Back ArrowLogo
Info
Profile

ਨੇੜਤਾ ਦੀ ਪ੍ਰਵਾਨਗੀ (approachability) ਦੀਆਂ ਤਿੰਨ ਵੱਡੀਆਂ ਨਿਸ਼ਾਨੀਆਂ ਹਨ। ਇਨ੍ਹਾਂ ਵਿਚ ਸਿੱਧੀਆਂ ਨਜ਼ਰਾਂ ਮਿਲਾ ਕੇ ਦੇਖਣਾ, ਮੁਸਕਰਾਣਾ ਅਤੇ ਆਪਣੇ ਸਰੀਰ ਦੀ ਦਿਸ਼ਾ ਤੁਹਾਡੇ ਵਲ ਕਰਨਾ ਹੈ। ਜੇ ਇਹ ਤਿੰਨ ਨਿਸ਼ਾਨੀਆਂ ਮੌਜੂਦ ਹੋਣ ਤਾਂ ਤੁਸੀਂ ਇਹ ਮੰਨ ਸਕਦੇ ਹੋ ਕਿ ਉਹ ਵਿਅਕਤੀ ਇਸ ਵਿਸ਼ੇ ਤੇ ਗੱਲਬਾਤ ਕਰਨ (ਜਾਂ ਅੱਗੇ ਵਧਣ) ਲਈ ਤਿਆਰ ਹੈ। ਬਹੁਤ ਸਾਰੇ ਇਸ਼ਾਰੇ ਅਕਸਰ ਬਹੁਤ ਬੇਮਲੂਮੇ ਅਤੇ ਮਹੀਨ ਹੁੰਦੇ ਹਨ, ਖਾਸ ਕਰਕੇ ਔਰਤਾਂ ਦੇ।

ਔਰਤਾਂ ਦੇ ਇਸ਼ਾਰੇ

ਖੋਜਾਂ ਅਨੁਸਾਰ ਹੇਠ ਲਿਖੀਆਂ ਹਰਕਤਾਂ ਔਰਤਾਂ ਵਿਚ ਪ੍ਰੇਮ-ਕਲੋਲ (Flirting) ਕਰਦਿਆਂ ਅਤੇ ਕੋਰਟਸ਼ਿਪ ਵਿਚ ਆਮ ਹੁੰਦੀਆਂ ਹਨ (ਪਰ ਮਰਦ ਦੋਸਤੋ, ਇਹ ਬਿਲਕੁਲ ਪੱਕੀਆਂ ਨਿਸ਼ਾਨੀਆਂ ਨਹੀਂ—ਸੋ ਧਿਆਨ ਨਾਲ!)

  • ਇਕ ਉਡਦੀ ਉਡਦੀ ਮੁਸਕਰਾਹਟ-ਇਕ ਤੋਂ ਵੱਧ ਵਾਰੀ ਤਾਂ ਕਿ ਉਹ ਇਹ ਦਰਸਾ ਸਕਣ ਕਿ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ। (ਮਰਦ ਆਮ ਤੌਰ ਤੇ ਇਹ ਇਸ਼ਾਰਾ ਗੌਲਦੇ ਨਹੀਂ)
  • ਸਿਰ ਨੀਵਾਂ ਕਰਨਾ ਜਾਂ ਝੁਕਾਣਾ-ਇਸ ਨਾਲ ਉਨ੍ਹਾਂ ਦੀਆਂ ਅੱਖਾਂ ਆਮ ਤੋਂ ਵੱਡੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਦਿੱਖ “ਪਹੁੰਚ ਵਿਚ” (Vulnerable) ਵਾਲੀ ਹੋ ਜਾਂਦੀ ਹੈ।
  • ਕਲਾਈ ਨੰਗੀ ਕਰਨਾ-ਕਲਾਈ ਦਾ ਅੰਦਰਲਾ ਨਾਜ਼ੁਕ ਪਾਸਾ ਗੱਲਬਾਤ ਦੌਰਾਨ ਬਾਰ-ਬਾਰ ਨੰਗਾ ਕੀਤਾ ਜਾਂਦਾ ਹੈ ਅਤੇ ਹੱਥ ਦੀ ਤਲੀ ਵੀ ਬਿਨਾਂ ਕਿਸੇ ਓਟ ਦੇ ਦਿਖਾਈ ਜਾਂਦੀ ਹੈ।
  • ਗਰਦਨ ਦਾ ਨਾਜ਼ੁਕ ਹਿੱਸਾ ਛੋਹਿਆ ਜਾਂਦਾ ਹੈ।
  • ਗੋਡੇ ਦੀ ਦਿਸ਼ਾ ਉਸ ਵਿਅਕਤੀ ਵੱਲ ਕੀਤੀ ਜਾਂਦੀ ਹੈ।
  • ਪੈਰ ਦੀ ਦਿਸ਼ਾ ਉਸ ਵਿਅਕਤੀ ਵੱਲ ਕੀਤੀ ਜਾਂਦੀ ਹੈ (ਜੇ ਖੜ੍ਹੇ ਹੋਣ)
  • ਲੱਤਾਂ ਇਕ ਦੂਜੇ ਨਾਲ ਮੁੰਦ ਕੇ (ਬਿਲਕੁਲ ਜੋੜ ਕੇ) ਬੈਠਣਾ-ਐਸਾ ਕਰਨ ਨਾਲ ਲੱਤਾਂ ਦਾ ਆਕਰਸ਼ਨ ਵੱਧ ਜਾਂਦਾ ਹੈ।
  • ਜਦੋਂ ਕਿਸੇ ਔਰਤ ਤੇ ਉਸ ਮਰਦ ਦੀ ਨਜ਼ਰ ਪੈਂਦੀ ਹੈ ਜਿਸ ਵਿਚ ਉਹ ਰੁਚੀ ਰਖਦੀ ਹੈ, ਤਾਂ ਉਹ ਆਪਣੇ ਵਾਲਾਂ ਨੂੰ ਝਟਕਾ ਦਿੰਦੀ ਹੈ।
  • ਆਪਣਾ ਸਿਰ ਮੋੜ ਕੇ ਜਾਂ ਸਿਰ ਉਪਰ ਚੁੱਕ ਕੇ (ਜਾਂ ਦੋਵੇਂ ਹੀ) ਆਪਣੀ ਗਰਦਨ ਨੂੰ ਨੰਗਾ ਕਰਨਾ (ਪੂਰੀ ਤਰ੍ਹਾਂ ਨਜ਼ਰ ਵਿਚ ਲਿਆਉਣਾ)।
  • ਅੱਖਾਂ ਦੀਆਂ ਪੁਤਲੀਆਂ ਦਾ ਫੈਲ ਜਾਣਾ (ਅਚੇਤ)।
  • ਅੱਖਾਂ ਆਮ ਤੋਂ ਵੱਧ ਝਪਕਾਣ ਦੀ ਹਰਕਤ ਵੀ ਹੋ ਸਕਦੀ ਹੈ।

233 / 244
Previous
Next