
- ਜਦੋਂ ਤੁਸੀਂ ਕੋਈ ਗੱਲ ਕਹਿ ਰਹੇ ਹੋ ਅਤੇ ਤੁਸੀਂ ਢੁਕਵੀਂ ਸਰੀਰਕ ਭਾਸ਼ਾ ਵਰਤਦੇ ਹੋ ਤਾਂ ਬਹੁਤੀ ਸੰਭਾਵਨਾ ਇਹੀ ਹੈ ਕਿ ਤੁਹਾਡੀ ਗੱਲ ਸਹੀ ਅਰਥਾਂ ਵਿਚ ਸਮਝੀ ਜਾਵੇਗੀ ਅਤੇ ਇਸ ਦਾ ਅਸਰ ਉਹੀ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ।
- ਜਦੋਂ ਤੁਸੀਂ ਦੂਜਿਆਂ ਦੀ ਸਰੀਰਕ ਭਾਸ਼ਾ (ਜਾਂ ਸ਼ਬਦ-ਹੀਣ ਭਾਸ਼ਾ) ਸਮਝਣੀ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਦੂਸਰੇ ਵਿਅਕਤੀ ਤੋਂ ਹਾਂ ਪੱਖੀ ਜਾਂ ਨਾਂਹ ਪੱਖੀ ਇਸ਼ਾਰੇ ਸਮਝ ਲੈਂਦੇ ਹੋ। ਫਿਰ ਤੁਸੀਂ ਇਨ੍ਹਾਂ ਨੂੰ ਸਮਝ ਕੇ ਆਪਣੀ ਗੱਲ ਜਾਂ ਕਹਿਣ ਦਾ ਢੰਗ ਆਦਿ ਬਦਲ ਕੇ ਗੱਲ ਕਰ ਸਕਦੇ ਹੋ।
ਸਿਆਣੀ ਗੱਲ
ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਸ਼ਬਦਾਂ ਰਾਹੀਂ ਨਹੀਂ, ਸਗੋਂ ਸ਼ਬਦ ਹੀਣ ਭਾਸ਼ਾ ਰਾਹੀਂ ਪ੍ਰਗਟਾਈਆਂ ਜਾਂਦੀਆਂ ਹਨ।