Back ArrowLogo
Info
Profile

ਭਰੀ ਅੰਤਰਮੁਖਤਾ ਹੈ। ਜੋ ਅਜਿਹੇ ਦਹਿਸ਼ਤਗਰਦ ਇਨਕਲਾਬੀਆਂ ਦੀਆਂ ਸਾਰੀਆਂ ਸ਼ੁਭ ਇਛਾਵਾਂ ਦੇ ਬਾਵਜੂਦ ਲੋਕਾਂ ਅਤੇ ਇਨਕਲਾਬ ਨੂੰ ਸਿਰਫ ਅਤੇ ਸਿਰਫ ਨੁਕਸਾਨ ਹੀ ਪੁਚਾਉਂਦੀ ਹੈ। ਇਤਿਹਾਸ ਨੇ ਇਸਨੂੰ ਵਾਰ-ਵਾਰ ਸਿੱਧ ਕੀਤਾ ਹੈ ਅਤੇ ਅੱਗੇ ਵੀ ਅਜਿਹਾ ਹੀ ਹੋਵੇਗਾ।

ਦਹਿਸ਼ਗਰਦੀ ਪੂੰਜੀਵਾਦੀ ਸਮਾਜ ਦੀ, ਖਾਸ ਕਰਕੇ ਅਜਿਹੇ ਪਛੜੇ ਹੋਏ ਪੂੰਜੀਵਾਦੀ ਸਮਾਜਾਂ ਦੀ, ਜਿੱਥੇ ਸਾਮਰਾਜਵਾਦੀ-ਪੂੰਜੀਵਾਦੀ ਲੁੱਟ-ਖਸੁੱਟ ਦਾ ਪ੍ਰਭਾਵ ਵਧੇਰੇ ਹੈ ਅਤੇ ਪੂੰਜੀਵਾਦੀ ਜਮਹੂਰੀਅਤ ਦਾ ਘੇਰਾ ਵੀ ਜਾਂ ਤਾਂ ਬਹੁਤ ਤੰਗ ਜਾਂ ਲਗਭਗ ਗੈਰ ਹਾਜ਼ਰ ਹੈ, ਇੱਕ ਲਗਭਗ ਸਥਾਈ ਵਰਤਾਰਾ ਹੈ। ਮਿਸਾਲ ਦੇ ਤੌਰ 'ਤੇ, ਅੱਜ ਦੇ ਭਾਰਤ ਨੂੰ ਜਾਂ ਸਾਰੇ ਲੈਟਿਨ ਅਮਰੀਕੀ ਦੇਸ਼ਾਂ ਨੂੰ ਲੈ ਸਕਦੇ ਹਾਂ। ਅਜਿਹੇ ਸਮਾਜਾਂ ਵਿੱਚ ਜੋ ਪੂੰਜੀਵਾਦ ਵਿਕਸਿਤ ਹੋਇਆ ਹੈ, ਉਹ ਨਾ ਸਿਰਫ਼ ਮਜ਼ਦੂਰਾਂ ਦੀਆਂ ਹੱਡੀਆਂ ਨੂੰ ਨਿਚੋੜਦਾ ਹੈ, ਸਗੋਂ ਮੱਧਵਰਗ 'ਤੇ ਵੀ ਤਬਾਹੀ ਦਾ ਕਹਿਰ ਵਰ੍ਹਾਉਂਦਾ ਹੈ ਅਤੇ ਉਸਦੀਆਂ ਹੇਠਲੀਆਂ ਪਰਤਾਂ ਨੂੰ ਲਗਾਤਾਰ ਉਜਰਤੀ ਮਜ਼ਦੂਰਾਂ ਦੀਆਂ ਸਫਾਂ ਵਿੱਚ ਧੱਕਦਾ ਰਹਿੰਦਾ ਹੈ। ਇਸ ਪੂੰਜੀਵਾਦ ਵਿੱਚ ਮਜ਼ਦੂਰਾਂ ਦੇ ਨਾਲ ਮੱਧਵਰਗੀ ਅਬਾਦੀ ਦਾ ਵੀ ਕਾਫ਼ੀ ਵਿਸਤਾਰ ਹੋਇਆ ਹੈ, ਜੋ ਬੇਹਤਰ ਸਿੱਖਿਆ, ਖੁਸ਼ਹਾਲੀ ਅਤੇ ਸੁਵਿਧਾਮਈ ਜੀਵਨ ਦੇ ਸੁਪਨੇ ਵੇਖਦੀ ਹੈ। ਪਰ ਇਸਦੇ ਇੱਕ ਬਹੁਤ ਛੋਟੇ ਜਿਹੇ ਉਪਰਲੇ ਹਿੱਸੇ ਦੇ ਹੀ ਇਹ ਸੁਪਨੇ ਪੂਰੇ ਹੁੰਦੇ ਹਨ ਅਤੇ ਇਹ ਹਿੱਸਾ ਪੂੰਜੀਵਾਦੀ ਸਮਾਜਿਕ-ਆਰਥਿਕ-ਰਜਿਨੀਤਿਕ ਢਾਂਚੇ ਦੇ ਇੱਕ ਵਫ਼ਾਦਾਰ ਅਤੇ ਮਜ਼ਬੂਤ ਥੰਮ ਅਤੇ ਸਿਪਾਹੀ ਦੀ ਭੂਮਿਕਾ ਨਿਭਾਉਂਦਾ ਹੈ। ਬਾਕੀ ਮੱਧਵਰਗ ਦਾ ਵੱਡਾ ਹਿੱਸਾ ਟੁੱਟੇ ਸੁਪਨਿਆਂ ਦੇ "ਮਲਬੇ ਦੇ ਮਾਲਕ" ਦੇ ਰੂਪ ਵਿੱਚ ਜੀਣ ਨੂੰ ਮਜਬੂਰ ਹੈ। ਅਜਿਹੇ ਮੱਧਵਰਗੀ ਨੌਜਵਾਨਾਂ ਵਿੱਚੋਂ ਕੁੱਝ ਆਪਣੀ ਕਿਸਮਤ ਨੂੰ ਘੱਟ-ਵੱਧ ਸਵੀਕਾਰ ਕਰ ਲੈਂਦੇ ਹਨ, ਕੁੱਝ ਆਪਣੇ ਪੀਲੇ-ਬਿਮਾਰ ਚਿਹਰੇ ਲੈ ਕੇ ਇਸ ਜਾਂ ਉਸ ਫ਼ਾਸਿਸਟ ਜਥੇਬੰਦੀ ਜਾਂ ਗਿਰੋਹ ਦੇ ਝੁੰਡ ਵਿੱਚ ਸ਼ਾਮਲ ਹੋ ਜਾਂਦੇ ਹਨ, ਕੁੱਝ ਆਪਣੀ ਕਿਸਮਤ ਨੂੰ ਸਮਾਜਿਕ ਮੁਕਤੀ ਦੇ ਵਿਆਪਕ ਸਵਾਲ ਨਾਲ ਜੋੜਕੇ ਵੇਖਣ ਲੱਗਦੇ ਹਨ, ਕੁੱਝ ਸਿਰਫ ਘੁਟਦੇ ਹੋਏ ਜਿਉਂਦੇ ਰਹਿੰਦੇ ਹਨ ਅਤੇ ਇਨਕਲਾਬੀ ਬਗਾਵਤਾਂ ਦੇ ਦੌਰ ਵਿੱਚ ਹਰਕਤ ਵਿੱਚ ਆਏ ਲੋਕਾਂ ਦਾ ਹਿੱਸਾ ਬਣ ਜਾਂਦੇ ਹਨ ਅਤੇ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਗੁੱਸੇ ਅਤੇ ਘਿਰਣਾ ਦੀ ਅੱਗ ਵਿੱਚ ਇਸ ਵਿਵਸਥਾ ਨੂੰ ਜਲਾ ਕੇ ਰਾਖ ਕਰ ਦੇਣਾ ਚਾਹੁੰਦੇ ਹਨ। ਇਸੇ ਆਖ਼ਰੀ ਕਿਸਮ ਦੇ ਜਨੂੰਨੀ ਬਗਾਵਤੀ ਮੱਧਵਰਗੀ ਨੌਜਵਾਨਾਂ ਵਿੱਚੋਂ ਦਹਿਸ਼ਤਗਰਦੀ ਦੇ ਨਵੇਂ ਰੰਗਰੂਟ ਭਰਤੀ ਹੁੰਦੇ ਹਨ। ਅਜਿਹੀ ਦਹਿਸ਼ਤਗਰਦੀ ਖੱਬੇਪੱਖੀ ਲਹਿਰ ਦੇ ਦਾਇਰੇ ਦੇ ਵਿੱਚ ਵੀ ਹੋ ਸਕਦੀ ਹੈ ਅਤੇ ਬਾਹਰ ਵੀ ਹੋ ਸਕਦੀ ਹੈ। ਪੂੰਜੀਵਾਦੀ ਸਮਾਜ ਵਿੱਚ ਤੁਰਤ-ਫੁਰਤ ਵਿਵਸਥਾ ਬਦਲਣ ਦੀ ਚਾਹਤ ਰੱਖਣ ਵਾਲੇ ਅਜਿਹੇ ਰੁਮਾਂਟਿਕ ਬਗ਼ਾਵਤੀ ਨੌਜਵਾਨ ਪੈਦਾ ਹੁੰਦੇ ਰਹਿਣਗੇ ਜਿਨ੍ਹਾਂ ਵਿੱਚ ਨਾ ਤਾਂ ਇਨਕਲਾਬ ਦੇ ਵਿਗਿਆਨ ਨੂੰ ਸਮਝਣ ਦਾ ਸਬਰ ਹੋਵੇਗਾ ਅਤੇ ਨਾ ਹੀ ਕਿਰਤੀ ਲੋਕਾਂ ਦੀ ਇਤਿਹਾਸ ਬਣਾਉਣ ਦੀ ਤਾਕਤ ਵਿੱਚ ਭਰੋਸਾ। ਇਸ ਤਰਾਂ ਹਰ ਕਿਸਮ ਦੀ ਦਹਿਸ਼ਤਗਰਦੀ ਨੂੰ ਭਰਤੀ ਕਰਨ ਲਈ ਰੰਗ-ਰੂਟ ਮਿਲਦੇ ਰਹਿਣਗੇ ਅਤੇ ਇੱਕ ਜਾਂ ਦੂਜੇ ਰੂਪ ਵਿੱਚ ਇਨ੍ਹਾਂ ਘਟਨਾਵਾਂ ਦੀ ਲਗਾਤਾਰਤਾ ਬਣੀ ਰਹੇਗੀ।

24 / 30
Previous
Next