ਅਤੇ ਮੁਕਤ-ਖੇਤਰ ਬਣਾਕੇ ਪਿੰਡਾਂ ਤੋਂ ਸ਼ਹਿਰਾਂ ਨੂੰ ਘੇਰਦੇ ਹੋਏ ਰਾਜਸੱਤਾ 'ਤੇ ਕਬਜ਼ਾ ਕਰਨ ਦੀ ਕੋਈ ਵੀ ਲਾਈਨ ਅਮਲ ਵਿੱਚ ਲਿਆਉਣ ਦੀ ਹਰ ਕੋਸ਼ਿਸ਼ ਅਸਲ ਵਿੱਚ ਕੁੱਝ ਦੁਰੇਡੇ ਖੇਤਰਾਂ ਵਿੱਚ ਛਾਪਾਮਾਰ ਕਾਰਵਾਈਆਂ ਤੱਕ ਸੀਮਿਤ ਰਹਿਣ ਦੀ ਦਹਿਸ਼ਤਗਰਦ ਲਾਈਨ ਦੇ ਰੂਪ ਵਿੱਚ ਹੀ ਸਾਹਮਣੇ ਆਵੇਗੀ।
ਦਹਿਸ਼ਤਗਰਦ ਲਾਈਨ ਪੂੰਜੀਵਾਦੀ ਵਿਵਸਥਾ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਕਾਨੂੰਨ-ਵਿਵਸਥਾ ਦਾ ਸਿਰਦਰਦ ਪੈਦਾ ਕਰਦੀ ਹੈ, ਪਰ ਇਸਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਹਾਕਮ-ਜਮਾਤਾਂ, ਉਨ੍ਹਾਂ ਦੀ ਰਾਜਸੱਤ੍ਹਾ ਅਤੇ ਉਨ੍ਹਾਂ ਦੇ ਪ੍ਰਚਾਰ-ਤੰਤਰ ਨੂੰ ਇਹ ਮੌਕਾ ਦਿੰਦੀ ਹੈ ਕਿ ਉਹ ਦਹਿਸ਼ਤਗਰਦਾਂ ਦੀਆਂ ਕਾਰਗੁਜ਼ਾਰੀਆਂ ਦੇ ਹਵਾਲੇ ਤੋਂ ਸਾਰੇ ਇਨਕਲਾਬੀਆਂ ਵਿਰੁੱਧ ਕੂੜ-ਪ੍ਰਚਾਰ ਕਰੇ, ਉਨ੍ਹਾਂ ਨੂੰ ਬਦਨਾਮ ਕਰੇ ਅਤੇ ਵਿਆਪਕ ਲੋਕਾਂ ਵਿੱਚ ਭਰਮ ਪੈਦਾ ਕਰੇ।
ਦਹਿਸ਼ਤਗਰਦੀ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰ ਸਕਦੀ ਹੈ ਪਰ ਇਨਕਲਾਬ ਨਹੀਂ ਕਰ ਸਕਦੀ। ਦਹਿਸ਼ਤਗਰਦੀ ਹਾਕਮਾਂ ਨੂੰ ਇਨਕਲਾਬ ਵਿਰੁੱਧ ਕੂੜ- ਪ੍ਰਚਾਰ ਕਰਨ ਦਾ ਮੌਕਾ ਦਿੰਦੀ ਹੈ। ਦਹਿਸ਼ਤਗਰਦੀ ਲੋਕਾਂ ਨੂੰ ਅਤੇ ਇਨਕਲਾਬ ਨੂੰ ਸਿਰਫ਼ ਨੁਕਸਾਨ ਪੁਚਾਉਂਦੀ ਹੈ। ਦਹਿਸ਼ਗਰਦੀ ਪੂੰਜਵਾਦੀ ਸਮਾਜ ਦੇ ਵਿਦਰੋਹੀ ਮੱਧਵਰਗ ਦਾ ਦਿਸ਼ਾ-ਹੀਣ ਵਿਦਰੋਹ ਹੈ। ਇਹ ਪੂੰਜੀਵਾਦੀ ਸਮਾਜ ਦਾ ਸਥਾਈ ਵਰਤਾਰਾ ਹੈ। ਦਹਿਸ਼ਤਗਰਦੀ ਇਨਕਲਾਬਾਂ ਦੀ ਹਾਰ ਤੋਂ ਪੈਦਾ ਹੋਈ ਨਿਰਾਸ਼ਾ ਦੀ ਦੇਣ ਹੈ। ਇਹ ਉਦੋਂ ਤੱਕ ਹੀ ਪ੍ਰਭਾਵ ਵਿੱਚ ਰਹਿੰਦੀ ਹੈ ਜਦੋਂ ਤੱਕ ਸਹੀ ਇਨਕਲਾਬੀ ਧਾਰਾ ਕਮਜ਼ੋਰ ਰਹਿੰਦੀ ਹੈ।
ਦਹਿਸ਼ਤਗਰਦੀ ਲੋਕਾਂ ਨੂੰ ਇਨਕਲਾਬ ਦਾ ਸ਼ਾਰਟ-ਕਟ ਦੱਸਦੀ ਹੈ ਅਤੇ ਉਨ੍ਹਾਂ ਵਿੱਚ ਝੂਠੀਆਂ ਆਸਾਂ ਪੈਦਾ ਕਰਦੀ ਹੈ। ਪਰ ਹਰ ਝੂਠੀ ਆਸ ਅੱਗੇ ਜਾ ਕੇ ਪਹਿਲਾਂ ਦੇ ਮੁਕਾਬਲੇ ਹੋਰ ਡੂੰਘੀ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਦਹਿਸ਼ਤਗਰਦ ਲਾਈਨ ਜਦੋਂ ਆਪਣੀ ਅਸਫ਼ਲਤਾ, ਹਾਰ, ਖਿੰਡਾਅ ਦਾ ਸ਼ਿਕਾਰ ਹੋਣ ਜਾਂ ਦੂਜੇ ਸਿਰੇ 'ਤੇ ਜਾ ਕੇ ਸੱਜੀ ਮੌਕਾਪ੍ਰਸਤੀ ਦੀ ਦਲਦਲ ਵਿੱਚ ਜਾ ਕੇ ਡਿੱਗਣ ਦੇ ਤਾਰਕਿਕ ਨਤੀਜੇ 'ਤੇ ਪੁੱਜਦੀ ਹੈ ਤਾਂ ਝੂਠੀਆਂ ਆਸਾਂ ਰੱਖਣ ਵਾਲੇ ਲੋਕ ਡੂੰਘੀ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ ਅਤੇ ਇਨਕਲਾਬ ਦੀ ਲਹਿਰ 'ਤੇ ਉਲਟ ਇਨਕਲਾਬ ਦੀ ਲਹਿਰ ਕੁੱਝ ਹੋਰ ਵੱਧ ਮਜ਼ਬੂਤੀ ਨਾਲ, ਕੁੱਝ ਹੋਰ ਵਧੇਰੇ ਸਮੇਂ ਲਈ ਹਾਵੀ ਹੋ ਜਾਂਦੀ ਹੈ।
ਸਮਾਜਿਕ ਇਨਕਲਾਬ ਇੱਕ ਵਿਗਿਆਨਕ ਕਿਰਿਆ ਹੈ। ਅਤੇ ਅੱਜ ਦੇ ਯੁੱਗ ਦਾ ਸਮਾਜਿਕ ਇਨਕਲਾਬ, ਯਾਣੀ ਮਜ਼ਦੂਰ ਇਨਕਲਾਬ ਇੱਕ ਸੰਸ਼ਲਿਸ਼ਟਤਮ-ਜਟਿਲਤਮ ਵਿਗਿਆਨਕ ਪ੍ਰਕਿਰਿਆ ਹੈ ਜੋ ਠੋਸ ਸਮਾਜਿਕ ਹਾਲਾਤਾਂ ਦੇ ਅਸਲ ਮੁਲੰਕਣ ਦੀ ਮੰਗ ਕਰਦਾ ਹੈ ਅਤੇ ਲੋਕਾਂ ਦੀ ਤਾਕਤ ਦੇ ਵਿਆਪਕਤਮ, ਸੂਖਮਤਮ ਅਤੇ ਕੁਸ਼ਲਤਮ ਇਸਤੇਮਾਲ ਦੀ ਮੰਗ ਕਰਦਾ ਹੈ। ਬੇਸ਼ੱਕ ਇਨਕਲਾਬੀ ਆਸ਼ਾਵਾਦ, ਉਰਜਸਿਵਤ, ਸਪਿਰਿਟ ਅਤੇ ਜੋਸ਼- ਖਰੋਸ਼ ਜ਼ਰੂਰੀ ਹੈ, ਪਰ ਇਸਦੇ ਨਾਂ 'ਤੇ ਤੁਰਤ-ਫੁਰਤ ਇਨਕਲਾਬ ਕਰ ਲੈਣ ਦੀ, ਕੁਰਬਾਨੀ, ਬਹਾਦਰੀ, ਦਹਿਸ਼ਤ ਅਤੇ ਸਾਜਿਸ਼ ਦੇ ਸਹਾਰੇ ਰਾਜਸੱਤਾ ਨੂੰ ਢਾਹ ਦੇਣ ਦੀ ਮੱਧਵਰਗੀ ਜਲਦਬਾਜ਼ੀ ਇੱਕ ਜਨੂੰਨ ਹੈ, ਹੱਦ ਦਰਜੇ ਦਾ ਸ਼ੇਖਚਿੱਲੀਪਨ ਹੈ, ਚਰਮ-ਕੋਟੀ ਦੀ ਰੂਮਾਨੀਅਤ