Back ArrowLogo
Info
Profile

ਇਸ ਗੱਲ ਨੂੰ ਸਮਝ ਲੈਣਾ ਜ਼ਰੂਰੀ ਹੈ ਕਿ ਤਾਕਤ ਦੀ ਵਰਤੋਂ ਰਾਹੀਂ ਕਾਇਮ ਬੇਇਨਸਾਫੀ ਦੀ ਸੱਤ੍ਹਾ ਨੂੰ ਤਾਕਤ ਦੀ ਵਰਤੋਂ ਤੋਂ ਬਿਨਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਹਿੰਸਾ ਦੀ ਸੱਤਾ ਦੇ ਵਿਰੁੱਧ ਵਿਆਪਕ ਦੱਬੇ-ਕੁਚਲੇ ਲੋਕਾਂ ਦੁਆਰਾ ਹਿੰਸਾ ਦਾ ਸਹਾਰਾ ਲੈਣਾ ਹਮੇਸ਼ਾਂ ਹੀ ਨਿਆਂ-ਸੰਗਤ ਹੈ। ਇਹ ਕਿਸੇ ਦੀ ਮਰਜ਼ੀ ਜਾਂ ਸ਼ੌਕ ਨਹੀਂ ਸਗੋਂ ਇਤਿਹਾਸਕ ਜ਼ਰੂਰਤ ਹੈ। ਇਹੀ ਇਤਿਹਾਸ ਦਾ ਬਲ-ਸਿਧਾਂਤ ਹੈ। ਹਿੰਸਾ ਦੀ ਨਿਆਂਸੰਗਤੀ ਜਾਂ ਅਨਿਆਂਸੰਗਤੀ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਜ਼ੋਰ-ਜ਼ੁਲਮ ਦਾ ਸਾਧਨ ਹੈ ਜਾਂ ਉਸਦੇ ਖਿਲਾਫ਼ ਬਗ਼ਾਵਤ ਦਾ ਸਾਧਨ ਹੈ। ਹਾਕਮ ਜਮਾਤ ਦੀ ਪਿਛਾਖੜੀ ਹਿੰਸਾ ਅਤੇ ਵਿਆਪਕ ਲੋਕਾਂ ਦੁਆਰਾ ਉਸਦੇ ਖਿਲਾਫ਼ ਕੀਤੀ ਜਾਣ ਵਾਲੀ ਹਿੰਸਾ ਵਿੱਚ ਫਰਕ ਕੀਤਾ ਜਾਣਾ ਚਾਹੀਦਾ ਹੈ। ਦਹਿਸ਼ਤਗਰਦ ਹਿੰਸਾ ਵੀ ਹਾਕਮ ਜਮਾਤ ਦਾ ਵਿਰੋਧ ਕਰਦੀ ਹੈ, ਪਰ ਉਹ ਗ਼ਲਤ ਹੈ ਕਿਉਂਕਿ ਉਸ ਵਿੱਚ ਵਿਆਪਕ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਹੀਂ ਹੁੰਦੀ ਅਤੇ ਇਸੇ ਲਈ ਉਹ ਇਨਕਲਾਬੀ ਤਬਦੀਲੀ ਦਾ ਟੀਚਾ ਪੂਰਾ ਨਹੀਂ ਕਰ ਸਕਦੀ। ਇੱਕ ਲੋਕ ਇਨਕਲਾਬ ਵੀ ਆਖ਼ਰੀ ਫੈਸਲਾ ਤਾਕਤ ਦੇ ਪ੍ਰਯੋਗ ਰਾਹੀਂ ਹੀ ਕਰਦਾ ਹੈ ਪਰ ਅਜਿਹੀ ਇਨਕਲਾਬੀ ਹਿੰਸਾ ਨਿਆਂਸੰਗਤ ਹੈ ਕਿਉਂਕਿ ਉਹ ਬੇਇਨਸਾਫ਼ੀ ਅਤੇ ਲੁੱਟ ਦਾ ਖਾਤਮਾ ਕਰਦੀ ਹੈ ਅਤੇ ਇਤਿਹਾਸ ਨੂੰ ਅੱਗੇ ਲੈ ਜਾ ਸਕਦੀ ਹੈ। ਹਰ ਤਰ੍ਹਾਂ ਦੇ ਇਨਕਲਾਬ ਨੂੰ ਹੀ ਦਹਿਸ਼ਤਗਰਦੀ ਸਿੱਧ ਕਰਨ ਦੀ ਸਾਜਿਸ਼ੀ ਚਾਲ ਨੂੰ ਸਮਝਣ ਲਈ ਇਸ ਸਵਾਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ।

ਹਰ ਤਰ੍ਹਾਂ ਦੀ ਹਿੰਸਾ ਦਾ ਮੂਲ ਸਰੋਤ-ਹਾਕਮ ਜਮਾਤ ਦੀ ਹਿੰਸਾ। ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੂਲ ਸਰੋਤ-ਰਾਜ ਸੱਤ੍ਹਾ ਦੀ ਦਹਿਸ਼ਤਗਰਦੀ। ਹਰ ਹਾਕਮ- ਜਮਾਤ ਦਹਿਸ਼ਤਗਰਦ । ਅਮਰੀਕਾ-ਦੁਨੀਆਂ ਦਾ ਸਭ ਤੋਂ ਵੱਡਾ ਦਹਿਸ਼ਤਗਰਦ।

ਅਗਾਂਹਵਧੂ ਦਹਿਸ਼ਤਗਰਦੀ ਅਤੇ ਪਿਛਾਖੜੀ ਦਹਿਸ਼ਤਗਰਦੀ ਬਾਰੇ।

ਹਰ ਤਰ੍ਹਾਂ ਦੀ ਹਿੰਸਾ ਦਾ ਕਾਰਨ ਹਾਕਮ ਜਮਾਤ ਦੀ ਹਿੰਸਾ ਹੁੰਦੀ ਹੈ। ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੂਲ ਸਰੋਤ ਅਤੇ ਕਾਰਨ ਵੀ ਰਾਜਸੱਤ੍ਹਾ ਦੀ ਦਹਿਸ਼ਤਗਰਦੀ, ਯਾਨੀ ਹਾਕਮ ਜਮਾਤ ਦੀ ਰਾਜਸੱਤ੍ਹਾ ਦੀ ਦਹਿਸ਼ਤਗਰਦੀ ਹੁੰਦੀ ਹੈ । ਸਮਾਜ ਤੋਂ ਟੁੱਟੀ ਹੋਈ, ਘੱਟਗਿਣਤੀ ਹਾਕਮ ਜਮਾਤ ਦੀ ਰਾਜ ਸੱਤ੍ਹਾ, ਸਿਰਫ਼ ਤੇ ਸਿਰਫ਼ ਦਹਿਸ਼ਤ, ਸਾਜਿਸ਼ ਅਤੇ ਖੂਨੀ ਦਮਨ ਦੇ ਸਹਾਰੇ ਕਾਇਮ ਰਹਿੰਦੀ ਹੈ ਅਤੇ ਲੋਟੂ ਸਮਾਜਕ-ਆਰਥਕ ਵਿਵਸਥਾ ਨੂੰ ਕਾਇਮ ਰੱਖਣ ਦਾ ਕੰਮ ਕਰਦੀ ਹੈ। ਇਨਕਲਾਬੀ ਦਹਿਸ਼ਤਗਰਦੀ ਦਾ ਰਸਤਾ ਗਲਤ, ਅਵਿਵਹਾਰਕ ਅਤੇ ਇਨਕਲਾਬ ਲਈ ਨੁਕਸਾਨਦਾਇਕ ਹੁੰਦਾ ਹੈ ਪਰ ਉਹ ਵੀ ਪੂੰਜੀਵਾਦੀ ਵਿਵਸਥਾ ਵਿਰੁੱਧ ਵਿਦਰੋਹ ਦਾ ਸੁਰ ਹੁੰਦਾ ਹੈ। ਉਸਦਾ ਵੀ ਮੂਲ ਕਾਰਨ ਰਾਜਸੱਤ੍ਹਾ ਦੀ ਦਹਿਸ਼ਤਗਰਦੀ ਹੀ ਹੁੰਦੀ ਹੈ। ਇਸ ਲਈ ਰਾਜਸੱਤ੍ਹਾ ਦੇ ਦਹਿਸ਼ਤਗਰਦਾਂ ਨੂੰ ਕੋਈ ਹੱਕ ਨਹੀਂ ਕਿ ਉਹ ਇਨਕਲਾਬੀ ਦਹਿਸ਼ਤਗਰਦੀ ਨੂੰ ਦੋਸ਼ੀ ਦੱਸਣ । ਇਸ ਲਈ, ਦਹਿਸ਼ਤਗਰਦੀ ਦੇ ਗ਼ਲਤ ਰਸਤੇ ਨੂੰ ਮੰਨਦੇ ਹੋਏ ਵੀ, ਜਨਤਕ ਲੀਹ 'ਤੇ ਚੱਲਣ ਵਾਲੇ ਇਨਕਲਾਬੀ ਰਾਜਸੱਤ੍ਹਾ ਦੁਆਰਾ ਇਨਕਲਾਬੀ ਦਹਿਸ਼ਤਗਰਦਾਂ ਨਾਲ ਮੁਜਰਮਾਂ ਵਰਗਾ ਸਲੂਕ ਕਰਨ ਦਾ ਜ਼ੋਰਦਾਰ ਵਿਰੋਧ ਕਰਦੇ ਹਨ, ਉਨ੍ਹਾਂ ਦੇ ਰਾਜਨੀਤਿਕ ਹੱਕਾਂ ਲਈ ਸੰਘਰਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਵਸਥਾ ਦੇ ਵਿਰੁੱਧ ਯੁੱਧ ਸ਼ੁਰੂ ਕਰਨ ਵਾਲ਼ੇ ਇਨਕਲਾਬੀ ਯੋਧਾ ਅਤੇ ਰਾਜਨੀਤਿਕ

28 / 30
Previous
Next