਿਸੇ ਗੁਆਚੇ ਹੋਏ ਭਰਾ ਦੇ ਅਚਾਨਕ ਮਿਲ ਪੈਣ ਤੇ ਉਸਰੱਗੀ ਫੜ ਜਾਂਦਾ ਹੈ। ਹੁਣ ਸ਼ੀਲਾ ਨੂੰ ਚਾਰ ਚੁਫੇਰੇ ਪਰਮੇਸ਼ੁਰ ਦਿੱਸਦਾ ਹੈ, ਉਸਦੀ ਸੱਤਾ ਆਪਣੀ ਸਹਿਚਾਰ ਸਹੇਲੀ ਜਾਪਦੀ ਹੈ। ਹੁਣ ਸ਼ੀਲਾ ਐਸੀ ਪੱਕੀ ਉਮੈਦ ਵਿਚ ਆਨੰਦ ਹੋਈ ਹੈ ਕਿ ਕਰਤਾਰ ਕਦੇ ਮੈਨੂੰ ਨਹੀਂ ਛੱਡੇਗਾ ਅਰ ਕਦੇ  ਪਾਪ ਵਿਚ ਡੁੱਬਣ ਨਹੀਂ ਦਏਗਾ। ਉਸਨੂੰ ਧਰਮ ਪਿਆਰਾ ਹੈ, ਉਹ ਮੇਰੇ ਧਰਮ ਨੂੰ ਜ਼ਰੂਰ ਬਚਾਵੇਗਾ। ਭਾਵੇਂ ਮੈਨੂੰ ਕੋਈ ਬਿਧੀ ਨਹੀਂ ਦਿੱਸਦੀ ਪਰ ਉਹ ਜ਼ਰੂਰ ਕੋਈ ਰਸਤਾ ਕੱਢੇਗਾ। ਸ਼ੁਕਰ ਅਰ ਭਰੋਸਾ ਪੂਰੀ ਨਿੰਮ੍ਰਤਾ ਨਾਲ ਸ਼ੀਲਾ ਦੇ ਹਿਰਦੇ ਵਿਚ ਕਰਤਾਰ ਦੇ ਘੱਲੇ ਹੋਏ ਸਿਪਾਹੀ ਬਣ ਕੇ ਆ ਖਲੋਤੇ ਹਨ। ਸ਼ੀਲਾ ਨੇ ਸੱਭੇ ਆਸਰੇ ਟੁੱਟੇ ਡਿੱਠੇ, ਸ਼ੀਲਾ ਨਿਰਾਸ ਹੋ ਗਈ, ਸ਼ੀਲਾ ਨੇ ਪ੍ਰਾਰਥਨਾ ਕੀਤੀ, ਸ਼ੀਲਾ ਦਾ ਵਾਲੀ ਕਰਤਾਰ ਹੋ ਗਿਆ।

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥

(ਸਿਰੀ: ਮ: ੫, ਪੰਨਾ -੭०)

94 / 162
Previous
Next