ਕੈਦੀ ਦਾ ਦਰਜਾ ਤੇ ਹੱਕ ਦੇਣ ਦੀ ਮੰਗ ਕਰਦੇ ਹਨ।
ਪੂਰੀ ਦੁਨੀਆਂ ਦੇ ਪੱਧਰ 'ਤੇ ਵੇਖੀਏ ਤਾਂ ਅਮਰੀਕਾ ਅੱਜ ਦਹਿਸ਼ਤਗਰਦੀ ਵਿਰੁੱਧ ਸੰਘਰਸ਼ ਦਾ ਸਭ ਤੋਂ ਵੱਧ ਸ਼ੇਰ ਮਚਾਉਂਦਾ ਹੈ ਅਤੇ ਸਾਰੇ ਸਾਮਰਾਜਵਾਦੀ ਅਤੇ ਪੂੰਜੀਵਾਦੀ ਹਾਕਮ ਉਸਦੀ ਸੁਰ ਵਿੱਚ ਸੁਰ ਮਿਲਾਉਂਦੇ ਹਨ। ਸੱਚਾਈ ਇਹ ਹੈ ਕਿ ਅਮਰੀਕੀ ਸਾਮਰਾਜਵਾਦੀ ਹੀ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਹਨ। ਹਿਰੋਸ਼ਿਮਾ ਅਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਫਾਸੀਵਾਦ ਦੀ ਹਾਰ ਲਈ ਨਹੀਂ, ਸਗੋਂ ਸਾਮਰਾਜਵਾਦੀ ਦੁਨੀਆਂ 'ਤੇ ਆਪਣੀ ਚੌਧਰ ਸਥਾਪਿਤ ਕਰਨ ਲਈ ਸੁੱਟਿਆ ਗਿਆ ਸੀ । ਵੀਅਤਨਾਮ ਤੋਂ ਲੈ ਕੇ ਇਰਾਕ ਤੱਕ ਬਰਬਰ ਨਰਸੰਹਾਰਾਂ ਦਾ ਇੱਕ ਲੰਮਾ ਸਿਲਸਿਲਾ ਰਿਹਾ ਹੈ। ਇਜ਼ਰਾਈਲੀ ਜ਼ਿਅਨਵਾਦੀ ਫਾਸਿਸਟ ਰਾਜ ਸੱਤ੍ਹਾ ਸਿਰਫ਼ ਅਮਰੀਕਾ ਦੇ ਸਹਾਰੇ ਕਾਇਮ ਹੈ ਅਤੇ ਫ਼ਿਲਸਤੀਨੀ ਲੋਕਾਂ 'ਤੇ ਕਹਿਰ ਵਰ੍ਹਾ ਰਹੀ ਹੈ। ਪਿਛਲੀ ਅੱਧੀ ਸਦੀ ਦੌਰਾਨ ਦੁਨੀਆਂ ਦੀਆਂ ਸਭ ਤੋਂ ਜ਼ਾਲਮ ਤਾਨਾਸ਼ਾਹੀ ਹਕੂਮਤਾਂ ਸਿਰਫ਼ ਅਤੇ ਸਿਰਫ਼ ਅਮਰੀਕੀ ਸਰਪ੍ਰਸਤੀ ਦੇ ਦਮ 'ਤੇ ਹੀ ਕਾਇਮ ਰਹੀਆਂ ਹਨ ਅਤੇ ਨਰਸੰਹਾਰਾਂ-ਜੁਲਮਾਂ ਦਾ ਕਹਿਰ ਵਰ੍ਹਾ ਰਹੀਆਂ ਹਨ। ਦੁਨੀਆਂ ਦੇ ਸਾਰੇ ਇਨਕਲਾਬਾਂ ਨੂੰ ਕੁਚਲਣ ਅਤੇ ਆਰਥਿਕ-ਫੌਜੀ ਘੇਰਾਬੰਦੀ ਕਰਕੇ ਕਰੋੜਾਂ ਨਾਗਰਿਕਾਂ-ਬੁੱਢਿਆਂ-ਬੱਚਿਆਂ ਨੂੰ ਭੁੱਖ ਅਤੇ ਬੀਮਾਰੀਆਂ ਨਾਲ ਮਾਰਨ ਦਾ ਕੰਮ ਅਮਰੀਕਾ 20ਵੀਂ ਸਦੀ ਵਿੱਚ ਲਗਾਤਾਰ ਕਰਦਾ ਰਿਹਾ ਹੈ। ਸੱਚ ਇਹ ਹੈ ਕਿ ਅਮਰੀਕਾ ਹੀ ਦੁਨੀਆਂ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਦੇਸ਼ ਹੈ ਅਤੇ ਇਸੇ ਕਤਾਰ ਵਿੱਚ ਦੁਨੀਆਂ ਦੇ ਹੋਰ ਸਾਮਰਾਜਵਾਦੀ ਦੇਸ਼ ਸ਼ਾਮਲ ਹਨ। ਇਨ੍ਹਾਂ ਸਾਮਰਾਜਵਾਦੀਆਂ ਦੀ ਦਹਿਸ਼ਤਗਰਦੀ ਰਾਜਕੀ ਦਹਿਸ਼ਤਗਰਦੀ ਦਾ ਸਰਵ-ਉਚ ਰੂਪ ਹੈ ਅਤੇ ਇਹ ਪੂਰੀ ਦੁਨੀਆਂ ਦੀਆਂ ਸਾਰੀਆਂ ਸਰਕਾਰੀ ਦਹਿਸ਼ਤਗਰਦੀਆਂ ਦੀ ਰੱਖਿਅਕ ਤੇ ਸਹਾਇਕ ਹੈ।
ਅੱਜ ਜਦੋਂ ਪੂਰੀ ਦੁਨੀਆਂ ਵਿੱਚ ਸਾਮਰਾਜਵਾਦ ਦੇ ਇਨਕਲਾਬੀ ਪ੍ਰਤੀਰੋਧ ਦੀ ਧਾਰਾ ਕਮਜ਼ੋਰ ਹੈ ਤਾਂ ਅਜਿਹੇ ਸਮੇਂ ਵਿੱਚ ਆਮ ਲੋਕਾਂ ਵਿੱਚੋਂ, ਖਾਸਕਰਕੇ ਮੱਧਵਰਗ ਵਿੱਚੋਂ, ਅਜਿਹੇ ਵਿਦਰੋਹੀ ਪੈਦਾ ਹੋ ਰਹੇ ਹਨ ਜਿਨ੍ਹਾਂ ਨੂੰ ਇਨਕਲਾਬ ਦੇ ਵਿਗਿਆਨ ਦੀ ਸਪੱਸ਼ਟ ਸਮਝ ਨਹੀਂ ਹੈ ਅਤੇ ਇਸੇ ਲਈ ਉਹ ਦਹਿਸ਼ਤਗਰਦੀ ਦਾ ਰਸਤਾ ਚੁਣ ਰਹੇ ਹਨ। ਯਾਣੀ ਹਾਕਮ ਜਮਾਤ ਦੀ ਦਹਿਸ਼ਤਗਰਦੀ ਪੂਰੀ ਦੁਨੀਆਂ ਦੇ ਪੱਧਰ 'ਤੇ ਦਹਿਸ਼ਤਗਰਦੀ ਦੇ ਵਿਰੋਧ ਦੀਆਂ ਵੱਖਰੀਆਂ-ਵੱਖਰੀਆਂ ਧਾਰਾਵਾਂ ਨੂੰ ਜਨਮ ਦੇ ਰਹੀ ਹੈ।
ਅੱਜ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕਰਨ ਵਾਲੀਆਂ ਦੋ ਤਰ੍ਹਾਂ ਦੀਆਂ ਦਹਿਸ਼ਤਗਰਦ ਧਾਰਾਵਾਂ ਸਾਨੂੰ ਵੇਖਣ ਨੂੰ ਮਿਲਦੀਆਂ ਹਨ - ਇੱਕ ਅਗਾਂਹਵਧੂ, ਸੈਕੂਲਰ ਜੀਵਨ ਦ੍ਰਿਸ਼ਟੀ ਵਾਲੀ ਇਨਕਲਾਬੀ ਦਹਿਸ਼ਤਗਰਦੀ ਅਤੇ ਦੂਜੀ ਮੁੜ-ਸੁਰਜੀਤੀਵਾਦੀ, ਧਾਰਮਿਕ ਕੱਟੜਪੱਖੀ ਜੀਵਨਦ੍ਰਿਸ਼ਟੀ ਵਾਲੀ ਪਿਛਾਖੜੀ ਦਹਿਸ਼ਤਗਰਦੀ। ਪਹਿਲੀ ਸ਼੍ਰੇਣੀ ਵਿੱਚ ਆਪਣੇ ਆਪ ਨੂੰ ਖੱਬੇਪੱਖੀ ਮੰਨਣ ਵਾਲੇ ਉਹ "ਖੱਬੇਪੱਖੀ" ਮਾਅਰਕੇਬਾਜ ਅਤੇ ਕੌਮੀ ਮੁਕਤੀ ਲਈ ਸੰਘਰਸ਼ ਕਰੇ ਰਹੇ ਸੈਕੂਲਰ ਮੱਧਵਰਗੀ ਇਨਕਲਾਬੀ ਆਉਂਦੇ ਹਨ, ਜੋ ਭਾਵੇਂ ਲੋਕਾਂ ਦੀ ਤਾਕਤ 'ਤੇ ਭਰੋਸਾ ਨਾ ਕਰਦੇ ਹੋਣ ਅਤੇ ਰਾਜਨੀਤੀ ਨੂੰ ਬੰਦੂਕ ਮਾਤਹਿਤ ਕਰਦੇ ਹੋਣ, ਪਰ ਉਹ ਸੁਚੇਤਨ ਤੌਰ 'ਤੇ ਲੋਕਾਂ ਦੇ ਹਿੱਤ ਬਾਰੇ ਸੋਚਦੇ ਹਨ, ਅਤੀਤ ਦੀ ਬਜਾਏ ਭਵਿੱਖ ਵੱਲ ਵੇਖਦੇ ਹਨ ਅਤੇ ਇੱਕ ਸੈਕੂਲਰ, ਜਮਹੂਰੀ ਜਾਂ ਸਮਾਜਵਾਦੀ ਸਮਾਜ ਬਣਾਉਣ ਨੂੰ ਆਪਣਾ ਨਿਸ਼ਾਨਾ ਐਲਾਨਦੇ ਹਨ। ਦੂਜੀ ਸ਼੍ਰੇਣੀ ਵਿੱਚ, ਅਲਕਾਇਦਾ, ਤਾਲੀਬਾਨ ਆਦਿ ਵਰਗੀਆਂ ਦਹਿਸ਼ਤਗਰਦ ਜਥੇਬੰਦੀਆਂ