Back ArrowLogo
Info
Profile

ਭਾਕਪਾ (ਮਾਓਵਾਦੀ) ਦਾ ਅਖੌਤੀ ਮਾਓਵਾਦ : ਦਹਿਸ਼ਤਗਰਦ ਰਾਜਨੀਤੀ ਦੇ

ਪਰਚਮ 'ਤੇ "ਜਨਤਕ ਲੀਹ" ਦੇ ਵੇਲ-ਬੂਟੇ।

ਅਖੌਤੀ ਮਾਓਵਾਦੀਆਂ ਦੀ ਦਿਵਾਲੀਆ ਵਿਚਾਰਧਾਰਾ;

ਕਠਮੁੱਲਾਵਾਦੀ ਪ੍ਰੋਗਰਾਮ ਅਤੇ ਸ਼ੇਖ ਚਿੱਲੀ ਦੇ ਸੁਪਨਿਆਂ ਵਰਗੀ ਕ੍ਰਾਂਤੀ-ਯੋਜਨਾ ।

ਖ਼ੈਰ ਅਸੀਂ ਦਹਿਸ਼ਤਗਰਦ ਲਾਈਨ ਦੀ ਚਰਚਾ 'ਤੇ ਵਾਪਸ ਆਉਂਦੇ ਹਾਂ । ਚਾਰੂ ਮਜੂਮਦਾਰ ਦੀ ਪੁਰਾਣੀ ਦਹਿਸ਼ਤਗਰਦ ਲਾਈਨ ਨੂੰ ਹੀ ਅੱਜ ਭਾਕਪਾ (ਮਾਓਵਾਦੀ) ਕੁੱਝ ਚਲਾਕੀ ਅਤੇ ਚਤੁਰਾਈ ਪੂਰਨ ਫੇਰ ਬਦਲ ਨਾਲ ਲਾਗੂ ਕਰ ਰਹੀ ਹੈ। ਇਹ ਇੱਕ ਵਿਡੰਬਨਾ ਹੀ ਹੈ ਕਿ ਇਹ ਜਥੇਬੰਦੀ ਆਪਣੇ ਆਪ ਨੂੰ ਮਾਓਵਾਦੀ ਕਹਿੰਦੀ ਹੈ, ਜਦ ਕਿ ਮਾਓ-ਜ਼ੇ-ਤੁੰਗ ਇਨਕਲਾਬੀ ਜਨਤਕ ਲੀਹ ਦੇ ਮਹਾਨ ਪ੍ਰਯੋਗਕਰਤਾ ਅਤੇ ਸੱਜੇਪੱਖੀ ਤੇ "ਖੱਬੇਪੱਖੀ" ਮੌਕਾਪ੍ਰਸਤੀ ਦੇ ਕੱਟੜ ਵਿਰੋਧੀ ਸਨ।

ਇਹ ਜਥੇਬੰਦੀ ਖੇਤੀ-ਬਾੜੀ ਦੇ ਮੁੱਖ ਮੈਦਾਨੀ ਖੇਤਰਾਂ ਵਿੱਚ ਅਸਫਲਤਾ ਤੋਂ ਬਅਦ, ਇਨ੍ਹੀ ਦਿਨੀ ਦੂਰ ਦੇ ਜੰਗਲਾਂ-ਪਹਾੜਾਂ ਦੇ ਕੁੱਝ ਆਦਿਵਾਸੀਆਂ ਦੀ ਵੱਧ ਅਬਾਦੀ ਵਾਲੇ ਖੇਤਰਾਂ ਵਿੱਚ ਹਥਿਆਰਬੰਦ ਸੰਘਰਸ਼ ਦੀ ਆਪਣੀ ਲਾਈਨ ਨੂੰ ਇਸ ਦਾਅਵੇ ਨਾਲ ਲਾਗੂ ਕਰ ਰਹੀ ਹੈ ਕਿ ਭਾਰਤੀ ਇਨਕਲਾਬ ਹੁਣ ਹਥਿਆਰਬੰਦ ਸੰਘਰਸ਼ ਦਾ ਰੂਪ ਲੈਣ ਦੇ ਉਚੇਰੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਪਰ ਪੂਰੀ ਸਥਿਤੀ 'ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਇਸ ਲਾਈਨ ਦਾ ਦਿਵਾਲੀਆਪਨ ਇਕਦਮ ਉਜਾਗਰ ਹੋ ਜਾਂਦਾ ਹੈ। ਲਗਭਗ ਪਿਛਲੇ ਦੋ ਦਹਾਕਿਆਂ ਵਿੱਚ ਤੇਜ਼ੀ ਨਾਲ ਹੋਏ ਪੂੰਜੀਵਾਦੀ ਵਿਕਾਸ ਤੋਂ ਬਾਅਦ ਭਾਰਤ ਦੇ ਪਿੰਡਾਂ-ਸ਼ਹਿਰਾਂ ਦੀ ਕੁੱਲ ਮਜ਼ਦੂਰ-ਅਰਧ ਮਜ਼ਦੂਰ ਅਬਾਦੀ ਦੀ ਜਨਸੰਖਿਆ ਅੱਜ 55 ਕਰੋੜ ਤੋਂ ਵੀ ਕੁੱਝ ਉਪਰ ਪਹੁੰਚ ਰਹੀ ਹੈ। ਇਸ ਅਬਾਦੀ ਵਿੱਚ ਭਾਕਪਾ (ਮਾਓਵਾਦੀ) ਦੀ ਪਹੁੰਚ-ਪਕੜ ਨਾ ਦੇ ਬਰਾਬਰ ਹੈ। ਪਿੰਡਾਂ ਵਿੱਚ ਪੂੰਜੀ ਦੀ ਮਾਰ ਨਾਲ ਹਰ ਸਾਲ ਕਰੋੜਾਂ ਦੀ ਸੰਖਿਆ ਵਿੱਚ ਵਿਸਥਾਪਿਤ ਹੋ ਰਹੇ ਕਿਸਾਨ ਲਗਾਤਾਰ ਉਨ੍ਹਾਂ ਉਦਯੋਗਿਕ ਮਜ਼ਦੂਰਾਂ ਦੀ ਲਾਈਨ ਵਿੱਚ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਦੀ ਚੇਤਨਾ ਉਨਤ ਤਕਨਾਲੋਜੀ ਵਾਲੇ ਪੈਦਾਵਾਰੀ-ਕੰਮਾਂ ਵਿੱਚ ਹਿੱਸੇਦਾਰੀ ਦੇ ਕਾਰਨ ਉਨਤ ਹੈ। ਪਰ ਉਹ ਉਦਾਰੀਕਰਨ-ਨਿੱਜੀਕਰਨ ਦੀਆਂ ਘੋਰ ਮਜ਼ਦੂਰ-ਵਿਰੋਧੀ ਨੀਤੀਆਂ ਦੇ ਇਸ ਦੌਰ ਵਿੱਚ ਵੀ ਠੇਕਾ ਜਾਂ ਦਿਹਾੜੀਦਾਰ ਮਜ਼ਦੂਰ ਦੇ ਰੂਪ ਵਿੱਚ ਕਾਰਖਾਨਿਆਂ ਵਿੱਚ 50- 60 ਰੁਪਏ ਦੀ ਦਿਹਾੜੀ 'ਤੇ ਦਸ-ਦਸ ਬਾਰ੍ਹਾਂ-ਬਾਰਾਂ ਘੰਟੇ ਹੱਡ ਭੰਨਵੀਂ ਮਿਹਨਤ ਕਰ ਰਹੇ ਹਨ। ਇਸ ਇਨਕਲਾਬੀ ਸੰਭਾਵਨਾ ਨਾਲ ਭਰਪੂਰ ਉਦਯੋਗਿਕ ਮਜ਼ਦੂਰ ਅਬਾਦੀ ਵਿੱਚ ਭਾਕਪਾ (ਮਾਓਵਾਦੀ) ਦਾ ਕੋਈ ਕੰਮ ਜਾਂ ਅਧਾਰ ਨਹੀਂ ਹੈ। ਸ਼ਹਿਰੀ ਤੇ ਪੇਂਡੂ ਮੱਧਵਰਗ ਦੇ ਅਤੇ ਦਰਮਿਆਨੇ ਕਿਸਾਨਾਂ ਦੀ ਹੇਠਲੀ ਪਰਤ ਪੂੰਜੀ ਦੀ ਮਾਰ ਨਾਲ ਲਗਾਤਾਰ ਤਬਾਹ ਹੋ ਰਹੀ ਹੈ ਅਤੇ ਇਹ ਪੂੰਜੀਵਾਦੀ ਵਿਵਸਥਾ ਵਿੱਚ ਆਪਣਾ ਕੋਈ ਭਵਿੱਖ ਨਹੀਂ ਵੇਖਦੀ। ਇਸ ਅਬਾਦੀ ਨੂੰ ਵੀ ਜਥੇਬੰਦ ਕਰਨ ਦੀ ਭਾਕਪਾ (ਮਾਓਵਾਦੀ) ਦੀ ਕੋਈ ਮਹੱਤਵਪੂਰਨ ਕੋਸ਼ਿਸ਼ ਨਹੀਂ ਹੈ। ਉਂਝ ਚਾਰੂ ਮਜੂਮਦਾਰ ਦੇ ਸਮੇਂ ਦੀ ਦਹਿਸ਼ਤਗਰਦੀ ਤੋਂ ਅੱਡ, ਭਾਕਪਾ

19 / 30
Previous
Next