ਇੰਟਰਵਿਊ ਦੌਰਾਨ 'ਸਰੀਰਕ ਭਾਸ਼ਾ’
ਇੰਟਰਵਿਊ-ਖਾਸ ਕਰਕੇ ਨੌਕਰੀ ਲਈ ਇੰਟਰਵਿਊ ਬਹੁਤ ਸਾਰੇ ਲੋਕਾਂ ਲਈ ਇਕ ਡਰਾਉਣ ਵਾਲਾ ਤਜਰਬਾ ਹੁੰਦਾ ਹੈ। ਨੌਕਰੀ ਦੀ ਇੰਟਰਵਿਊ ਵਿਚ ਆਮ ਤੌਰ ਤੇ ਇਕ ਅਜਨਬੀ (ਜਿਸ ਨੂੰ ਨਾ ਤਾਂ ਤੁਹਾਡੇ ਬਾਰੇ ਅਤੇ ਨਾ ਹੀ ਤੁਹਾਡੇ ਆਮ ਵਿਉਹਾਰ ਬਾਰੇ ਕੁਝ ਪਤਾ ਹੁੰਦਾ ਹੈ), ਤੁਹਾਡੇ ਬਾਰੇ ਆਪਣੀ ਰਾਇ ਬਣਾਉਂਦਾ ਹੈ।
ਤਾਂ ਫਿਰ ‘ਚੰਗੀ' ਸਰੀਰਕ ਭਾਸ਼ਾ ਵਰਤ ਕੇ ਤੁਸੀਂ ਆਪਣੇ ਬਾਰੇ 'ਚੰਗਾ' ਪ੍ਰਭਾਵ ਕਿਵੇਂ ਬਣਾ ਸਕਦੇ ਹੋ? ਪਰ ਹੁਣ ਤੱਕ ਤੁਹਾਨੂੰ ਇਹ ਤਾਂ ਪਤਾ ਹੀ ਹੈ (ਅਤੇ ਉਹ ਵੀ ਕਾਫੀ ਵਿਸਥਾਰ ਵਿਚ) ਕਿ ਤੁਹਾਡਾ ਪ੍ਰਭਾਵ ਖਰਾਬ ਕਰਨ ਵਾਲੀਆਂ (ਨਕਾਰਾਤਮਕ) ਲੀਕੇਜ ਵਾਲੀਆਂ ਹਰਕਤਾਂ ਕਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਤੁਹਾਡੀ ‘ਗੱਲ' ਵਿਗੜ ਸਕਦੀ ਹੈ।
ਜੇ ਤੁਸੀਂ ਆਪਣਾ 'ਪਹਿਲਾ ਪ੍ਰਭਾਵ' ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਚੀਜ਼ਾਂ ਯਕੀਨੀ ਬਣਾਉ:
- ਯਾਦ ਰੱਖੋ ਕਿ ਤੁਸੀਂ ਇੰਟਰਵਿਊ ਲੈਣ ਵਾਲੇ ਵਿਅਕਤੀ ਨੂੰ ਮਿਲਣ ਤੋਂ ਪਹਿਲਾਂ ਵੀ 'ਨਜ਼ਰ ਵਿਚ' ਹੁੰਦੇ ਹੋ। ਤੁਸੀਂ ਲਿਫਟ ਵਿਚ ਅਤੇ ਇੰਤਜ਼ਾਰ ਵਾਲੀ ਥਾਂ ਤੇ ਕੀ ਵਰਤਾਉ ਕਰਦੇ ਹੋ, ਇਹ ਸਭ ‘ਨਜ਼ਰ ਵਿਚ ਹੁੰਦਾ ਹੈ। ਸੋ ਇਹ ਯਕੀਨੀ ਬਣਾਉ ਕਿ ਤੁਹਾਡਾ ਪੂਰੇ ਸਮੇਂ ਵਿਚਲਾ ਵਰਤਾਉ 'ਸਮਰੂਪ' ਹੋਵੇ—ਉਹੀ ਹੋਵੇ ਜੋ ਪ੍ਰਭਾਵ ਤੁਸੀਂ ਦੇਣਾ ਚਾਹੁੰਦੇ ਹੋ।
- ਇਹ ਯਕੀਨੀ ਬਣਾਉ ਕਿ ਜਦੋਂ ਤੁਸੀਂ ਇੰਟਰਵਿਊ ਲੈਣ ਵਾਲੇ ਦੇ ਦਫਤਰ ਦੇ ਅੰਦਰ ਆ ਜਾਂਦੇ ਹੋ, ਤੁਹਾਡੀ ਹਰ ਹਰਕਤ ਕਿਸੇ ਨਿਸ਼ਾਨੇ ਜਾਂ ਕੰਮ ਕਾਰਨ ਹੀ ਹੋਵੇ। ਬਿਨਾਂ ਕੰਮ ਦੇ ਕੋਈ ਹਰਕਤ ਨਾ ਕਰੋ।
- ਜਦੋਂ ਤੁਸੀਂ ਹੱਥ ਮਿਲਾਉ ਤਾਂ ਤੁਹਾਡਾ ਹੱਥ ਉਸ ਦੀ ਤਲੀ ਤੇ ਹੋਵੇ—ਉਂਗਲਾਂ ਤੇ ਨਹੀਂ।
- ਤੁਹਾਡੇ ਚਿਹਰੇ ਤੇ ਮੁਸਕਰਾਹਟ ਹੋਵੇ, ਉਤਨੀ ਹੀ ਜਿਤਨੀ ਮਿੱਤਰਤਾ ਵਾਲੇ ਵਿਉਹਾਰ ਲਈ ਲੋੜੀਂਦੀ ਹੋਵੇ।
- ਪੂਰੀ ਇੰਟਰਵਿਊ ਦੌਰਾਨ ਨਜ਼ਰਾਂ ਮਿਲਾ ਕੇ ਰੱਖੋ।
- ਕਈ ਵਾਰੀ ਬੈਠਣ ਦਾ ਇੰਤਜ਼ਾਮ ਵੀ ਮੁਸ਼ਕਲ ਖੜ੍ਹੀ ਕਰ ਦਿੰਦਾ ਹੈ। ਉਦਾਹਰਣ ਵਜੋਂ ਜੇ ਤੁਹਾਨੂੰ ਸੋਫੇ ਵਰਗੀ ਕੁਰਸੀ ਉਪਰ, ਜਿਸ ਉਤੇ ਮੋਟਾ ਗੱਦਾ ਹੋਵੇ, ਬੈਠਣ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਬਹੁਤ ਹੇਠਾਂ ਧੱਸ ਜਾਂਦੇ ਹੋ। ਨਤੀਜਾ? ਤੁਹਾਡੀ ਬੈਠਣ ਦੀ ਮੁਦਰਾ ਵਿਗੜ ਜਾਂਦੀ ਹੈ, ਤੁਸੀਂ ਸਹੀ ਢੰਗ ਨਾਲ ਬੋਲ ਵੀ ਨਹੀਂ ਸਕਦੇ ਅਤੇ ਤੁਸੀਂ 'ਢਿੱਲੇ' ਜਿਹੇ ਲਗਣ ਲਗ ਪੈਂਦੇ ਹੋ (ਹਾਲਾਂਕਿ ਇਸ ਵਿਚ ਤੁਹਾਡੀ ਕੋਈ ਗਲਤੀ ਨਹੀਂ)। ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਦੂਜੀ ਕੁਰਸੀ ਤੇ ਬੈਠ ਸਕੋ, ਨਹੀਂ ਤੇ ਅੱਗੇ ਹੋ ਕੇ ਉਸ ਦੇ ਕਿਨਾਰੇ ਤੇ ਬੈਠ ਜਾਉ ਅਤੇ ਅੱਗੇ ਵਲ ਨੂੰ ਹੋ ਕੇ ਗੱਲ ਕਰੋ। (ਇਸ ਨਾਲ