ਡਰਾਉਂਦਾ ਰਹਿੰਦਾ ਹੈ, ਉਹ ਹੈ ਲੋਕ-ਇਨਕਲਾਬ ਦਾ ਭੂਤ। ਇਸੇ ਲਈ, ਦਹਿਸ਼ਤਗਰਦ ਸਰਗਰਮੀਆਂ ਦਾ ਫਾਇਦਾ ਲੈ ਕੇ, ਉਹ ਹਰ ਤਰਾਂ ਦੀ ਇਨਕਲਾਬੀ ਲੋਕ-ਕਾਰਵਾਈ ਦੀ ਅਗਵਾਈ ਕਰਨ ਵਾਲੀਆਂ ਤਾਕਤਾਂ ਨੂੰ ਵੀ ਦਹਿਸ਼ਤਗਰਦ ਐਲਾਨ ਦਿੰਦੀਆਂ ਹਨ ਅਤੇ ਇਨਕਲਾਬ ਨੂੰ ਹੀ ਦਹਿਸ਼ਤਗਰਦੀ ਦਾ ਰੂਪ ਸਿੱਧ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਹ ਇਕ ਦਮ ਸਹੀ ਹੈ ਕਿ ਇਨਕਲਾਬੀ ਜਨਤਕ ਲੀਹ ਦੇ ਹਾਮੀ ਇਨਕਲਾਬੀ ਵੀ ਹਾਕਮ ਜਮਾਤ ਦੀ ਪਿਛਾਖੜੀ ਹਿੰਸਾ ਦੇ ਵਿਰੋਧ ਨੂੰ ਅਤੇ ਸਿਰ ਤੋਂ ਪੈਰ ਤੱਕ ਆਮ ਲੋਕਾਂ ਦੇ ਖੂਨ ਨਾਲ ਲਿੱਬੜੀ ਅਤੇ ਹਿੰਸਾ ਦੀ ਤਾਕਤ ਨਾਲ ਕਾਇਮ ਰਾਜਸੱਤ੍ਹਾ ਨੂੰ ਉਖਾੜ ਸੁੱਟਣ ਲਈ ਵਿਆਪਕ ਲੋਕਾਂ ਦੁਆਰਾ ਇਨਕਲਾਬੀ ਹਿੰਸਾ ਦੇ ਇਸਤੇਮਾਲ ਨੂੰ ਹਮੇਸ਼ਾਂ ਨਿਆਂਸੰਗਤ ਅਤੇ ਜ਼ਰੂਰੀ ਮੰਨਦੇ ਹਨ। ਇਹ ਇਨਕਲਾਬੀ ਹਿੰਸਾ ਕਿਸੇ ਦੀ ਇੱਛਾ ਤੋਂ ਅਜ਼ਾਦ ਇੱਕ ਇਤਿਹਾਸਕ ਜ਼ਰੂਰਤ ਹੈ ਜੋ ਇਤਿਹਾਸ ਦੇ ਅੱਗੇ ਵਧਣ ਲਈ ਜ਼ਰੂਰੀ ਹੈ। ਹੁਣ ਤੱਕ ਦੇ ਇਤਿਹਾਸ ਵਿੱਚ ਇਸਦੀ ਨਾਂ ਤਾਂ ਕੋਈ ਛੋਟ ਹੈ ਅਤੇ ਨਾਂ ਹੀ ਅੱਗੇ ਹੋਵੇਗੀ। ਆਪਸ ਵਿੱਚ ਵਿਰੋਧੀ ਜਮਾਤਾਂ ਵਿਚਲਾ ਸਬੰਧ, ਹਾਲਾਤ ਭਾਵੇਂ ਯੁੱਧ ਦੇ ਹੋਣ ਜਾਂ ਸ਼ਾਂਤੀ ਦੇ, ਕਦੇ ਵੀ ਸ਼ਾਂਤੀਪੂਰਨ ਨਹੀਂ ਹੁੰਦੇ। ਕੁਦਰਤ ਦੀ ਹੀ ਤਰ੍ਹਾਂ, ਸਮਾਜ ਵਿੱਚ ਵੀ, ਆਪਣੀ ਜੜ੍ਹਤਾ ਦੇ ਸਹਾਰੇ ਅਤੇ ਤਾਕਤ ਦੇ ਦਮ 'ਤੇ ਕਾਇਮ ਕਿਸੇ ਸੱਤ੍ਹਾ ਨੂੰ ਬਦਲਣ ਲਈ ਤਾਕਤ ਦਾ ਪ੍ਰਯੋਗ ਜ਼ਰੂਰੀ ਹੈ ਅਤੇ ਫ਼ਲਸਫਾਨਾ ਪ੍ਰਿਭਾਸ਼ਾ ਦੇ ਹਿਸਾਬ ਨਾਲ, ਖੂਨ-ਖਰਾਬਾ ਹੋਵੇ ਜਾਂ ਨਾ ਹੋਵੇ, ਤਾਕਤ ਦਾ ਪ੍ਰਯੋਗ ਆਪਣੇ ਆਪ ਵਿੱਚ ਹਿੰਸਾ ਹੈ। ਅਹਿੰਸਾ ਨਾਲ ਸੱਤ੍ਹਾ ਬਦਲਣ ਦੀ ਧਾਰਨਾ ਅਸਲ ਵਿੱਚ ਇੱਕ ਮਿੱਥ ਹੈ। ਕਿਸੇ ਇੱਕ ਆਦਮੀ ਦਾ ਦਿਲ ਬਦਲ ਸਕਦਾ ਹੈ, ਪਰ ਪੂਰੀ ਲੋਟੂ ਜਮਾਤ ਦਾ ਕਦੇ ਨਹੀਂ। ਜਿਨ੍ਹਾਂ ਪੈਦਾਵਾਰੀ-ਸਬੰਧਾਂ ਕਰਕੇ ਉਸਦੀ ਲੋਟੂ-ਹਾਕਮ ਦੀ ਸਥਿਤੀ ਹੁੰਦੀ ਹੈ, ਉਨ੍ਹਾਂ ਨੂੰ ਬਦਲਣ ਦਾ ਸਵਾਲ ਇੱਕ ਜਮਾਤ ਦੇ ਰੂਪ ਵਿੱਚ ਉਸਦੀ ਹੋਂਦ ਦਾ ਸਵਾਲ ਹੈ, ਇਸੇਲਈ ਉਨ੍ਹਾਂ ਪੈਦਾਵਾਰੀ-ਸਬੰਧਾਂ ਨੂੰ ਕਾਇਮ ਰੱਖਣ ਵਾਲੀ ਰਾਜ ਸੱਤ੍ਹਾ ਦੀ ਤਬਾਹੀ ਨੂੰ ਆਪਣੀ ਇੱਛਾ ਨਾਲ ਕਦੇ ਵੀ ਸਵੀਕਾਰ ਨਹੀਂ ਕਰ ਸਕਦੀ।
ਖੁਦ ਪੂੰਜੀਵਾਦ ਨੇ ਵੀ ਜਗੀਰਦਾਰੀ ਵਿਰੁੱਧ ਹਿੰਸਕ ਇਨਕਲਾਬ ਜ਼ਰੀਏ ਹੀ ਜਿੱਤ ਹਾਸਲ ਕੀਤੀ ਸੀ । ਪੂੰਜੀਵਾਦੀ-ਜਮਹੂਰੀ ਇਨਕਲਾਬਾਂ ਦੇ ਮਹਾਨ ਨਾਇਕਾਂ ਨੇ ਅਜ਼ਾਦੀ-ਬਰਾਬਰੀ-ਭਾਈਚਾਰੇ ਦੇ ਉਚ ਜਮਹੂਰੀ ਆਦਰਸ਼ਾਂ ਨੂੰ ਲੈ ਕੇ ਸਮੁੱਚੇ ਲੋਕਾਂ ਨੂੰ ਲਾਮਬੰਦ ਕੀਤਾ ਸੀ ਅਤੇ ਜਗੀਰੂ ਰਾਜਸੱਤ੍ਹਾ ਨੂੰ ਤਾਕਤ ਦੇ ਪ੍ਰਯੋਗ ਰਾਹੀਂ ਧੂੜ ਵਿੱਚ ਮਿਲਾ ਦਿੱਤਾ ਸੀ। ਪਰ ਇਨ੍ਹਾਂ ਇਨਕਲਾਬਾਂ ਤੋਂ ਬਾਅਦ ਜਦ ਪੂੰਜੀਪਤੀ ਜਮਾਤ ਸੱਤ੍ਹਾ ਵਿੱਚ ਆਈ ਤਾਂ ਮੁਕਤੀ ਦੇ ਲਾਲ ਝੰਡੇ ਨੂੰ ਧੂੜ ਵਿੱਚ ਸੁੱਟ ਦਿੱਤਾ। ਕਿਰਤੀ ਲੋਕਾਂ 'ਤੇ ਉਸਨੇ ਤਾਕਤ ਦੀ ਵਰਤੋਂ ਕਰਕੇ ਪੂੰਜੀ ਦੀ ਜ਼ਾਲਮ ਸੱਤ੍ਹਾ ਕਾਇਮ ਕੀਤੀ ਅਤੇ ਇਨਕਲਾਬੀ ਹਿੰਸਾ ਦੀ ਬਜਾਏ ਪਿਛਾਖੜੀ ਹਿੰਸਾ ਉਸਦਾ ਹਥਿਆਰ ਬਣ ਗਈ। ਪੂੰਜੀਵਾਦੀ-ਜਮਹੂਰੀ ਇਨਕਲਾਬਾਂ ਦੇ ਨਾਇਕ ਵਾਸ਼ਿੰਗਟਨ, ਜੈਫਰਸਨ, ਰੋਬਸਪਿਅਰ, ਦਾਂਤੋ, ਮਾਰਾ ਆਦਿ ਦਹਿਸ਼ਤਗਰਦ ਨਹੀਂ ਸਨ । ਉਹ ਇਨਕਲਾਬੀ ਸਨ ਜਿਨ੍ਹਾਂ ਨੇ ਬਰਾਬਰੀ ਅਤੇ ਇਨਸਾਫ਼ ਦੇ ਲਈ ਵਿਆਪਕ ਲੋਕਾਂ ਨੂੰ ਨਾਲ ਲੈ ਕੇ ਹਿੰਸਾ ਦੇ ਜ਼ੋਰ 'ਤੇ ਕਾਇਮ ਜਗੀਰੂ ਸੱਤ੍ਹਾ ਦਾ ਹਿੰਸਾ ਦੁਆਰਾ ਨਾਸ਼ ਕੀਤਾ। ਇਸੇ ਤਰ੍ਹਾਂ ਲੈਨਿਨ, ਮਾਓ, ਹੋ-ਚੀ-ਮਿੰਨ ਆਦਿ ਇਨਕਲਾਬੀ