Back ArrowLogo
Info
Profile

(ਮੋਬਾਇਲ ਵਾਰਫੇਅਰ) ਦੇ ਪੜਾਆਂ ਵਿੱਚ ਲੈ ਜਾਣ ਦਾ ਨਾਹਰਾ ਦੇ ਦਿੱਤਾ ਹੈ (ਆਪਣੇ ਛਾਪਾਮਾਰ ਦਸਤਿਆਂ ਨੂੰ ਲੋਕ ਮੁਕਤੀ ਫੌਜ ਦਾ ਨਾਂ ਤਾਂ ਉਹ ਪਹਿਲਾਂ ਹੀ ਦੇ ਚੁੱਕੀ ਹੈ)। ਚੀਨੀ ਇਨਕਲਾਬ ਵਿੱਚ ਲਮਕਵੇਂ ਲੋਕਯੁੱਧ ਦੇ ਵਿਕਾਸ ਦੇ ਇਤਿਹਾਸ ਦਾ ਕੋਈ ਵੀ ਵਿਦਿਆਰਥੀ ਇਹ ਆਸਾਨੀ ਨਾਲ ਸਮਝ ਸਕਦਾ ਹੈ ਕਿ ਭਾਰਤ ਵਿੱਚ ਅੱਜ ਜੇ ਨਵ- ਜਮਹੂਰੀ ਇਨਕਲਾਬ ਦਾ ਪੜਾਅ ਹੁੰਦਾ ਤਾਂ ਵੀ ਅਖੌਤੀ ਮਾਓਵਾਦੀਆਂ ਦੀਆਂ ਤਰਕੀਬਾਂ ਤੇ ਮਨਸੂਬੇ ਸ਼ੇਖਚਿੱਲੀ ਦੇ ਸੁਪਨਿਆਂ ਤੋਂ ਵੱਧ ਕੁਝ ਨਾ ਹੁੰਦੇ।

"ਖੱਬੀ" ਮਾਅਰਕੇਬਾਜੀ ਦੀ ਇਹ ਲਾਈਨ ਪੂੰਜੀਵਾਦੀ ਵਿਵਸਥਾ ਦੇ ਲਈ, ਜ਼ਿਆਦਾ ਤੋਂ ਜ਼ਿਆਦਾ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰ ਸਕਦੀ ਹੈ, ਪਰ ਇੱਕ ਅਰਬ ਪੱਚੀ ਕਰੋੜ ਦੀ ਅਬਾਦੀ ਵਾਲੇ ਇਸ ਵਿਸ਼ਾਲ ਦੇਸ਼ ਦੀ 55 ਕਰੋੜ ਮਜ਼ਦੂਰ- ਅਰਧਮਜ਼ਦੂਰ ਅਬਾਦੀ ਅਤੇ ਲਗਭਗ 40 ਕਰੋੜ ਹੋਰ ਲੁੱਟ-ਜਬਰ ਦੀਆਂ ਸ਼ਿਕਾਰ ਜਮਾਤਾਂ ਦੀ ਅਬਾਦੀ ਨੂੰ ਸਾਮਰਾਜਵਾਦ ਅਤੇ ਪੂੰਜੀਵਾਦ ਦੇ ਖਿਲਾਫ਼ ਲਾਮਬੰਦ ਕਰਕੇ ਮੌਜੂਦਾ ਰਾਜ ਸੱਤ੍ਹਾ ਨੂੰ ਉਖਾੜ-ਸੁੱਟਣ ਦੇ ਅਸਲ ਇਤਿਹਾਸਕ ਕੰਮ ਨੂੰ ਕਦੇ ਅੰਜਾਮ ਨਹੀਂ ਦੇ ਸਕਦੀ। ਉਂਝ ਆਰਥਿਕ ਤੌਰ 'ਤੇ ਵੀ ਵੇਖੀਏ ਤਾਂ ਭਾਕਪਾ (ਮਾਓਵਾਦੀ) ਜਿਨ੍ਹਾਂ ਖੇਤਰਾਂ ਵਿੱਚ ਆਪਣੇ ਅਧਾਰ ਇਲਾਕਿਆਂ ਦਾ ਵਿਸਤਾਰ ਕਰਨਾ ਚਾਹੁੰਦੀ ਹੈ ('ਅਖੌਤੀ ਰੈਡ ਕੋਰੀਡੋਰ) ਉਹ ਭਾਰਤੀ ਪੂੰਜੀਵਾਦ ਦੀ ਲਾਈਫ਼-ਲਾਈਨ ਨਹੀਂ ਹੈ। ਉਨਤ ਖੇਤੀ ਅਤੇ ਉਦਯੋਗਿਕ ਉਤਪਾਦਨ ਦੇ ਖੇਤਰਾਂ ਵਿੱਚ ਪ੍ਰਭਾਵ-ਵਿਸਤਾਰ ਦੀ ਕੋਸ਼ਿਸ ਕਰਦਿਆਂ ਹੀ ਸਾਮਰਾਜਵਾਦ ਸਮਰਥਿਤ ਅਤੇ ਵਿਆਪਕ ਸਮਾਜਕ ਸਹਾਰਿਆਂ (Social Props) ਅਤੇ ਆਧੁਨਿਕ ਸੁਗਠਿਤ ਫੌਜੀ-ਤਾਣੇ ਬਾਣੇ ਵਾਲੀ ਭਾਰਤੀ ਬੁਰਜੂਆ ਰਾਜ ਸੱਤ੍ਹਾ ਇਨ੍ਹਾਂ ਨੂੰ ਕੁਚਲਣ ਲਈ ਆਪਣੀ ਪੂਰੀ ਤਾਕਤ ਲਾ ਦੇਵੇਗੀ। ਇਸਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਖੇਤਰਾਂ ਦੇ ਲੋਕ ਦਹਿਸ਼ਤਗਰਦੀ ਦੀ ਲਾਈਨ ਨੂੰ ਆਪਣੇ ਸਹਿਜ ਜਮਾਤੀ ਬੋਧ ਨਾਲ ਹੀ ਰੱਦ ਕਰ ਦੇਣਗੇ । ਲੋਕ ਜੇਕਰ ਸਰਗਰਮ ਰੂਪ ਵਿੱਚ ਨਾਲ ਹੋਣ ਤਾਂ ਰਾਜ ਸੱਤ੍ਹਾ ਦਾ ਤਾਕਤਵਰ ਤੋਂ ਤਾਕਤਵਰ ਦਮਨਕਾਰੀ ਢਾਂਚਾ ਵੀ ਕਾਗਜ਼ੀ ਸ਼ੇਰ ਸਿੱਧ ਹੁੰਦਾ ਹੈ। ਪਰ ਲੋਕ ਜੇਕਰ ਨਾਲ ਨਾ ਹੋਣ ਤਾਂ ਥੋੜੇ ਜਿਹੇ ਇਨਕਲਾਬੀ ਬਹਾਦਰੀ, ਕੁਰਬਾਨੀ, ਦਹਿਸ਼ਤਗਰਦ ਛਾਪਾਮਾਰ ਕਾਰਵਾਈਆਂ ਰਾਹੀਂ ਰਾਜਸੱਤ੍ਹਾ ਦੇ ਦਮਨ-ਤੰਤਰ ਦਾ ਮੁਕਾਬਲਾ ਨਹੀਂ ਕਰ ਸਕਦੇ-ਇਤਿਹਾਸ ਨੇ ਵਾਰ-ਵਾਰ ਇਹੋ ਸਿੱਧ ਕੀਤਾ ਹੈ। ਭਾਰਤ ਵਰਗੇ ਮੁਲਕ ਵਿੱਚ ਵਿਆਪਕ ਲੋਕਾਂ ਦੀਆਂ ਵੱਖਰੀਆਂ ਜਮਾਤਾਂ ਨੂੰ (ਸਰਵ ਉਚ ਤੌਰ 'ਤੇ ਸਨਅਤੀ ਮਜ਼ਦੂਰਾਂ ਨੂੰ, ਫਿਰ ਪਿੰਡਾਂ-ਸ਼ਹਿਰਾਂ ਦੀ ਸਾਰੀ ਮਜ਼ਦੂਰ-ਅਰਧਮਜ਼ਦੂਰ ਅਬਾਦੀ ਨੂੰ ਅਤੇ ਫ਼ਿਰ ਪੇਂਡੂ-ਸ਼ਹਿਰੀ ਮੱਧਵਰਗ ਅਤੇ ਹੇਠਲੇ-ਮੱਧਵਰਗੀ ਕਿਸਾਨਾਂ ਨੂੰ) ਉਨ੍ਹਾਂ ਦੀਆਂ ਆਰਥਿਕ-ਰਾਜਨੀਤਿਕ ਮੰਗਾਂ 'ਤੇ ਜਥੇਬੰਦ ਕਰਕੇ ਅਤੇ ਸੰਘਰਸ਼ ਦੀ ਲਮਕਵੀਂ ਪ੍ਰਕਿਰਿਆ ਨੂੰ ਕਦਮ-ਕਦਮ ਅੱਗੇ ਵਧਾਉਂਦੇ ਹੋਏ ਇਨਕਲਾਬੀ ਸੰਕਟ ਦੀ ਹਰੇਕ ਸਥਿਤੀ ਦਾ ਫ਼ਾਇਦਾ ਲੈਂਦੇ ਹੋਏ, ਦੇਸ਼ ਵਿਆਪੀ ਲੋਕ-ਲਹਿਰਾਂ ਦੇ ਕਈ ੜਾਂ 'ਚੋਂ ਗੁਜ਼ਰਦੇ ਹੋਏ ਆਮ ਬਗ਼ਾਵਤ ਦੇ ਫੈਸਲਾਕੁੰਨ ਪੜਾਅ 'ਤੇ ਪਹੁੰਚ ਕੇ ਹੀ ਅਸਲ ਵਿੱਚ ਕਿਸੇ ਰੈਡੀਕਲ ਸਮਾਜਿਕ ਇਨਕਲਾਬ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਲਮਕਵਾਂ ਲੋਕ ਯੁੱਧ ਚਲਾਉਣ

22 / 30
Previous
Next