ਤੁਸੀਂ 'ਸੁਚੇਤ' ਹੋ ਕੇ ਗਲ ਕਰ ਰਹੇ ਵੀ ਲੱਗੋਗੇ।)
- ਆਪਣੇ 'ਪੂਰੇ ਸਰੀਰ, ਨਾਲ ਸੁਣੋ। ਸਹੀ ਸਮੇਂ ਤੇ ਸਿਰ ਹਿਲਾਉ ਤਾਂਕਿ ਤੁਸੀਂ ਇੰਟਰਵਿਊ ਲੈਣ ਵਾਲੇ ਨੂੰ ਪੂਰੀ ਗੱਲ ਕਹਿਣ ਲਈ ਸਮਾਂ ਦਿਉ ਅਤੇ ਉਹ ਆਪਣੀ ਪੂਰੀ ਗੱਲ ਕਹਿ ਸਕੇ।
- ਬਦਲਵੀਆਂ ਹਰਕਤਾਂ ਅਤੇ ਆਪਣੇ ਆਪ ਨੂੰ ਤਸੱਲੀ ਦੇਣ ਵਾਲੀਆਂ ਹਰਕਤਾਂ ਕਰਨ ਤੋਂ ਪੂਰੀ ਤਰ੍ਹਾਂ ਬਚੋ।
- ਜਿਵੇਂ ਤੁਹਾਡੇ ਕਮਰੇ ਵਿਚ ਜਾਣ ਦੇ ਢੰਗ ਦੀ ਬਹੁਤ ਮਹੱਤਤਾ ਹੈ, ਉਵੇਂ ਹੀ ਤੁਹਾਡੇ ਕਮਰੇ ਵਿਚੋਂ ਬਾਹਰ ਆਣ ਦੇ ਢੰਗ ਦੀ ਵੀ ਉਤਨੀ ਹੀ ਮਹਤਤਾ ਹੈ।
ਜਦੋਂ ਤੁਸੀਂ ਬਾਹਰ ਆਉਣ ਲਈ ਦਰਵਾਜ਼ੇ ਕੋਲ ਆਉ ਤਾਂ ਇਕ ਚੀਜ਼ ਦਾ ਬਹੁਤ ਧਿਆਨ ਰੱਖੋ। ਜਦੋਂ ਤੁਸੀਂ ਕਮਰੇ ਤੋਂ ਬਾਹਰ ਨਿਕਲੋ ਤਾਂ ਇੰਟਰਵਿਊ ਲੈਣ ਵਾਲਿਆਂ ਨੂੰ ਆਖਰੀ ਝਲਕ ਤੁਹਾਡੇ ਚਿਹਰੇ ਦੀ ਮਿਲਣੀ ਚਾਹੀਦੀ ਹੈ ਨਾ ਕਿ ਤੁਹਾਡੇ ਪਿਛਲੇ ਪਾਸੇ ਦੀ। (ਹਾਂ, ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਪਿਛਲਾ ਪਾਸਾ ਵਾਕਈ ਹੀ ਬਹੁਤ ਸੁੰਦਰ ਹੈ ਅਤੇ ਹੋ ਸਕਦਾ ਹੈ ਤੁਹਾਡੇ ਸੁੰਦਰ ਪਿਛਲੇ ਪਾਸੇ ਕਰਕੇ ਹੀ ਤੁਹਾਡੀ ਚੋਣ ਹੋ ਸਕਦੀ ਹੈ, ਤਾਂ ਭਾਵੇਂ ਪਿਛਲਾ ਪਾਸਾ ਦਿਖਾ ਕੇ ਨਿਕਲੋ।) ਬਾਹਰ ਨਿਕਲਣ ਲੱਗਿਆਂ ਉਨ੍ਹਾਂ ਵਲ ਮੁੜੋ ਅਤੇ ਅਲਵਿਦਾ ਕਹਿ ਕੇ ਬਾਹਰ ਆਉ।
ਕਿਸੇ ਭਾਸ਼ਨ ਜਾਂ ਪ੍ਰੀਜ਼ੈਂਟੇਸ਼ਨ ਦੌਰਾਨ ਦੀ ਸਰੀਰਕ ਭਾਸ਼ਾ
ਜੇ ਤੁਸੀਂ ਕਿਤੇ ਭਾਸ਼ਨ ਜਾਂ ਪ੍ਰੀਜ਼ੈਂਟੇਸ਼ਨ ਦੇ ਰਹੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕਿ 93 ਪ੍ਰਤੀਸ਼ਤ ਵਾਲਾ ਹਿੱਸਾ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ (55 ਪ੍ਰਤੀਸ਼ਤ ਸਰੀਰਕ ਭਾਸ਼ਾ ਅਤੇ 38 ਪ੍ਰਤੀਸ਼ਤ ਸ਼ਬਦਾਂ ਤੋਂ ਇਲਾਵਾ-ਬੋਲਣ ਦਾ ਢੰਗ-ਪ੍ਰਾ-ਭਾਸ਼ਾ)।
- ਪੁਤਲੇ ਵਾਂਗ ਨਾ ਖੜ੍ਹੇ ਰਹੋ-ਖਾਸ ਕਰ ਕੇ ਜੇ ਤੁਸੀਂ ਥੜ੍ਹੇ (ਸਟੇਜ) ਤੇ ਹੋ। ਤੁਹਾਡੀ ਹਿਲਜੁਲ ਨਾਲ ਸਰੋਤੇ ਸੁਚੇਤ ਅਤੇ ਜਾਗਦੇ ਰਹਿੰਦੇ ਹਨ,
- ਜੇ ਤੁਹਾਡੇ ਅੱਗੇ ਪੋਡੀਅਮ (Podium) ਹੈ ਤਾਂ ਇਸ ਨੂੰ ਘੁਟ ਕੇ ਨਾ ਪਕੜੋ। ਇਸ ਨਾਲ ਤੁਸੀਂ ਘਬਰਾਏ ਹੋਏ ਲੱਗੋਗੇ।
- ਆਪਣਾ ਸਿਰ ਸਿੱਧਾ, ਉਪਰ ਰੱਖੋ।
- ਬਾਹਾਂ ਖੋਲ੍ਹ ਕੇ ਰੱਖੋ ਅਤੇ ਹੱਥਾਂ ਦੀਆਂ ਤਲੀਆਂ ਸਰੋਤਿਆਂ ਨੂੰ ਦਿਸਦੀਆਂ ਰਹਿਣ।
- ਜੇਕਰ ਤੁਹਾਨੂੰ ਸਕਰੀਨ ਤੇ ਜਾਂ ਫਲਿਪ ਚਾਰਟ (Flip Chart) ਤੋਂ ਕੁਝ ਦੱਸਣਾ ਪੈਂਦਾ ਹੈ ਤਾਂ ਐਸੇ ਢੰਗ ਨਾਲ ਖੜ੍ਹੇ ਹੋਵੋ ਕਿ ਤੁਹਾਡਾ ਚਿਹਰਾ ਹੁਣ ਵੀ ਸਰੋਤਿਆਂ ਵੱਲ ਰਹੇ। ਥੋੜ੍ਹਾ ਜਿਹਾ ਮੁੜੋ ਅਤੇ ਫਿਰ ਇਸ਼ਾਰਾ ਕਰ ਕੇ ਦੱਸੋ।
- ਹੇਠਾਂ ਵਲ ਨਜ਼ਰ ਨਾ ਕਰੋ—ਨਾ ਹੀ ਆਪਣੇ ਕਾਗਜ਼ਾਂ ਉੱਤੇ ਅਤੇ ਨਾ ਹੀ ਫਰਸ਼ ਵੱਲ।
- ਸਰੋਤਿਆਂ ਨਾਲ ਥੋੜ੍ਹੀ ਥੋੜ੍ਹੀ ਦੇਰ ਪਿੱਛੋਂ, ਥੋੜ੍ਹੇ ਥੋੜ੍ਹੇ ਸਮੇਂ ਲਈ ਨਜ਼ਰ ਮਿਲਾਉ। ਸਰੋਤੇ ਇਹ ਮਹਿਸੂਸ ਕਰਨਾ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨਾਲ ਹੀ ਗੱਲ ਕਰ ਰਹੇ ਹੋ। ਇਸ