Back ArrowLogo
Info
Profile

ਵੀ ਦਹਿਸ਼ਤਗਰਦ ਨਹੀਂ ਸਗੋਂ ਮਹਾਨ ਲੋਕ ਨਾਇਕ ਸਨ । ਨਾਜ਼ੀਆਂ ਨੂੰ ਵੀ ਅਹਿੰਸਾ ਦੇ ਉਪਦੇਸ਼ ਨਾਲ ਨਹੀਂ ਸਮਝਾਇਆ ਜਾ ਸਕਦਾ ਸੀ। ਉਨ੍ਹਾਂ ਨੂੰ ਪ੍ਰਚੰਡ ਯੁੱਧ ਵਿੱਚ ਨਸ਼ਟ ਕਰਕੇ ਹੀ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਸੀ। ਗਾਂਧੀ ਦੇ ਸਬੰਧ ਵਿੱਚ ਵੀ "ਦੇਦੀ ਹਮੇਂ ਅਜ਼ਾਦੀ ਬਿਨਾਂ ਖੜਗ ਬਿਨਾਂ ਢਾਲ" ਇੱਕ ਭਰਮਪੂਰਨ ਝੂਠੀ ਗੱਲ ਹੈ। ਪਹਿਲੀ ਗੱਲ ਤਾਂ ਇਹ ਕਿ ਰਾਜਨੀਤਿਕ ਅਜ਼ਾਦੀ ਦੀ ਪ੍ਰਾਪਤੀ ਵਿੱਚ ਸਿਰਫ਼ ਗਾਂਧੀ ਅਤੇ ਕਾਂਗਰਸ ਦੀ ਹੀ ਨਹੀਂ, ਸਗੋਂ ਦੇਸ਼ ਦੇ ਲੋਕਾਂ ਦੇ ਬਹੁਤ ਸਾਰੇ ਸੰਘਰਸ਼ਾਂ ਦੀ ਮਹੱਤਵਪੂਰਨ ਭੂਮਿਕਾ ਸੀ। ਜਲ ਸੈਨਾ ਵਿਦਰੋਹ, ਮਜ਼ਦੂਰਾਂ ਦੀਆਂ ਦੇਸ਼ਵਿਆਪੀ ਹੜਤਾਲਾਂ ਅਤੇ ਕਿਸਾਨ ਸੰਘਰਸ਼ਾਂ ਨੇ ਬਰਤਾਨਵੀ ਹਾਕਮਾਂ ਸਾਹਮਣੇ ਇਹ ਸਾਫ਼ ਕਰ ਦਿੱਤਾ ਸੀ ਕਿ ਜੇਕਰ ਕਾਂਗਰਸ ਨੂੰ ਸੱਤ੍ਹਾ ਦੇ ਕੇ ਉਹ ਆਪਣੇ ਆਰਥਿਕ ਹਿੱਤਾਂ ਦੀ ਕੁੱਝ ਹੱਦ ਤਕ ਬਚਾਅ ਦੀ ਕੋਸ਼ਿਸ਼ ਨਹੀਂ ਕਰਨਗੇ ਤਾਂ ਇਕ ਪ੍ਰਚੰਡ ਲੋਕ-ਇਨਕਲਾਬ ਦੇ ਹੱਥੀਂ ਉਨ੍ਹਾਂ ਨੂੰ ਸਭ ਕੁੱਝ ਗੁਆਉਣਾ ਪਵੇਗਾ। ਯਾਣੀ ਬਸਤੀਵਾਦ ਦੀ ਹਾਰ ਦੇ ਪਿੱਛੇ ਹਿੰਸਾ ਦੇ ਤੱਥ (ਫੈਕਟ ਔਫ਼ ਵਾਇਲੈਂਸ) ਅਤੇ ਹਿੰਸਾ ਦੀ ਹੀ ਸਾਫ਼ ਫੈਸਲਾਕੁੰਨ ਭੂਮਿਕਾ ਸੀ । ਜਿੱਥੋਂ ਤੱਕ ਕਾਂਗਰਸ ਅਤੇ ਉਸਦੀ ਅਗਵਾਈ ਵਾਲੇ ਰਾਸ਼ਟਰੀ ਅੰਦੋਲਨ ਦੀ ਮੁੱਖਧਾਰਾ ਦਾ ਸਵਾਲ ਹੈ ਉਸਨੇ ਵੀ ਆਪਣਾ ਸੀਮਿਤ ਟੀਚਾ ਅਹਿੰਸਾ ਰਾਹੀਂ ਹਾਸਲ ਨਹੀਂ ਕੀਤਾ। ਖੁਦ ਗਾਂਧੀ ਦੀ ਪਰਿਭਾਸ਼ਾ ਦੇ ਅਨੁਸਾਰ, ਸਿਰਫ ਖੂਨ-ਖ਼ਰਾਬਾ ਹੀ ਨਹੀਂ, ਹਰ ਤਰਾਂ ਦੀ ਤਾਕਤ ਦੀ ਵਰਤੋਂ ਹਿੰਸਾ ਹੁੰਦੀ ਹੈ। ਹਿੰਸਾ ਦਾ ਡਰ ਪੈਦਾ ਕਰਨਾ ਵੀ ਇੱਕ ਹਿੱਸਾ ਹੈ। ਅਹਿੰਸਾ ਦਾ ਮਤਲਬ ਸਿਰਫ਼ ਹਿਰਦੇ-ਪਰਿਵਰਤਨ ਹੀ ਹੋ ਸਕਦਾ ਹੈ। ਭਾਰਤੀ ਪੂੰਜੀਪਤੀ ਜਮਾਤ ਦੀ ਤਾਕਤ ਅਤੇ ਮਹੱਤਵਅਕਾਂਕਸ਼ਾ ਵਧਣ ਦੇ ਨਾਲ-ਨਾਲ ਕੌਮੀ ਲਹਿਰ ਦੇ ਦੌਰਾਨ ਕਾਂਗਰਸ ਦੀ ਮੰਗ ਦੀ ਸੁਰ ਵੀ ਲੋਕ-ਲਹਿਰਾਂ ਦੇ ਪ੍ਰਭਾਵ ਦੇ ਰੂਪ ਵਿੱਚ ਬਦਲਦੀ ਗਈ। ਅੰਗਰੇਜ਼ਾਂ ਨੇ ਹਿਰਦੇ-ਪਰਿਵਰਤਨ ਨਾਲ ਭਾਰਤ ਨਹੀਂ ਛੱਡਿਆ, ਸਗੋਂ ਪ੍ਰਚੰਡ ਲੋਕ-ਲਹਿਰਾਂ ਦੇ ਪ੍ਰਭਾਵ ਅਤੇ ਲੋਕ-ਇਨਕਲਾਬ ਦੀ ਸੰਭਾਵਨਾ ਤੋਂ ਘਬਰਾ ਕੇ ਛੱਡਿਆ ਜਿਸਦਾ ਫਾਇਦਾ ਕਾਂਗਰਸ ਨੇ ਲਿਆ।

ਜੋ ਹਾਕਮ ਜਮਾਤ ਲੋਕ ਇਨਕਲਾਬਾਂ ਅਤੇ ਲੋਕ ਸੰਘਰਸ਼ਾਂ ਵਿਰੁੱਧ ਹਿੰਸਾ- ਹਿੰਸਾ ਦਾ ਇੰਨਾ ਸ਼ੋਰ ਮਚਾਉਂਦੀ ਹੈ, ਉਹੀ ਰੋਜ਼-ਰੋਜ਼ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਖਿਲਾਫ਼ ਪੁਲਸੀਆ ਜ਼ੋਰ-ਜ਼ੁਲਮ ਦਾ ਭਰਪੂਰ ਇਸਤੇਮਾਲ ਕਰਦੀ ਹੈ, ਲੋਕ ਸੰਘਰਸ਼ਾਂ ਨੂੰ ਫੌਜ ਦਾ ਇਸਤੇਮਾਲ ਕਰਕੇ ਕੁਚਲ ਦਿੰਦੀ ਹੈ ਅਤੇ ਜੇਲ-ਫਾਂਸੀ-ਕੋੜਿਆਂ ਦੇ ਜ਼ੋਰ 'ਤੇ ਹੀ ਇਸ ਜ਼ਾਲਮ ਅਤੇ ਬੇਇਨਸਾਫ਼ੀ ਦੀ ਵਿਵਸਥਾ ਨੂੰ ਕਾਇਮ ਰੱਖਦੀ ਹੈ। ਇਸਨੂੰ ਉਹ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਦੱਸਦੀ ਹੈ। ਯਾਣੀ ਹਾਕਮ ਜਮਾਤ ਦੀ ਨਜ਼ਰ ਵਿੱਚ, ਆਪਣੇ ਲੋਟੂ-ਰਾਜ ਨੂੰ ਕਾਇਮ ਰੱਖਣ ਲਈ ਜ਼ਰੂਰੀ ਹਿੰਸਾ ਤਾਂ ਸਹੀ ਹੈ, ਪਰ ਇਸ ਹਿੰਸਾਪੂਰਨ ਵਿਵਸਥਾ ਦੇ ਨਾਸ਼ ਦੇ ਲਈ ਕੀਤੀ ਜਾਣ ਵਾਲੀ ਹਿੰਸਾ ਗ਼ਲਤ ਹੈ। ਕੁੱਝ ਬੁੱਧੀਜੀਵੀ ਅਹਿੰਸਾ ਦੇ ਪੱਖ ਵਿੱਚ ਧਰਮ ਅਤੇ ਪਰੰਪਰਾ ਤੋਂ ਤਰਕ ਪੇਸ਼ ਕਰਦੇ ਹਨ, ਪਰ ਦੁਨੀਆਂ ਦੇ ਸਾਰੇ ਧਾਰਮਿਕ ਅਤੇ ਪੌਰਾਣਿਕ ਮਿਥਕਾਂ ਵਿੱਚ ਵੀ ਅਜਿਹੇ ਨਾਇਕਾਂ ਦੀ ਭਰਮਾਰ ਹੈ,ਜਿਨ੍ਹਾਂ ਨੇ ਹਥਿਆਰ ਚੁੱਕ ਕੇ ਬੇਇਨਸਾਫ਼ੀ ਦਾ ਮੁਕਾਬਲਾ ਕੀਤਾ।

27 / 30
Previous
Next