Back ArrowLogo
Info
Profile

ਦੇ ਅਖੀਰ ਵਿਚ ‘ਚਲੇ ਜਾਣ' ਦੇ ਇਰਾਦੇ ਵਾਲੀ ਹਰਕਤ ਹੋਈ—ਜਿਹੜੀ ਕਿ ਹੁਣ ਅਸਲੀ ਸੀ!

“ਆਖਰੀ ਦੋ ਮਿੰਟ ਵਿਚ ਐਸੀ ਹੋਰ ਕੋਈ ਹਰਕਤ ਨਹੀਂ ਹੋਈ।”

ਬਸ ਦੋ ਦਿਲਚਸਪ ਚੀਜ਼ਾਂ ਹੋਰ:-

  • ਸਾਰੀ ਇੰਟਰਵਿਊ ਦੌਰਾਨ ਕਰੇਗ ਦੀਆਂ ਅੱਖਾਂ ਦੀਆਂ ਪੁਤਲੀਆਂ ਸੁੰਗੜੀਆਂ ਹੋਈਆਂ ਸਨ। ਉਸ ਦੀਆਂ ਅੱਖਾਂ ਦਾ ਰੰਗ ਹਲਕਾ ਨੀਲਾ ਹੈ ਸੋ ਇਹ ਚੀਜ਼ ਬੜੀ ਉਭਰ ਕੇ ਸਾਹਮਣੇ ਆ ਰਹੀ ਸੀ। ਜਿਵੇਂ ਅਸੀਂ ਪਹਿਲਾਂ ਕਿਹਾ ਸੀ ਜਦੋਂ ਅਸੀਂ ਕਿਸੇ ਚੰਗੀ ਲਗਣ ਵਾਲੀ ਸਥਿਤੀ ਵਿਚ ਹੁੰਦੇ ਹਾਂ ਤਾਂ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ ਅਤੇ ਕਾਫੀ ਵੱਡੀਆਂ ਹੋ ਜਾਂਦੀਆਂ ਹਨ, ਪਰ ਜਦੋਂ ਘਬਰਾਹਟ ਬੇ-ਆਰਾਮੀ ਹੁੰਦੀ ਹੈ ਤਾਂ ਇਹ ਸੁੰਗੜ ਜਾਂਦੀਆਂ ਹਨ।
  • ਨਾਲ ਹੀ ਇਹ ਵੀ ਬਾਰ-ਬਾਰ ਹੋਇਆ ਕਿ ਜਦੋਂ ਵੀ ਕਰੇਗ ਦਾ ਸੱਜਾ ਹੱਥ ਕੁਰਸੀ ਦੀ ਬਾਂਹ ਨੂੰ ਛੱਡ ਕੇ ਕੋਈ ਇਸ਼ਾਰਾ ਕਰਨ ਲਈ ਉੱਪਰ ਹੋਇਆ ਤਾਂ ਇਹ ਹਰ ਵਾਰੀ ਫਿਰ ਉਸੇ ਜਗ੍ਹਾ ਤੇ ਵਾਪਸ ਆਇਆ ਤੇ ਫਿਰ ਘੁੱਟਕੇ ਕੁਰਸੀ ਨੂੰ ਪਕੜ ਲੈਂਦਾ ਸੀ। ਇਹ ਪੂਰੀ ਇੰਟਰਵਿਊ ਵਿਚ ਚਲਦਾ ਰਿਹਾ।

ਇਹ ਸਾਰਾ ਕੁਝ ਉਦੋਂ ਹੀ ਦੇਖਿਆ ਗਿਆ ਜਦੋਂ ਕੈਮਰਾ ਉਸ ਵੱਲ ਕੇਂਦ੍ਰਿਤ ਹੁੰਦਾ ਸੀ ਅਤੇ ਇਸ ਦਾ ਕੁੱਲ ਸਮਾਂ 14 ਮਿੰਟ ਸੀ।

ਕੀ ਇਹ ਸਾਰਾ ਕੁੱਝ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਸਾਬਤ ਨਹੀਂ ਕਰ ਦਿੰਦਾ ਕਿ ਭਾਵੇਂ ਅਸੀਂ ਕਿੰਨੇ ਵੀ ਤਜਰਬੇਕਾਰ ਜਾਂ ਮਸ਼ਹੂਰ ਹਸਤੀ ਹੋਈਏ, ਸਾਡੇ ਅੰਦਰ ਦੀਆਂ ਅਸਲ ਭਾਵਨਾਵਾਂ ਹੀ 'ਲੀਕ' ਹੋ ਕੇ ਪਰਗਟ ਹੋ ਹੀ ਜਾਣਗੀਆਂ।

ਸਿਆਣੀ ਗੱਲ

ਜਦੋਂ ਵੀ ਅਸੀਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹੋਈਏ, ਬਦਲਵੀਆਂ ਹਰਕਤਾਂ ਅਤੇ ਤਸੱਲੀ ਦੇਣ ਵਾਲੀਆਂ ਹਰਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡੇ ਸਰੀਰ ਦੀ ਕ੍ਰਿਆ ਕਿਸੇ ਦਾ ਲਿਹਾਜ਼ ਨਹੀਂ ਕਰਦੀ।

ਮਨ ਅਤੇ ਸਰੀਰ ਵਿਚ ਬਦਲਾਅ

ਜੇਕਰ ਅਸੀਂ ਨਕਾਰਾਤਮਕ ਲੀਕੇਜ ਨੂੰ ਬਿਹਤਰ ਢੰਗ ਨਾਲ ਸਮਝਣਾ ਹੋਵੇ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਪਹਿਲਾਂ ਨਕਾਰਾਤਮਕ ਵਿਚਾਰਾਂ ਜਾਂ ਪ੍ਰੇਸ਼ਾਨੀ ਨੂੰ ਸਮਝਣਾ ਚਾਹੀਦਾ ਹੈ ਅਤੇ ਇਹ ਵੀ, ਕਿ ਇਨ੍ਹਾਂ ਨਾਲ ਸਾਡੇ ਮਨ ਅਤੇ ਸਰੀਰ ਵਿਚ ਕੀ ਬਦਲਾਅ ਆਉਂਦੇ ਹਨ। ਇਨ੍ਹਾਂ ਦਾ ਅਸਰ:

178 / 244
Previous
Next