Back ArrowLogo
Info
Profile

(ਮਾਓਵਾਦੀ) ਆਪਣੀ ਲਾਈਨ ਨੂੰ ਇਨਕਲਾਬੀ ਜਨਤਕ ਲੀਹ ਦੀ ਲਾਈਨ ਸਿੱਧ ਕਰਨ ਲਈ ਵਿਦਿਆਰਥੀਆਂ-ਨੌਜਵਾਨਾਂ, ਮਜ਼ਦੂਰਾਂ, ਮੱਧਵਰਗ ਅਤੇ ਕਿਸਾਨਾਂ ਵਿਚਕਾਰ ਜਨਤਕ ਜਥੇਬੰਦੀਆਂ ਬਣਾਕੇ ਜਨਤਕ-ਕਾਰਵਾਈਆਂ ਕਰਨ ਦੇ ਤੱਥ ਦੇ ਸਕਦੀ ਹੈ, ਪਰ ਸੱਚਾਈ ਕੀ ਹੈ ? ਇਸ ਪਾਰਟੀ ਦੀਆਂ ਸਾਰੀਆਂ ਅਖੌਤੀ ਜਨਤਕ ਜਥੇਬੰਦੀਆਂ, ਜਨਤਕ ਜਥੇਬੰਦੀਆਂ ਨਹੀਂ ਸਗੋਂ ਪਾਰਟੀ ਦੀਆਂ ਮੋਰਚਾ ਜਥੇਬੰਦੀਆਂ ਦੇ ਰੂਪ ਵਿੱਚ, ਸਗੋਂ ਉਸਤੋਂ ਵੀ ਵੱਧ ਕੇ, ਪਾਰਟੀ ਦੀਆਂ ਕਾਨੂੰਨੀ ਸ਼ਾਖਾਵਾਂ ਵਾਂਗ ਕੰਮ ਕਰਦੀਆਂ ਹਨ। ਇਹ ਵੱਖ-ਵੱਖ ਜਮਾਤਾਂ-ਤਬਕਿਆਂ ਨੂੰ ਅਮਲ ਵਿੱਚ ਉਨ੍ਹਾਂ ਦੀਆਂ ਜਮਾਤੀ ਮੰਗਾਂ ਦੇ ਕਿਸੇ ਪ੍ਰੋਗਰਾਮ 'ਤੇ ਨਹੀਂ ਸਗੋਂ ਸਿੱਧਾ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ 'ਤੇ ਜਥੇਬੰਦ ਕਰਦੇ ਹਨ। ਇਹ ਸਾਂਝੇ ਮੋਰਚੇ ਤੇ ਜਨਤਕ ਜਥੇਬੰਦੀਆਂ ਪ੍ਰਤੀ "ਖੱਬੇਪੱਖੀ" ਸੰਕੀਰਣਤਾਵਾਦੀ ਰੁਝਾਨ ਹੈ ਜੋ "ਖੱਬੇਪੱਖੀ" ਮਾਅਰਕੇਬਾਜ਼ੀ ਦਾ ਹੀ ਇਕ ਲੱਛਣ ਹੈ। ਇਨ੍ਹਾਂ ਦੀਆਂ ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੀ ਇੱਕੋ ਇਕ ਭੂਮਿਕਾ ਪਾਰਟੀ ਵਿੱਚ ਨੌਜਵਾਨ ਵਿਦਰੋਹੀਆਂ ਦੇ ਭਰਤੀ-ਕੇਂਦਰ ਦੀ ਹੈ। ਉਂਝ ਕੁੱਝ ਖੇਤਰਾਂ ਵਿੱਚ ਇਸ ਪਾਰਟੀ ਨੇ ਉਦਯੋਗਿਕ ਮਜ਼ਦੂਰਾਂ ਵਿੱਚ ਕੰਮ ਦੀ ਵੀ ਕੋਸ਼ਿਸ਼ ਕੀਤੀ, ਪਰ ਉਥੇ ਆਰਥਿਕ ਸੰਘਰਸ਼ ਦੇ ਨਾਲ-ਨਾਲ ਰਾਜਨੀਤਿਕ ਪ੍ਰਚਾਰ-ਸਿੱਖਿਆ ਅਤੇ ਰਾਜਨੀਤਿਕ ਸੰਘਰਸ਼ ਦੀ ਸਹੀ ਜਨਤਕ ਲੀਹ ਲਾਗੂ ਕਰਨ ਦੀ ਬਜਾਏ ਤੱਤੀ-ਤੱਤੀ "ਖੱਬੇਪੱਖੀ" ਲੱਫਾਜ਼ੀ ਨਾਲ ਇਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਭੱਦੀ ਅਰਥਵਾਦੀ ਲਾਈਨ ਲਾਗੂ ਕੀਤੀ। ਹੁਣ ਇਹ ਕੰਮ ਸਿਰਫ ਨਾਂ ਨੂੰ ਹੀ ਰਹਿ ਗਿਆ ਹੈ। ਕਿਉਂਕਿ ਇਹ ਜਥੇਬੰਦੀ ਵੀ ਨਵ-ਜਮਹੂਰੀ ਇਨਕਲਾਬ ਦੀ ਗੱਲ ਕਰਦੀ ਹੈ, ਇਸ ਲਈ ਇਸ ਲਾਈਨ ਨੂੰ ਪੰਜਾਬ ਅਤੇ ਦੇਸ਼ ਦੇ ਕੁੱਝ ਹੋਰਨਾਂ ਇਲਾਕਿਆਂ ਵਿੱਚ ਲਾਗੂ ਕਰਦੇ ਹੋਏ ਇਸਨੇ ਵੀ ਪੇਂਡੂ ਮਜ਼ਦੂਰ-ਅਰਧ ਮਜ਼ਦੂਰ ਅਬਾਦੀ ਨੂੰ ਪੂਰੀ ਤਰਾਂ ਛੱਡ ਕੇ ਖੇਤੀ ਦੇ ਲਾਗਤ ਮੁੱਲ ਘਟਾਉਣ ਅਤੇ ਲਾਭਕਾਰੀ ਭਾਅ ਹਾਸਲ ਕਰਨ ਦੀ ਮੰਗ ਉਠਾਈ ਅਤੇ ਇਸ ਤਰਾਂ ਲੋਟੂ ਵੱਡੇ ਮਾਲਕ ਕਿਸਾਨਾਂ ਦੀ ਪੂਛ ਬਣ ਗਈ। ਕਥਨੀ 'ਚ ਮਾਰਕਸਵਾਦੀ ਅਤੇ ਕਰਨੀ 'ਚ ਨਰੋਦਵਾਦੀ ਹੋਣ ਦਾ ਇਹ ਅਜੀਬ ਉਦਾਹਰਣ ਹੈ। ਸ਼ਹਿਰੀ ਬੁੱਧੀਜੀਵੀ ਜੋ "ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ" ਵਾਲੇ ਇਨਕਲਾਬ- ਸਮਰਥਕ ਹੁੰਦੇ ਹਨ, ਉਨ੍ਹਾਂ ਦੇ ਪੈਸਿਵ ਰੈਡੀਕਲਿਜ਼ਮ ਨੂੰ ਤੁਸ਼ਟ ਕਰਨ ਵਾਲਾ ਢੁਕਵਾਂ ਕੰਮ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਉਹ ਰਾਜ ਸੱਤਾ ਦੇ ਨਵੇਂ ਸੇਫਟੀਵਾਲਵਾਂ- ਤਰ੍ਹਾਂ- ਤਰ੍ਹਾਂ ਦੇ ਐਨ.ਜੀ.ਓ. ਪੰਥੀਆਂ, ਬੀ. ਡੀ. ਸ਼ਰਮਾ ਵਰਗੇ ਪਿਛਾਖੜੀਆਂ ਅਤੇ ਉਦਾਰੀਕਰਨ ਦੇ ਮੁੜ ਸੁਰਜੀਤੀਵਾਦੀ-ਗਾਂਧੀਵਾਦੀ ਵਿਰੋਧੀਆਂ ਦੀਆਂ ਰੰਗ-ਬਰੰਗੀਆਂ ਜਮਾਤਾਂ ਨਾਲ ਧਰਨੇ-ਪ੍ਰਦਰਸ਼ਨ-ਜਲਸਿਆਂ ਦਾ ਮੰਚ ਸਜਾ ਕੇ "ਸਾਮਰਾਜਵਾਦ ਦਾ ਵਿਰੋਧ" ਕਰਦੇ ਰਹਿੰਦੇ ਹਨ। ਸ਼ਹਿਰੀ ਬੁੱਧੀਜੀਵੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਸਾਮਰਾਜਵਾਦ ਦੇ ਵਿਰੋਧ ਅਤੇ ਬੌਧਿਕ ਕੰਮਾਂ ਦਾ ਮੋਰਚਾ ਬਿਨਾਂ ਕਿਸੇ ਖਤਰੇ-ਤਕਲੀਫ ਦੇ ਸਾਂਭਿਆ ਹੋਇਆ ਹੈ ਅਤੇ ਉਧਰ ਜੰਗਲਾਂ ਪਹਾੜਾਂ ਵਿੱਚ ਅਸਲੀ ਕੰਮ, ਯਾਣੀ ਲੋਕ ਯੁੱਧ ਤਾਂ ਜਾਰੀ ਹੀ ਹੈ। ਇਸ ਤਰ੍ਹਾਂ ਭਾਕਪਾ (ਮਾਓਵਾਦੀ) ਦੀਆਂ ਜਨਤਕ ਕਾਰਵਾਈਆਂ ਜਾਂ ਤਾਂ "ਖੱਬੇਪੱਖੀ" ਸੰਕੀਰਣਤਾਵਾਦ ਜਾਂ ਫ਼ਿਰ ਸੱਜੀ ਮੌਕਾਪ੍ਰਸਤੀ ਦਾ ਵਿਚਿੱਤਰ ਨਮੂਨਾ ਪੇਸ਼

20 / 30
Previous
Next