Back ArrowLogo
Info
Profile

ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਅਸੀਂ ਦੂਜੇ ਅਧਿਆਇ ਵਿਚ ਵੀ ਗੱਲ ਕੀਤੀ ਸੀ ਕਿ ਕਿਸੇ ਵੀ ਵਿਅਕਤੀ ਦੀ ਗਲਬਾਤ ਦੇ ਕੁਝ ਕੁ ਪੜਾਵਾਂ ਤੇ, ਨਜ਼ਰਾਂ ਦੀ ਦਿਸ਼ਾ ਬਹੁਤ ਕੁਝ ਦੱਸ ਸਕਦੀ ਹੈ। ਪਰ ਇਕ ਵਾਰੀ ਫਿਰ ਮੈਂ ਇਹ ਗੱਲ ਕਹਿ ਦਿਆਂ-ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਵਰਤਣ ਦੀ ਲੋੜ ਹੈ। ਵਿਗਿਆਨਕਾਂ ਨੇ ਇਹ ਪਤਾ ਲਗਾਇਆ ਹੈ ਕਿ ਸਾਡੇ ਦਿਮਾਗ ਦੇ ਦੋਵੇਂ ਪਾਸੇ ਵੱਖੋ-ਵੱਖਰੇ ਕੰਮ ਕਰਦੇ ਹਨ। ਖੱਬਾ ਪਾਸਾ ਤਰਕਸ਼ੀਲ (Logical) ਕੰਮ ਕਰਦਾ ਹੈ ਜਿਵੇਂ ਕਿ ਦਲੀਲ, ਵਿਸ਼ਲੇਸ਼ਣ ਅਤੇ ਭਾਸ਼ਾ ਸਬੰਧੀ ਕੰਮ, ਅਤੇ ਸੱਜਾ ਪਾਸਾ ਕਲਪਨਾ ਅਤੇ ਸਿਰਜਣਾਤਮਕ (Creative) ਕੰਮ ਕਰਦਾ ਹੈ। ਮੇਰਾ ਖਿਆਲ ਹੈ ਕਿ ਤੁਸੀਂ ਹੇਠ ਲਿਖੇ ਤੋਂ ਹੋਰ ਚੰਗੀ ਤਰ੍ਹਾਂ ਸਮਝ ਜਾਉਗੇ:

  • ਜਦੋਂ ਤੁਸੀਂ ਕਿਸੇ ਸੁਆਲ ਦੇ ਜੁਆਬ ਨੂੰ ਆਪਣੀ ਯਾਦਾਸ਼ਤ ਵਿਚੋਂ ਲੱਭਣਾ ਚਾਹੁੰਦੇ ਹੋ, ਭਾਵ ਤੁਹਾਡੇ ਦਿਮਾਗ ਵਿਚ ਪਹਿਲਾਂ ਤੋਂ ਹੀ ਮੌਜੂਦ ਗਿਆਨ ਤੋਂ 'ਯਾਦ’ ਕਰਕੇ ਦਿੰਦੇ ਹੋ, ਤਾਂ ਤੁਹਾਡੇ ਦਿਮਾਗ ਦਾ ਖੱਬਾ ਪਾਸਾ ਜ਼ਿਆਦਾ ਕੰਮ ਕਰ ਰਿਹਾ ਹੁੰਦਾ ਹੈ।
  • ਜੇ ਤੁਸੀਂ ਝੂਠ ਬੋਲ ਰਹੇ ਹੋ ਅਤੇ ਆਪਣੀ ਪੁਰਾਣੀ ਯਾਦਾਸ਼ਤ ਵਿਚੋਂ ਤੱਥ ਲੱਭ ਕੇ ਜੁਆਬ ਨਹੀਂ ਦੇ ਰਹੇ, ਪਰ ਕੋਈ ਕਾਲਪਨਿਕ ਜੁਆਬ ਘੜ ਰਹੇ ਹੋ, ਤਾਂ ਇਹ ਕੰਮ ਦਿਮਾਗ ਦੇ ਸੱਜੇ ਪਾਸੇ ਦਾ ਹੈ।

ਇਹ ਵੀ ਦੇਖਿਆ ਗਿਆ ਹੈ ਕਿ ਅਸੀਂ ਗਲਬਾਤ ਕਰਦੇ ਹੋਏ, ਕੁਦਰਤੀ ਤੌਰ ਤੇ ਹੀ ਨਜ਼ਰਾਂ ਮਿਲਾਣ ਵਿਚ ਵਕਫੇ ਪਾਂਦੇ ਹਾਂ-ਭਾਵ ਵਿਚੋਂ ਵਿਚੋਂ ਨਜ਼ਰਾਂ ਹਟਾਂਦੇ ਹਾਂ। ਜਦੋਂ ਨਜ਼ਰ ਹਟਾਈ ਜਾਂਦੀ ਹੈ ਤਾਂ ਨਜ਼ਰਾਂ ਦੀ ਦਿਸ਼ਾ ਸਾਨੂੰ ਇਹ ਦੱਸ ਸਕਦੀ ਹੈ ਕਿ ਬੋਲਣ ਵਾਲਾ ਸੱਚ ਕਹਿ ਰਿਹਾ ਹੈ ਕਿ ਨਹੀਂ। (ਪਰ ਮੈਂ ਇਕ ਵਾਰੀ ਫਿਰ ਕਹਿਣਾ ਚਾਹਾਂਗਾ ਕਿ ਇਹ ਕੁਝ ਸਿਰਫ ਉਦੋਂ ਹੀ ਕੀਤਾ ਜਾਵੇ ਜਦੋਂ ਤੁਸੀਂ ਉਸ ਵਿਅਕਤੀ ਦਾ ਆਮ ਵਰਤਾਅ ਸਮਝ ਤੇ ਯਾਦ ਕਰ ਲਿਆ ਹੈ।) ਪਰ ਇਹ ਸਭ ਕੁਝ ਪਤਾ ਕਿਵੇਂ ਲਗਦਾ ਹੈ?

ਸਾਡੇ ਦਿਮਾਗ ਦੇ ਦੋਵੇਂ ਪਾਸੇ ਆਪਣੇ ਤੋਂ ਉਲਟੇ ਪਾਸੇ ਦੀਆਂ ਹਰਕਤਾਂ ਚਲਾਉਂਦੇ ਹਨ। ਸੋ ਖੱਬੇ ਪਾਸੇ ਦਾ ਦਿਮਾਗ ਦਾ ਹਿੱਸਾ ਸੱਜੇ ਪਾਸੇ ਦੀਆਂ ਹਰਕਤਾਂ ਚਲਾਉਂਦਾ ਹੈ ਸੱਜੇ ਪਾਸੇ ਦਾ ਦਿਮਾਗ ਖੱਬੇ ਪਾਸੇ ਦੀਆਂ।

  • ਸੋ ਜੇ ਕੋਈ ਵਿਅਕਤੀ ਗਲਬਾਤ ਦੌਰਾਨ ਜਦੋਂ ਤੁਹਾਡੇ ਤੋਂ ਨਜ਼ਰ ਹਟਾਉਂਦਾ ਹੈ ਅਤੇ ਸੱਜੇ ਪਾਸੇ ਵਲ ਨਜ਼ਰ ਘੁਮਾਉਂਦਾ ਹੈ ਤਾਂ ਉਹ ਸ਼ਾਇਦ ਸੱਚ ਦੱਸ ਰਿਹਾ ਹੁੰਦਾ ਹੈ। (ਕਿਉਂਕਿ ਅਸੀਂ ਜਾਣਦੇ ਹਾਂ ਕਿ ਦਿਮਾਗ ਦਾ ਖੱਬਾ ਪਾਸਾ 'ਯਾਦ' ਕਰਨ ਦਾ ਕੰਮ ਕਰਦਾ ਹੈ।)
  • ਜੇ ਉਹ ਵਿਅਕਤੀ ਖੱਬੇ ਪਾਸੇ ਵੱਲ ਨਜ਼ਰ ਕਰਦਾ ਹੈ ਤਾਂ ਸ਼ਾਇਦ ਉਹ ਇਕ ਕਹਾਣੀ ਘੜ ਰਿਹਾ ਹੁੰਦਾ ਹੈ—ਕਿਉਂਕਿ ਉਸ ਦੀ ਗੱਲ ਸੱਜੇ ਪਾਸੇ ਵਲੋਂ ਨਿਕਲ ਰਹੀ ਹੈ ਜੋ ਕਲਪਨਾ ਕਰਦਾ ਹੈ।

ਜੇ ਕਰ ਤੁਸੀਂ ਇਕ ਵਿਅਕਤੀ ਦੇ ਨਜ਼ਰਾਂ ਘੁਮਾਉਣ ਦੇ ਤਰੀਕੇ ਨੂੰ ਪਹਿਲਾਂ ਹੀ ਸਮਝ ਲਿਆ ਹੈ ਤਾਂ ਇਹ ਇਕ ਬੜਾ ਲਾਭਦਾਇਕ ਤਰੀਕਾ ਹੈ ਜਿਸ ਨਾਲ ਅਸੀਂ ਕਿਸੇ ਵੀ ਵਿਅਕਤੀ ਦੀ ਇਮਾਨਦਾਰੀ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ। ਪਰ ਨਾਲ ਹੀ ਸਾਨੂੰ ਬਾਕੀ ਚਿੰਨ੍ਹ ਇਸ਼ਾਰੇ ਆਦਿ ਵੀ ਧਿਆਨ ਵਿੱਚ ਰੱਖਣੇ ਪੈਣਗੇ।

150 / 244
Previous
Next