Back ArrowLogo
Info
Profile

ਹਿੱਸੇ ਕੋਲ ਹੁੰਦੀ ਹੈ। ਇਹ ਗ੍ਰੰਥੀ ਸਾਡੇ ਖੂਨ ਵਿਚ ਹੋਰ ਰਸਾਇਣ ਛੱਡਦੀ ਹੈ ਜਿਹੜੇ ਦਬਾਅ ਪੈਦਾ ਕਰਦੇ ਹਨ।

  • ਇਹ ਦਬਾਅ ਪੈਦਾ ਕਰਨ ਵਾਲੇ ਰਸਾਇਣ ਐਡਰਿਨੇਲਿਨ ਅਤੇ ਕੁਝ ਹੋਰ ਵੀ ਹੁੰਦੇ ਹਨ ਜਿਹੜੇ ਇਕ ਕਿਸਮ ਦੇ ਹਾਰਮੋਨ ਅਤੇ ਨਿਊਰੋ ਟਰਾਂਸਮਿਟਰ ਹੁੰਦੇ ਹਨ।

ਇਹ ਸਾਰੀ ਕਿਰਿਆ ਅਤੇ ਸਰੀਰ ਵਿਚ ਛੱਡੇ ਜਾਣ ਵਾਲੇ ਰਸਾਇਣ ਸਰੀਰ ਵਿਚ ਤੇਜ਼ ਹਰਕਤ ਪੈਦਾ ਕਰਦੇ ਹਨ ਅਤੇ ਸਾਨੂੰ ਗੁੱਸੇ ਜਾਂ ਖਤਰੇ ਦੌਰਾਨ ਤੇਜ਼ ਹਰਕਤ ਕਰਨ ਵਿਚ ਮਦਦ ਕਰਦੇ ਹਨ। ਪਰ ਜਦੋਂ ਸਾਨੂੰ ਹਲਕੀ ਘਬਰਾਹਟ ਵੀ ਹੁੰਦੀ ਹੈ ਤਾਂ ਵੀ ਇਹੀ ਕਿਰਿਆ ਚਲ ਰਹੀ ਹੁੰਦੀ ਹੈ।

“ ਹਲਕੀ ਘਬਰਾਹਟ ਵਿਚ ਵੀ ਇਹੀ ਕਿਰਿਆ ਚਲਦੀ ਹੈ।”

ਸੋ ਕੋਈ ਹੈਰਾਨੀ ਵਾਲੀ ਗਲ ਨਹੀਂ ਕਿ ਜਦੋਂ ਅਸੀਂ ਘਬਰਾਹਟ ਜਾਂ ਗੁੱਸੇ ਵਿਚ ਹੁੰਦੇ ਹਾਂ ਤਾਂ ਸਾਡਾ ਸਰੀਰ ਬਹੁਤ ਕੁਝ ਪ੍ਰਗਟ ਕਰ ਦਿੰਦਾ ਹੈ।

ਆਉ, ਸੰਖੇਪ ਵਿਚ ਦੇਖੀਏ ਕਿ ਬਾਹਰ ਪ੍ਰਗਟ ਹੋਣ ਵਾਲੇ ਚਿੰਨ੍ਹ, ਕਿਉਂ ਪੈਦਾ ਹੁੰਦੇ ਹਨ। ਕਿਉਂਕਿ ਇਹੀ ਉਹ ਚਿੰਨ੍ਹ ਹਨ ਜਿਹੜੇ ਦੂਜਿਆਂ ਨੂੰ ਸਾਡੀ ਅਵਸਥਾ ਪ੍ਰਗਟ ਕਰ ਦਿੰਦੇ ਹਨ।

  • ਸਾਡਾ ਪੇਟ ਦਬਾਅ ਵਾਲੇ ਰਸਾਇਣ ਨਹੀਂ ਸਹਿਣ ਕਰ ਸਕਦਾ। ਸੋ ਪੇਟ ਆਪਣੇ ਅੰਦਰ ਤੇਜ਼ਾਬ (Hydrochloric acid) ਪੈਦਾ ਕਰਦਾ ਹੈ ਜਿਹੜਾ ਭੋਜਨ ਨੂੰ ਹਜ਼ਮ ਕਰਦਾ ਹੈ। ਪਰ ਪੇਟ ਵਿਚ ਭੋਜਨ ਤਾਂ ਹੁੰਦਾ ਹੀ ਨਹੀਂ, ਸੋ ਸਾਨੂੰ ਪੇਟ ਵਿਚ ਬੇ- ਆਰਾਮੀ ਅਤੇ ਹਿਲਜੁਲ ਮਹਿਸੂਸ ਹੋਣ ਲੱਗ ਪੈਂਦੀ ਹੈ।
  • ਸਾਡੇ ਪੱਠੇ ਖਿਚਾਅ ਵਿਚ ਆ ਜਾਂਦੇ ਹਨ ਅਤੇ ਲੋੜ ਪੈਣ ਤੇ ਸਾਡੇ ਪੱਠਿਆਂ-ਭਾਵ ਵੱਖੋ-ਵੱਖਰੇ ਅੰਗਾਂ ਵਿਚ ਤਾਲਮੇਲ ਖਤਮ ਹੋ ਜਾਂਦਾ ਹੈ। ਨਤੀਜੇ ਵਜੋਂ ਅਸੀਂ ਕੰਬਣਾ ਸ਼ੁਰੂ ਕਰ ਦਿੰਦੇ ਹਾਂ।
  • ਸਾਡੇ ਫੇਫੜੇ ਸੁਕੜ ਜਾਂਦੇ ਹਨ ਅਤੇ ਸਾਹ ਰੁਕ ਰੁਕ ਕੇ ਅਤੇ ਛੇਤੀ ਛੇਤੀ ਆਉਣ ਲੱਗਦਾ ਹੈ।
  • ਪਸੀਨਾ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਇਕਦਮ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਤਾਕਿ ਵਧੇ ਹੋਏ ਖੂਨ ਦੇ ਦੌਰੇ ਦੇ ਬਾਵਜੂਦ ਤੁਹਾਡੇ ਸਰੀਰ ਦਾ ਤਾਪਮਾਨ ਬਣਾਈ ਰੱਖਿਆ ਜਾ ਸਕੇ। ਇਸ ਨਾਲ ਤੁਹਾਡੇ ਹੱਥ ਗਿੱਲੇ ਹੋ ਜਾਂਦੇ ਹਨ ਅਤੇ ਮੱਥੇ ਅਤੇ ਬਾਹਵਾਂ ਹੇਠ (ਕੱਛਾਂ ਵਿਚ) ਪਸੀਨਾ ਆ ਜਾਂਦਾ ਹੈ।
  • ਮੂੰਹ ਵਿੱਚ ਥੁੱਕ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਗਲਾ ਅਤੇ ਮੂੰਹ ਸੁੱਕ ਜਾਂਦਾ ਹੈ।
  • ਦਬਾਅ ਨਾਲ ਚਮੜੀ ਵੱਲ ਖੂਨ ਦਾ ਵਹਾਅ ਵੱਧ ਜਾਂਦਾ ਹੈ ਅਤੇ ਇਸ ਨਾਲ ਸਾਡੀ ਚਮੜੀ ਲਾਲ ਹੋ ਜਾਂਦੀ ਹੈ। (ਘਬਰਾਹਟ ਵਿਚ ਇਹ ਸਾਫ ਦੇਖਿਆ ਜਾ ਸਕਦਾ ਹੈ।)
182 / 244
Previous
Next