ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਦਹਿਸ਼ਤਗਰਦੀ ਜਾਂ ਮਾਅਰਕੇਬਾਜੀ ਦੀ ਲਾਈਨ ਅਜਿਹੇ ਸਮਿਆਂ ਵਿੱਚ ਖਾਸ ਤੌਰ 'ਤੇ ਮਜਬੂਤ ਹੋ ਕੇ ਉਭਰਦੀ ਹੈ, ਜਦ ਇਨਕਲਾਬਾਂ ਦੀ ਹਾਰਾਂ ਦਾ ਦੌਰ ਹੁੰਦਾ ਹੈ, ਲੋਟੂ-ਹਾਕਮ ਜਮਾਤਾਂ ਨੂੰ ਜਦ ਮਨਮਰਜੀ ਦੀ ਪੂਰੀ ਖੁੱਲ ਹੁੰਦੀ ਹੈ, ਜਦ ਇਨਕਲਾਬੀ ਲਹਿਰ 'ਤੇ ਉਲਟ-ਇਨਕਲਾਬ ਦੀ ਲਹਿਰ ਹਾਵੀ ਹੁੰਦੀ ਹੈ। ਅਜਿਹੀਆਂ ਅਣ-ਸੁਖਾਂਵੀਆਂ ਹਾਲਤਾਂ ਵਿੱਚ ਆਮ ਬੰਦਾ ਇਕਦਮ ਗੰਡੋਆ ਜਾਂ ਪਾਲਤੂ ਕੁੱਤਾ ਹੋ ਕੇ ਨਹੀਂ ਜੀ ਸਕਦਾ। ਇਸੇਲਈ ਇਧਰ-ਉਧਰ ਛੋਟੇ-ਮੋਟੇ ਆਪਮੁਹਾਰੇ ਅੰਦੋਲਨ ਤੇ ਸੰਘਰਸ਼ ਹੁੰਦੇ ਰਹਿੰਦੇ ਹਨ ਅਤੇ ਇੱਕ ਸਹੀ ਦਿਸ਼ਾ ਅਤੇ ਸਮਝ ਦੀ ਕਮੀ ਵਿੱਚ ਵਿਦਰੋਹ ਦਾ ਇੱਕ ਪ੍ਰਗਟਾਵਾ ਵੱਖ-ਵੱਖ ਦਹਿਸ਼ਤਗਰਦ ਧਾਰਾਵਾਂ ਦੇ ਰੂਪ ਵਿੱਚ ਵੀ ਸਾਹਮਣੇ ਆਉਂਦਾ ਰਹਿੰਦਾ ਹੈ। ਕਿਹਾ ਜਾ ਸਕਦਾ ਹੈ ਕਿ ਦਹਿਸ਼ਤਗਰਦੀ ਖੜੋਤ, ਜੜ੍ਹਤਾ, ਹਾਰ ਅਤੇ ਪਿਛਾਖੜ ਦੇ ਘੁਟਨ ਭਰੇ ਦੌਰਾਂ ਵਿੱਚ ਇੱਕੋਵੇਲੇ ਨਿਰਾਸ਼ਾ ਅਤੇ ਜੀਉਣ ਦੀ ਉਮੰਗ ਭਰੇ ਵਿਦਰੋਹਾਂ - ਦੋਨਾਂ ਦਾ ਹੀ ਪ੍ਰਗਟਾਵਾ ਹੁੰਦੀ ਹੈ। ਯਾਣੀ ਥੋੜੇ ਸਮੇਂ ਲਈ ਇਸਦਾ ਇੱਕ ਸਕਾਰਾਤਮਕ ਪੱਖ ਹੋ ਸਕਦਾ ਹੈ, ਪਰ ਲੰਮੇ ਸਮੇਂ ਵਿੱਚ, ਆਖ਼ਰੀ ਨਤੀਜੇ ਦੇ ਤੌਰ 'ਤੇ, ਇੱਕ ਰਾਜਨੀਤਿਕ ਕਾਰਜਸੇਧ ਦੇ ਰੂਪ ਵਿੱਚ ਇਸਦੀ ਲਗਾਤਾਰਤਾ ਇਨਕਲਾਬ ਦੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਅਸਲ ਵਿੱਚ ਹਾਕਮ ਜਮਾਤਾਂ ਨੂੰ ਲਾਭ ਪਹੁੰਚਾਉਂਦੀ ਹੈ।
ਦਹਿਸ਼ਤਗਰਦੀ ਉਦੋਂ ਤੱਕ ਹੀ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਤਾਕਤ ਬਣੀ ਰਹਿੰਦੀ ਹੈ, ਜਦੋਂ ਤੱਕ ਇਨਕਲਾਬ ਦੀ ਸਹੀ ਅਗਵਾਈ ਕਰਨ ਵਾਲੀਆਂ ਅੰਤਰਮੁਖੀ ਤਾਕਤਾਂ ਕਮਜ਼ੋਰ, ਅਣਹੋਂਦ ਵਿੱਚ, ਹਾਰੀਆਂ ਜਾਂ ਖਿੰਡਾਅ ਦੀ ਹਾਲਤ ਵਿੱਚ ਰਹਿੰਦੀਆਂ ਹਨ ਅਤੇ ਮੱਧਵਰਗ ਅਤੇ ਆਮ ਕਿਰਤੀ ਲੋਕਾਂ ਸਾਹਮਣੇ ਕੋਈ ਬਦਲ ਸਪੱਸ਼ਟ ਨਹੀਂ ਹੁੰਦਾ। ਇਨਕਲਾਬ ਦੀ ਸਹੀ ਲਾਈਨ ਹਰ ਹਾਲ ਵਿੱਚ ਇਨਕਲਾਬੀ ਜਨਤਕ ਲੀਹ ਲਾਗੂ ਕਰਕੇ ਹੀ ਅੱਗੇ ਵੱਧ ਸਕਦੀ ਹੈ। ਇਸ ਸਹੀ ਲਾਈਨ ਦਾ ਇੱਕ ਲੋੜੀਂਦਾ ਕਾਰਜ ਇਹ ਵੀ ਹੁੰਦਾ ਹੈ ਕਿ ਉਹ ਦਹਿਸ਼ਤਗਰਦੀ ਦੇ ਖਿਲਾਫ਼ ਬਿਨਾਂ ਕਿਸੇ ਸਮਝੌਤੇ ਦੇ ਵਿਚਾਰਧਾਰਕ ਸੰਘਰਸ਼ ਚਲਾਏ ਅਤੇ ਭਟਕੀਆਂ ਹੋਈਆਂ ਇਨਕਲਾਬੀ ਸਫਾਂ ਨੂੰ ਆਪਣੇ ਆਲੇ-ਦੁਆਲੇ ਲਿਆ ਕੇ ਖੜ੍ਹਾ ਕਰਨ ਦੀ ਕੋਸ਼ਿਸ਼ ਕਰੇ। ਉਸਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਰੋਹੀ ਮੱਧਵਰਗੀ ਨੌਜਵਾਨਾਂ ਨੂੰ ਆਪਣੇ ਦਮ 'ਤੇ ਇਨਕਲਾਬ ਕਰ ਲੈਣ ਦੀ ਯੁਟੋਪਿਆਈ ਸੋਚ ਤੋਂ ਛੁਟਕਾਰਾ ਦਵਾ ਕੇ ਬਹੁਗਿਣਤੀ ਕਿਰਤੀ ਲੋਕਾਂ ਨਾਲ ਇੱਕਜੁਟ ਹੋਣ ਲਈ ਪ੍ਰੇਰਿਤ ਕਰੇ।
ਹਾਕਮ ਜਮਾਤ ਇਨਕਲਾਬ ਨੂੰ ਹੀ ਦਹਿਸ਼ਤਗਰਦੀ ਦੱਸਦੀ ਰਹਿੰਦੀ ਹੈ।
ਇਨਕਲਾਬੀ ਹਿੰਸਾ ਅਤੇ ਪਿਛਾਖੜੀ ਹਿੰਸਾ ਵਿਚਾਲੇ ਫ਼ਰਕ
ਨੂੰ ਸਮਝਣਾ ਹੋਵੇਗਾ। ਅਹਿੰਸਾ ਦੀ ਭਰਮਪੂਰਨ ਮਿੱਥ ਅਤੇ
ਜਮਾਤੀ-ਯੁੱਧ ਵਿੱਚ ਹਿੰਸਾ ਦੀ ਸਰਵਕਾਲਿਕ ਇਤਿਹਾਸਕ ਸੱਚਾਈ।
ਇਤਿਹਾਸ ਵਿੱਚ ਤਬਦੀਲੀ ਦਾ ਬਲ-ਸਿਧਾਂਤ।
ਜਿਵੇਂ ਕਿ ਅਸੀਂ ਉਪਰ ਕਹਿ ਚੁੱਕੇ ਹਾਂ, ਹਾਕਮ ਜਮਾਤ ਦਹਿਸ਼ਤਗਰਦ ਕਾਰਵਾਈਆਂ ਤੋਂ ਪਰੇਸ਼ਾਨ ਭਾਵੇਂ ਹੁੰਦੀ ਹੈ ਪਰ ਉਸਨੂੰ ਅਸਲ ਵਿੱਚ ਜੋ ਭੂਤ ਹਰ ਵੇਲੇ