Back ArrowLogo
Info
Profile

ਚੇਤਾਵਨੀ

ਨਕਾਰਾਤਮਕ ਸੋਚਾਂ ਆਪਣੇ ਆਪ (ਇਕ ਤੋਂ ਦੂਜੀ) ਪੈਦਾ ਹੁੰਦੀਆਂ ਜਾਂਦੀਆਂ ਹਨ, ਸੋ ਇਨ੍ਹਾਂ ਦੀ ਗਿਣਤੀ ਗੁਣਾਤਮਕ ਢੰਗ ਨਾਲ ਵਧਦੀ ਜਾਂਦੀ ਹੈ। ਪਰ ਅਫਸੋਸ ਦੀ ਗਲ ਇਹ ਹੈ ਕਿ ਸਕਾਰਾਤਮਕ ਸੋਚਾਂ ਇਸ ਢੰਗ ਨਾਲ ਨਹੀਂ ਵਧਦੀਆਂ ਸਗੋਂ ਇਹ ਆਪਣੇ ਆਪ ਤਾਂ ਘਟ ਹੀ ਵਧਦੀਆਂ ਹਨ।

ਆਪਣੇ ਆਪ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਚਿੰਤਾ ਪੈਦਾ ਕਰਨ ਵਾਲੀਆਂ ਸੋਚਾਂ ਪੈਦਾ ਹੋਣ ਤਾਂ ਇਨ੍ਹਾਂ ਦੀ ਥਾਂ ਤੇ ਸਕਾਰਾਤਮਕ ਸੋਚ ਸੋਚਣੀ ਸ਼ੁਰੂ ਕਰੋ (ਜਿਵੇਂ-ਮੈਂ ਘਬਰਾਵਾਂਗਾ ਨਹੀਂ ਅਤੇ ਆਪਣਾ ਭਾਸ਼ਨ ਨਹੀਂ ਭੁੱਲਾਂਗਾ, ਅਤੇ ਜਿੰਨਿਆਂ ਨੇ ਵੀ ਇਸ ਨੌਕਰੀ ਲਈ ਅਰਜ਼ੀ ਦਿੱਤੀ ਹੈ, ਮੈਂ ਉਨ੍ਹਾਂ ਸਾਰਿਆਂ ਜਿੰਨਾ ਹੀ ਕਾਬਲ ਹਾਂ')। ਸਾਡਾ ਦਿਮਾਗ ਇਕ ਸਮੇਂ ਤੇ ਇਕ ਚੀਜ਼ ਹੀ ਸੋਚ ਸਕਦਾ ਹੈ ਅਤੇ ਜੇਕਰ ਤੁਸੀਂ ਆਪਣੀ ਸੋਚ ਸਕਾਰਾਤਮਕ ਸੋਚਾਂ ਉਤੇ ਕੇਂਦ੍ਰਿਤ ਕਰ ਲਉਗੇ ਤਾਂ ਤੁਸੀਂ ਨਕਾਰਾਤਮਕ ਸੋਚਾਂ ਨੂੰ ਆਪਣੇ ਆਪ ਹੀ ਬਾਹਰ ਕੱਢ ਦਿਉਗੇ। ਫਿਰ ਤੁਸੀਂ ਚੰਗਾ ਚੰਗਾ ਮਹਿਸੂਸ ਕਰੋਗੇ। ਸਕਾਰਾਤਮਕ ਸੋਚ ਦੀ ਤਾਕਤ ਇਹੀ ਹੁੰਦੀ ਹੈ ਕਿ ਸਰੀਰ ਅੰਦਰ ਐਸੇ ਰਸਾਇਣ ਪੈਦਾ ਹੋ ਜਾਂਦੇ ਹਨ ਜਿਹੜੇ ਸਾਨੂੰ ਚੰਗਾ ਮਹਿਸੂਸ ਕਰਵਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਹਾਨੀਕਾਰਕ ਰਸਾਇਣਾਂ ਦੀ ਮਾਤਰਾ ਅਤੇ ਅਸਰ ਘਟਾਉਂਦੇ ਹਨ ਜਿਹੜੇ ਸਾਡੀ ਦਬਾਅ ਵਾਲੀ ਹਾਲਤ ਵਿਚ ਪੈਦਾ ਹੋਏ ਸਨ।

ਸਰੀਰ ਦਾ ਰਸਾਇਣ ਵਿਗਿਆਨ-ਹੁੰਦਾ ਕੀ ਹੈ?

ਇਕ ਸੰਖੇਪ ਜਿਹੀ ਝਾਤੀ ਆਪਾਂ ਸਰੀਰ ਅੰਦਰ ਹੋ ਰਹੀ ਰਸਾਇਣ ਪ੍ਰਕਿਰਿਆ ਉਤੇ ਮਾਰ ਲਈਏ-ਸਾਡੇ ਦਿਮਾਗ ਅਤੇ ਸਰੀਰ ਵਿਚ ਕੀ ਰਸਾਇਣਕ ਕਿਰਿਆ ਚਲ ਰਹੀ ਹੈ-

  • ਸਾਡੀ ਸੋਚ ਸਾਡੇ ਦਿਮਾਗ ਦੇ ਕੌਰਟੈਕਸ (Cortex) ਹਿੱਸੇ ਵਿਚ ਪੈਦਾ ਹੁੰਦੀ ਹੈ, ਜਦੋਂ ਇਹ ਇਥੇ ਪੈਦਾ ਹੋਕੇ ਮੱਧ-ਦਿਮਾਗ ਵੱਲ ਤੰਤੂ ਸੈੱਲਾਂ (Nerve Cells) ਦੇ ਰਸਤੇ ਜਾਂਦੀ ਹੈ ਤਾਂ ਉਹ ਇਨ੍ਹਾਂ ਸੈੱਲਾਂ ਨੂੰ ਕਾਰਜਸ਼ੀਲ ਬਣਾ ਦਿੰਦੀ ਹੈ। ਮੱਧ- ਦਿਮਾਗ ਵਾਲਾ ਹਿੱਸਾ (Limbic System) ਸਾਡੀਆਂ ਭਾਵਨਾਵਾਂ ਦੇ ਕੇਂਦਰ ਹੁੰਦਾ ਹੈ।
  • ਇਹ ਹਿੱਸੇ ਫਿਰ ਸਾਡੇ ਗੁਰਦਿਆਂ ਕੋਲ ਸਥਿਤ ਐਡਰਿਨੇਲਿਨ ਗਲੈਂਡ ਨੂੰ ਹਦਾਇਤ ਕਰਦੇ ਹਨ ਜਿਹੜੀ ਸਾਡੇ ਕਈ ਅੰਗਾਂ ਨੂੰ ਤੇਜ਼ ਹਰਕਤ ਵਿਚ ਲੈ ਆਉਂਦੀ ਹੈ ਅਤੇ ਸਾਡੇ ਖੂਨ ਵਿਚ ਕਈ ਰਸਾਇਣ ਛੱਡ ਦਿੰਦੀ ਹੈ।
  • ਇਹ ਰਸਾਇਣ ਸਾਡੇ ਸਰੀਰ ਵਿਚ ਫੈਲ ਜਾਂਦੇ ਹਨ ਅਤੇ ਫਿਰ ਸਾਡੀ ਪਿਚੂਇਟਰੀ (Pituitary) ਗ੍ਰੰਥੀ/ਗਲੈਂਡ ਤੱਕ ਪਹੁੰਚਦੇ ਹਨ ਜਿਹੜੀ ਸਾਡੇ ਦਿਮਾਗ ਦੇ ਹੇਠਲੇ
181 / 244
Previous
Next