Back ArrowLogo
Info
Profile

  • ਆਪਣੇ ਆਪ ਨੂੰ ਛੋਹਣ ਦੀਆਂ ਹਰਕਤਾਂ ਵੱਧ ਹੁੰਦੀਆਂ ਹਨ-ਗਰਦਨ, ਗਲੇ, ਅਤੇ ਪੱਟਾਂ ਉੱਤੇ
  • ਆਪਣੇ ਵਾਲ ਸਿਰ ਦੇ ਝਟਕੇ ਨਾਲ ਮੋਢਿਆਂ ਤੋਂ ਪਿੱਛੇ ਵਲ ਕਰਣੇ। ਵਾਲਾਂ ਵਿਚ ਉਂਗਲਾਂ ਫੇਰਨੀਆਂ।
  • ਆਪਣੀ ਪੁਸ਼ਾਕ ਸਵਾਰਨੀ।

ਇਕ ਬੜੀ ਦਿਲਚਸਪ ਖੋਜ-ਤੁਹਾਨੂੰ ਜਿੰਨਾ ਉਹ ਆਪਣੇ ਹੱਥਾਂ ਵਿਚਲੇ ਪਰਸ (ਬਟੂਏ) ਦੇ ਨੇੜੇ ਆਉਣ ਦੇਵੇ, ਖਬਰ ਉਤਨੀ ਹੀ ਵਧੀਆ ਹੈ!

ਮਰਦ

ਇਨ੍ਹਾਂ ਹਰਕਤਾਂ ਦੇ ਮਾਮਲੇ ਵਿਚ ਮਰਦ ਔਰਤਾਂ ਨਾਲੋਂ ਕਾਫੀ ਗਰੀਬ ਅਤੇ ਵਿਚਾਰੇ ਹਨ। ਖੋਜਾਂ ਇਹੀ ਦਸਦੀਆਂ ਹਨ ਕਿ:

1. ਮਰਦ ਇਸ਼ਾਰੇ ਸਮਝਣ ਵਿਚ ਚੰਗੇ ਨਹੀਂ।

2. ਮਰਦ ਐਸੇ ਇਸ਼ਾਰੇ ਕਰਨ ਵਿਚ ਵੀ ਵਧੀਆ ਨਹੀਂ।

ਤਾਂ ਫਿਰ ਬਾਕੀ ਕੀ ਬਚਦਾ ਹੈ?

ਤਾਂ ਫਿਰ ਔਰਤਾਂ ਅਤੇ ਮਰਦ ਦੀ ਇਸ ਪ੍ਰੇਮ ਕਲੋਲ ਅਤੇ ਪ੍ਰੇਮ ਮਿਲਣੀਆਂ ਦੀ ਖੇਡ ਵਿਚ, ਜੇ ਮਰਦ ਨੂੰ ਔਰਤ ਚੰਗੀ ਲੱਗੇ ਤਾਂ ਉਹ ਕਿਹੜੀਆਂ ਹਰਕਤਾਂ ਆਮ ਤੌਰ ਤੇ ਕਰਦਾ ਹੈ?

  • ਉਹ ਸਿੱਧਾ ਹੋ ਕੇ ਬੈਠ ਜਾਂਦਾ ਹੈ।
  • ਪੇਟ ਅੰਦਰ ਵਲ ਅਤੇ ਛਾਤੀ ਕੱਢੀ ਹੁੰਦੀ ਹੈ।
  • ਨਜ਼ਰ ਲੰਬੇ ਸਮੇਂ ਤੱਕ ਉਸ ਤੇ ਟਿਕਾਈ ਰੱਖਦਾ ਹੈ।
  • ਉਸ ਦੀ ਨਜ਼ਰ ‘ਪ੍ਰੇਮ ਕਲੋਲ' ਵਾਲੇ ਖੇਤਰ ਮੂੰਹ ਅਤੇ ਇਸ ਤੋਂ ਹੇਠਾਂ ਹੀ ਟਿਕੀ ਰਹਿੰਦੀ ਹੈ।
  • ਸਿਰ ਉੱਚਾ ਚੁੱਕਿਆ ਹੁੰਦਾ ਹੈ।
  • ਸ਼ੁਰੂ ਸ਼ੁਰੂ ਵਿਚ ਭਾਰੀ ਆਵਾਜ਼ ਵਿਚ ਗੱਲ ਕਰਦਾ ਹੈ।
  • ਕਾਹਲੀ ਵਿਚ ਆਪਣੇ ਆਪ ਨੂੰ 'ਸਵਾਰਣ' ਵਾਲੀਆਂ ਹਰਕਤਾਂ।

-ਵਾਲ ਠੀਕ ਕਰਨੇ

-ਗੁੱਟ-ਘੜੀ ਠੀਕ ਕਰਨੀ

-ਕਪੜੇ ਠੀਕ ਕਰਨੇ

-ਟਾਈ ਠੀਕ ਕਰਨੀ।

ਅਤੇ ਔਰਤਾਂ ਨੂੰ ਬੱਸ ਇਤਨੇ ਨਾਲ ਹੀ ਕੰਮ ਚਲਾਉਣਾ ਪਵੇਗਾ।

ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ।

234 / 244
Previous
Next