Back ArrowLogo
Info
Profile

ਕਰਦੀਆਂ ਹਨ। ਭਾਕਪਾ (ਮਾਓਵਾਦੀ) ਦੀ ਦਹਿਸ਼ਤਗਰਦ ਲਾਈਨ ਇਸ ਅਰਥ ਵਿੱਚ ਚਾਰੂ-ਮਜੂਮਦਾਰ ਦੀ ਦਹਿਸ਼ਤਗਰਦ ਲਾਈਨ ਤੋਂ ਵੱਖ ਹੈ ਕਿ ਇਸਦੇ ਨਾਲ-ਨਾਲ ਸੱਜੀ ਮੌਕਾਪ੍ਰਸਤੀ ਦੀ ਵੀ ਵਿਚਿੱਤਰ ਮਿਲਾਵਟ ਮੌਜੂਦ ਹੈ। ਇਹ "ਖੱਬੀ" ਅਤੇ ਸੱਜੀ ਮੌਕਾਪ੍ਰਸਤੀ ਦੀ ਵਿਚਿੱਤਰ, ਬਦਬੂਦਾਰ ਬਿਰਯਾਨੀ ਪਰੋਸ ਰਹੀ ਹੈ। "ਖੱਬੀ" ਮਾਅਰਕੇਬਾਜੀ ਦੀ ਲਾਈਨ ਪਿੱਟ ਜਾਣ ਤੋਂ ਬਾਅਦ, ਪੂਰੀ ਸੰਭਾਵਨਾ ਹੈ ਕਿ ਇਹ ਪਾਰਟੀ ਜਾਂ ਇਸਦਾ ਕੋਈ ਹਿੱਸਾ ਵੀ ਭਾਕਪਾ (ਮਾ. ਲੇ.) ਲਿਬਰੇਸ਼ਨ ਦੀ ਤਰ੍ਹਾਂ ਹੀ ਸਿੱਧਾ ਸੱਜਪੱਖ ਦੀ ਸ਼ਰਨ ਵਿੱਚ ਚਲਾ ਜਾਵੇ। ਦੂਜਾ ਨਤੀਜਾ ਇਹ ਹੋ ਸਕਦਾ ਹੈ ਕਿ ਇਹ ਪੂਰੀ ਜਥੇਬੰਦੀ ਹੀ ਆਪਣੀਆਂ ਅੰਦਰੂਨੀ ਵਿਰੋਧਤਾਈਆਂ ਅਤੇ ਰਾਜਸੱਤ੍ਹਾ ਦੇ ਦਮਨ ਦੀ ਸ਼ਿਕਾਰ ਹੋ ਕੇ ਖਿੰਡ ਜਾਵੇ।

ਭਾਕਪਾ (ਮਾਓਵਾਦੀ) ਦਾ ਮੁੱਖ ਕੰਮ ਅੱਜ ਝਾਰਖੰਡ ਅਤੇ ਛੱਤੀਸਗੜ ਦੇ ਜੰਗਲੀ ਖੇਤਰਾਂ ਦੇ ਉਨ੍ਹਾਂ ਆਦਿਵਾਸੀਆਂ ਵਿੱਚ ਹੈ ਜੋ ਪ੍ਰਸ਼ਾਸਨ, ਪੁਲਿਸ ਅਤੇ ਠੇਕੇਦਾਰਾਂ ਦੀ ਬਰਬਰ ਲੁੱਟ ਦਾ ਸ਼ਿਕਾਰ ਹਨ। ਇਨ੍ਹਾਂ ਜਾਬਰਾਂ ਦੇ ਵਿਰੁੱਧ ਹਥਿਆਰਬੰਦ ਕਾਰਵਾਈਆਂ ਨੇ ਉਨ੍ਹਾਂ ਵਿੱਚ ਦਹਿਸ਼ਤ ਪੈਦਾ ਕਰਕੇ ਭੱਜਣ 'ਤੇ ਮਜਬੂਰ ਕੀਤਾ ਹੈ, ਜਿਸਦੇ ਕਾਰਨ ਅਖੌਤੀ ਮਾਓਵਾਦੀਆਂ ਨੂੰ ਦੱਬੀ-ਕੁਚਲੀ ਆਦਿਵਾਸੀ ਅਬਾਦੀ ਵਿੱਚ ਅਧਾਰ ਬਨਾਉਣ ਦਾ ਮੌਕਾ ਮਿਲਿਆ ਹੈ । ਇਸ ਅਬਾਦੀ ਲਈ ਅਖੌਤੀ ਮਾਓਵਾਦੀ ਜ਼ਿਆਦਾ ਤੋਂ ਜ਼ਿਆਦਾ ਉਂਝ ਹੀ ਨਾਇਕ ਹਨ ਜਿਵੇਂ ਬਿਰਸਾ ਮੁੰਡਾ, ਸਿੱਧੂ-ਕਾਨੂ ਆਦਿ ਸਨ । ਪਹਿਲੀ ਗੱਲ ਤਾਂ ਇਹ ਕਿ ਭਾਕਪਾ (ਮਾਓਵਾਦੀ) ਜੇਕਰ ਦੇਸ਼ ਦੇ ਸਾਰੇ ਅਜਿਹੇ ਦੁਰਗਮ ਪਹਾੜਾਂ ਅਤੇ ਜੰਗਲਾਂ ਵਿੱਚ ਆਪਣਾ ਅਧਾਰ-ਖੇਤਰ ਬਣਾ ਵੀ ਲਵੇ (ਜੋ ਕਦੇ ਵੀ ਸੰਭਵ ਨਹੀਂ ਹੈ ਕਿਉਂਕਿ ਅਜਿਹੇ ਖੇਤਰਾਂ ਦੇ ਵਿਸਤਾਰ ਦੀ ਸਾਰੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਹੋ ਚੁੱਕੀਆਂ ਹਨ) ਤਾਂ ਵੀ ਉਸਦੀ ਪਹੁੰਚ ਅਬਾਦੀ ਦੇ ਮੁਸ਼ਕਲ ਨਾਲ ਪੰਦਰਾਂ ਫੀਸਦੀ ਹਿੱਸੇ ਤੱਕ ਹੀ ਹੋਵੇਗੀ ਅਤੇ ਉਹ ਵੀ ਅਜਿਹੀ ਅਬਾਦੀ, ਜਿਸਦੀ ਚੇਤਨਾ ਬਹੁਤ ਪਿਛੜੀ ਹੋਈ ਉਤਪਾਦਨ ਵਿਵਸਥਾ ਵਿੱਚ ਸ਼ਮੂਲੀਅਤ ਕਾਰਨ ਬਹੁਤ ਪਿਛੜੀ ਹੋਈ ਹੈ। ਇਹ ਅਬਾਦੀ ਦੇਸ਼ ਦੇ ਕਰੋੜਾਂ ਉਦਯੋਗਿਕ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਤੋਂ ਹੀ ਨਹੀਂ ਸਗੋਂ ਛੋਟੇ ਕਿਸਾਨਾਂ ਤੋਂ ਵੀ ਮੀਲਾਂ ਪਿੱਛੇ ਦੀ ਚੇਤਨਾ ਰੱਖਦੀ ਹੈ। ਭਾਕਪਾ (ਮਾਓਵਾਦੀ) ਦਾ ਇਨ੍ਹਾਂ ਵਿੱਚ ਅਧਾਰ ਕਾਇਮ ਹੈ ਕਿਉਂਕਿ ਸਿਰਫ਼ ਉਥੇ ਹੀ ਅਜਿਹਾ ਸੰਭਵ ਹੈ। ਇਹ ਪਾਰਟੀ ਜਿਵੇਂ ਹੀ ਆਪਣੇ "ਚਿੰਗ ਕਾਂਗ ਸ਼ਾਨ ਪਹਾੜੀ ਖੇਤਰ" ਤੋਂ ਬਾਹਰ ਆ ਕੇ ਨਵ ਜਮਹੂਰੀ ਇਨਕਲਾਬ ਦੀ ਲਾਈਨ ਦੇ ਹਿਸਾਬ ਨਾਲ ਪਿੰਡਾਂ ਤੋਂ ਸ਼ਹਿਰਾਂ ਨੂੰ ਘੇਰਨ ਲਈ ਮੈਦਾਨੀ ਪੇਂਡੂ ਇਲਾਕਿਆਂ ਵਿੱਚ ਅਧਾਰ ਖੇਤਰ ਬਣਾਉਣ ਦੀ ਕੋਸ਼ਿਸ਼ ਕਰੇਗੀ, ਉਵੇਂ ਹੀ ਸ਼ੇਖਚਿੱਲੀ ਦੇ ਸਾਰੇ ਸੁਪਨੇ ਢਹਿ-ਢੇਰੀ ਹੋ ਜਾਣਗੇ । ਭਾਕਪਾ (ਮਾਓਵਾਦੀ) ਇਹ ਸਮਝਦੀ ਹੈ, ਇਸੇ ਲਈ ਉਹ ਨਿੱਕੀਆਂ ਮੋਟੀਆਂ ਦਹਿਸ਼ਤਗਰਦ ਕਾਰਵਾਈਆਂ ਤੋਂ ਅੱਗੇ ਕਦਮ ਨਹੀਂ ਵਧਾਉਂਦੀ ਅਤੇ ਇਨ੍ਹਾਂ ਦਹਿਸ਼ਤਗਰਦ ਕਾਰਵਾਈਆਂ ਨੂੰ ਹੀ ਲੋਕ ਯੁੱਧ ਦਾ ਨਾਂ ਦਿੰਦੀ ਰਹੀ ਹੈ। ਇਹ ਇੱਕ ਮਜ਼ਾਕ ਹੀ ਹੈ ਕਿ ਦੋ ਰਾਜਾਂ ਦੇ ਕੁੱਝ ਜ਼ਿਲ੍ਹਿਆਂ ਦੇ ਜੰਗਲੀ ਖੇਤਰਾਂ ਵਿੱਚ ਅਧਾਰ ਅਤੇ ਕੁੱਝ ਹੋਰ ਇਲਾਕਿਆਂ ਵਿੱਚ ਕੱਲੀਆਂ-ਕਹਿਰੀਆਂ ਦਹਿਸ਼ਤਗਰਦ ਕਾਰਵਾਈਆਂ ਕਰਨ ਵਾਲੀ ਇਸ ਪਾਰਟੀ ਨੇ ਹੁਣ ਛਾਪਾਮਾਰ ਯੁੱਧ (ਗੁਰੀਲਾ ਵਾਰਫੇਅਰ) ਨੂੰ ਚਲਾਏਮਾਨ ਯੁੱਧ

21 / 30
Previous
Next