Back ArrowLogo
Info
Profile

ਭਾਈਚਾਰਕ ਮੁਸਕਰਾਹਟ ਦੀਆਂ ਇਹ ਨਿਸ਼ਾਨੀਆਂ ਹਨ:

  • ਮੂੰਹ ਦੇ ਦੋਵੇਂ ਕੋਨੇ ਬਾਹਰ ਵਲ ਨੂੰ ਕੰਨਾਂ ਵੱਲ ਖਿੱਚੇ ਜਾਂਦੇ ਹਨ। ਇਹ ਕੋਨੇ ਉਪਰ ਵੱਲ ਨੂੰ ਨਹੀਂ ਜਾਂਦੇ ਨਾ ਹੀ ਅੱਖਾਂ ਦੇ ਨੇੜੇ ਤੁਹਾਡੀਆਂ ਭਾਵਨਾਵਾਂ ਦਾ ਕੋਈ ਪ੍ਰਗਟਾਵਾ ਹੁੰਦਾ ਹੈ।
Page Image

ਜੇਕਰ ਤੁਸੀਂ ਆਪਣੇ ਸਿਰ ਦੀਆਂ ਇਨ੍ਹਾਂ ਹਰਕਤਾਂ ਨੂੰ ਨਹੀਂ ਵਰਤਦੇ ਤਾਂ ਤੁਹਾਨੂੰ ਇਨ੍ਹਾਂ ਨੂੰ ਅਗੋਂ ਵਰਤ ਕੇ ਦੇਖਣਾ ਚਾਹੀਦਾ ਹੈ। ਦੇਖੋ ਇਸ ਨਾਲ ਕੀ ਫਰਕ ਪੈਂਦਾ ਹੈ। ਤੁਸੀਂ ਦੇਖੋਗੇ ਕਿ ਤੁਹਾਡੀ ਗੱਲਬਾਤ ਜ਼ਿਆਦਾ ਦੇਰ ਤੱਕ ਚਲੇਗੀ, ਗਲਬਾਤ ਖੁਲ੍ਹ ਕੇ ਹੋਵੇਗੀ ਅਤੇ ਤੁਸੀਂ ਅਤੇ ਦੂਸਰਾ ਵਿਅਕਤੀ ਸਹਿਜ ਸੁਭਾ ਹੀ ਵਾਰੀ ਵਾਰੀ ਬੋਲ ਸਕੋਗੇ।

ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਤੁਹਾਡੀ ਗੱਲ ਸੁਣਦਿਆਂ ਲੋਕ ਸਿਰ ਦੀਆਂ ਕੀ ਹਰਕਤਾਂ ਕਰਦੇ ਹਨ, ਅਤੇ ਉਹ ਤੁਹਾਡੀ ਗੱਲ ਵਿਚ ਆਪਣੀ ਦਿਲਚਸਪੀ ਕਿਵੇਂ ਦਿਖਾਉਂਦੇ ਹਨ, ਤਾਂ ਇਕ ਹੋਰ ਹਰਕਤ ਵੀ ਹੈ ਜਿਸ ਬਾਰੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਇਹ ਹਰਕਤ ਹੈ (ਸੱਜੇ ਜਾਂ ਖੱਬੇ ਪਾਸੇ ਵੱਲ ਨੂੰ) ਸਿਰ ਝੁਕਾਉਣਾ। ਗਲਬਾਤ ਦੌਰਾਨ ਲੋਕ ਅਕਸਰ ਐਸਾ ਕਰਦੇ ਹਨ। ਅਸੀਂ ਇਕ ਵਾਰੀ ਫਿਰ ਡਾਰਵਿਨ ਦੀ ਗੱਲ ਕਰੀਏ ਉਸ ਦਾ ਵਿਚਾਰ ਸੀ ਕਿ ਮਨੁੱਖਾਂ ਅਤੇ ਪਸ਼ੂਆਂ, ਦੋਹਾਂ ਵਿਚ ਇਹ ਹਰਕਤ ਕਿਸੇ ਚੀਜ਼ ਵਿਚ ਦਿਲਚਸਪੀ ਪਰਗਟ ਕਰਦੀ ਹੈ। ਇਹ ਇਕ ਐਸੀ ਹਰਕਤ ਵੀ ਹੈ ਜਿਸ ਰਾਹੀਂ ਉਹ ਇਹ ਵੀ ਕਹਿਣਾ ਚਾਹੁੰਦੇ ਹਨ ਕਿ ‘ਤੁਹਾਨੂੰ ਮੇਰੇ ਤੋਂ ਕੋਈ ਖਤਰਾ ਨਹੀਂ।'

190 / 244
Previous
Next