Back ArrowLogo
Info
Profile

ਤੁਹਾਡੇ ਵੱਲ ਜਾਂ ਦੂਜੇ ਪਾਸੇ?

ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਹ ਚੀਜ਼ ਸਾਡੇ ਸੁਭਾਅ ਦਾ ਹਿੱਸਾ ਹੈ ਕਿ ਜੋ ਵੀ ਸਾਨੂੰ ਚੰਗਾ ਲਗਦਾ ਹੈ ਅਸੀਂ ਉਸ ਵੱਲ ਹੀ ਮੁੜ ਜਾਂਦੇ ਹਾਂ। ਇਹ ਚੀਜ਼ ਅਸੀਂ ਖੜ੍ਹੇ ਹੋਏ ਅਤੇ ਬੈਠੇ ਹੋਏ ਦੋਹਾਂ ਹਾਲਤਾਂ ਵਿਚ ਦੇਖ ਸਕਦੇ ਹਾਂ। ਜੇਕਰ ਤੁਸੀਂ ਖੜ੍ਹੇ ਹੋਕੇ ਕਿਸੇ ਨਾਲ ਗੱਲ ਕਰ ਰਹੇ ਹੋ ਅਤੇ ਤੁਹਾਡੇ ਪੈਰ ਉਸ ਦੀ ਦਿਸ਼ਾ ਵਿਚ ਨਹੀਂ ਹਨ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਵਿਅਕਤੀ ਵੱਲ ਸਿਰਫ ਲੱਕ ਤੋਂ ਉਪਰ ਹੀ 'ਸਾਹਮਣੇ' ਹੋ।

Page Image

ਇਸੇ ਤਰ੍ਹਾਂ ਹੀ ਐਸੀ ਸਥਿਤੀ ਵੀ ਹੋ ਸਕਦੀ ਹੈ ਕਿ ਉਹ ਵਿਅਕਤੀ ਆਪਣੀ ਲੱਤ ਦੂਜੀ ਉਪਰ ਦੀ ਲੰਘਾ ਕੇ ਬੈਠਾ ਹੋਵੇ ਅਤੇ ਪੈਰ ਦੀ ਦਿਸ਼ਾ ਤੁਹਾਡੇ ਤੋਂ ਪਰੇ ਜਾ ਰਹੀ ਹੋਵੇ। ਲੱਤ ਦੂਜੀ ਦੇ ਉੱਪਰੋਂ ਲੰਘਾ ਕੇ ਉਸ ਨੇ ਆਪਣੇ ਅਤੇ ਤੁਹਾਡੇ ਵਿਚਕਾਰ ਰੁਕਾਵਟ ਖੜ੍ਹੀ ਕੀਤੀ ਹੋਈ ਹੋ ਸਕਦੀ ਹੈ। ਇਕ ਵਾਰੀ ਫਿਰ ਇਹ ਧਿਆਨ ਨਾਲ ਦੇਖੋ ਕਿ ਇਹ ਕਮਰੇ ਵਿਚ ਪਏ ਸਾਮਾਨ ਕਰਕੇ ਹੈ ਜਾਂ ਉਸ ਦੀ ਮਨੋਸਥਿਤੀ ਕਰਕੇ ਹੈ। ਇਹ ਵੀ ਦੇਖੋ:

  • ਕੀ ਇਹ ਬੈਠਣ ਦੇ ਢੰਗ ਵਿਚ ਬਦਲਾਅ ਆਉਣ ਕਰਕੇ ਹੋਇਆ ਹੈ?
  • ਉਹ ਪਹਿਲਾਂ ਤੁਹਾਡੀ ਹੀ ਦਿਸ਼ਾ ਵਿਚ ਬੈਠਾ ਸੀ ਪਰ ਫਿਰ ਉਹ ਤੁਹਾਡੇ ਤੋਂ ਦੂਜੀ ਦਿਸ਼ਾ
107 / 244
Previous
Next