ਉਤਪਾਦਨ ਦੇ ਸਾਧਨਾਂ 'ਤੇ ਨਿੱਜੀ ਮਾਲਕੀ ਦਾ ਹੀ (ਜੋ ਹੁਣ ਤੱਕ ਦੇ ਸਾਰੇ ਜਮਾਤੀ- ਸਮਾਜਾਂ ਦੀ ਬੁਨਿਆਦ ਰਹੀ ਹੈ) ਖਾਤਮਾ ਕਰਕੇ ਸਾਰੀਆਂ ਜਮਾਤਾਂ, ਜਮਾਤੀ ਲੁੱਟਾਂ ਅਤੇ ਜਮਾਤੀ-ਸੰਸਥਾਂਵਾਂ ਦੇ ਅਲੋਪ ਹੋਣ ਦੀ ਦਿਸ਼ਾ ਵਿੱਚ ਇਤਿਹਾਸ ਨੂੰ ਅੱਗੇ ਲੈ ਜਾਣ ਵਿੱਚ ਸਮਰੱਥ ਹੈ। ਮਜ਼ਦੂਰ ਇਨਕਲਾਬ ਦੇ ਵਿਗਿਆਨ ਨੇ ਇਸੇ ਗੱਲ ਨੂੰ ਵਿਸਤਾਰ ਨਾਲ ਫਲਸਫੇ (ਦਵੰਦਵਾਦੀ ਅਤੇ ਇਤਿਹਾਸਕ ਭੌਤਿਕਵਾਦ), ਰਾਜਨੀਤਿਕ ਅਰਥ-ਸ਼ਾਸਤਰ ਅਤੇ ਸਮਾਜਵਾਦ ਦੀਆਂ ਵਿਲੱਖਣਤਾਵਾਂ ਦੇ ਡੂੰਘੇ ਅਧਿਐਨ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਅਤੇ ਮਜ਼ਦੂਰ ਇਨਕਲਾਬ ਦੀ ਯੁੱਧਨੀਤੀ ਅਤੇ ਆਮ ਦਾਅ-ਪੇਚ ਦਾ ਇੱਕ ਸਿਧਾਂਤ ਪੇਸ਼ ਕੀਤਾ ਜੋ 1871 ਦੇ ਪੈਰਿਸ ਕਮਿਊਨ ਤੋਂ ਲੈ ਕੇ 20ਵੀਂ ਸਦੀ ਦੇ ਸਾਰੇ ਇਨਕਲਾਬਾਂ ਦੌਰਾਨ ਲਗਾਤਾਰ ਵਿਕਾਸ ਕਰਦਾ ਰਿਹਾ ਤੇ ਅੱਗੇ ਵੀ ਕਰਦਾ ਰਹੇਗਾ। ਮਜ਼ਦੂਰ ਇਨਕਲਾਬ ਦੇ ਵਿਗਿਆਨ ਦੀ ਇਹ ਬੁਨਿਆਦੀ ਸਮਝ ਹੈ ਕਿ ਆਮ ਲੋਕ ਆਪਣੇ ਆਪ ਵਿਦਰੋਹਾਂ ਜ਼ਰੀਏ ਇਨਕਲਾਬ ਦੇ ਪੜਾਅ ਤੱਕ ਅੱਗੇ ਨਹੀਂ ਵਧ ਸਕਦੇ। ਮਜ਼ਦੂਰ ਜਮਾਤ ਦੀ ਜਮਾਤੀ ਨਜ਼ਰ ਤੋਂ ਸਮਾਜਿਕ ਇਨਕਲਾਬ ਇੱਕ ਸਚੇਤਨ ਵਿਗਿਆਨਕ ਪ੍ਰਕਿਰਿਆ ਹੈ। ਲੋਕਾਂ ਦੀ ਲੁੱਟ ਦੀ ਪ੍ਰਕਿਰਤੀ, ਲੋਕਾਂ ਦੀਆਂ ਵੱਖੋ-ਵੱਖ ਜਮਾਤਾਂ ਵਿਚਲੀ ਏਕਤਾ ਅਤੇ ਵਿਰੋਧਤਾਈ ਦੇ ਮੂਲ ਕਾਰਨਾਂ, ਪੂੰਜੀਵਾਦੀ ਪੈਦਾਵਾਰੀ-ਸਬੰਧਾਂ, ਸਮਾਜਿਕ ਸਬੰਧਾਂ ਅਤੇ ਰਾਜਨੀਤਿਕ ਢਾਂਚੇ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਅਤੇ ਪੂੰਜੀਵਾਦੀ ਵਿਵਸਥਾ ਦੀ ਥਾਂ ਲੈਣ ਵਾਲੀ ਨਵੀਂ ਵਿਵਸਥਾ ਦੀ ਰੂਪ ਰੇਖਾ ਨੂੰ ਸਮਝੇ ਬਿਨਾਂ, ਮਜ਼ਦੂਰ ਇਨਕਲਾਬ ਨੂੰ ਸਫ਼ਲ ਨਹੀਂ ਬਣਾਇਆ ਜਾ ਸਕਦਾ। ਇੱਕ ਇਨਕਲਾਬੀ ਪਾਰਟੀ ਮਜ਼ਦੂਰ ਜਮਾਤ ਦੇ ਹਿਰਾਵਲ ਦਸਤੇ ਦੇ ਰੂਪ ਵਿੱਚ, ਉਸਦੀ ਸਭ ਤੋਂ ਵੱਧ ਜੱਥੇਬੰਦ ਤਾਕਤ ਦੇ ਰੂਪ ਵਿੱਚ, ਉਸਦੀ ਸਰਵ-ਉਚ ਜਥੇਬੰਦੀ ਅਤੇ ਆਗੂ ਜਥੇਬੰਦੀ ਦੇ ਰੂਪ ਵਿੱਚ, ਇਸੇ ਕੰਮ ਨੂੰ ਅੰਜਾਮ ਦਿੰਦੀ ਹੈ।
ਆਮ ਲੋਕ ਆਪਣੇ ਆਰਥਿਕ ਸੰਘਰਸ਼ਾਂ ਦੌਰਾਨ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਮੁਢਲੀ ਟਰੇਨਿੰਗ ਲੈਂਦੇ ਹਨ ਅਤੇ ਜਥੇਬੰਦੀ ਦੀ ਤਾਕਤ ਤੇ ਮਹੱਤਤਾ ਨੂੰ ਪਛਾਣਦੇ ਹਨ। ਪਰ ਆਰਥਿਕ ਸੰਘਰਸ਼ਾਂ ਦੌਰਾਨ ਰੋਜ਼-ਰੋਜ਼ ਦੀਆਂ ਪਰੇਸ਼ਾਨੀਆਂ ਦੇ ਵਿੱਚ ਜੀਣ ਵਾਲੇ ਕਿਰਤੀ ਫੌਰੀ ਮੰਗਾਂ ਦੀ ਪੂਰਤੀ ਤੋਂ ਮਿਲਣ ਵਾਲੀ ਰਾਹਤ ਦੇ ਪਾਰ ਨਹੀਂ ਵੇਖ ਪਾਉਂਦੇ। ਇਕ ਮਾਲਕ ਨਾਲ ਲੜਦੇ ਹੋਏ ਉਹ ਇਹ ਨਹੀਂ ਸਮਝ ਪਾਉਂਦੇ ਕਿ ਪੂਰੀ ਮਾਲਕ-ਜਮਾਤ ਅਤੇ ਉਸਦੀ ਰਾਜ ਸੱਤ੍ਹਾ ਨਾਲ ਲੜੇ ਬਿਨਾ ਸਮੱਸਿਆ ਦਾ ਬੁਨਿਆਦੀ ਹੱਲ ਸੰਭਵ ਨਹੀਂ। ਉਹ ਆਰਥਿਕ ਸਥਿਤੀ ਨੂੰ ਆਪਣੇ-ਆਪ ਰਾਜਨੀਤੀ ਨਾਲ ਨਹੀਂ ਜੋੜ ਪਾਉਂਦੇ। ਪੂੰਜੀਵਾਦੀ ਸਮਾਜ ਦੀ ਕਿਰਤ-ਵੰਡ ਵਿੱਚ ਮਸ਼ੀਨ ਦੇ ਇੱਕ ਪੁਰਜੇ ਦੀ ਤਰ੍ਹਾਂ ਕੰਮ ਕਰਦੇ ਹੋਏ ਅਲਿਹਦਗੀ (ਏਲੀਅਨੇਸ਼ਨ) ਦੇ ਸ਼ਿਕਾਰ ਮਜ਼ਦੂਰ ਇਤਿਹਾਸ ਅਤੇ ਰਾਜਨੀਤੀ ਦੀ ਬੁਨਿਆਦੀ ਸਿੱਖਿਆ ਤੋਂ ਦੂਰ, ਜਿਉਣ ਦੀਆਂ ਮਾਨਵੀ ਹਾਲਤਾਂ ਤੋਂ ਵੀ ਵਾਂਝੇ ਹੁੰਦੇ ਹਨ। ਅਜਿਹੇ ਹਾਲਾਤ ਵਿੱਚ ਉਹ ਆਪਣੇ-ਆਪ ਇਹ ਨਹੀਂ ਸਮਝ ਪਾਉਂਦੇ ਕਿ ਜਦੋਂ ਤਕ ਉਨ੍ਹਾਂ ਦੀ ਲੁੱਟ ਕਰਨ ਵਾਲਾ ਪੈਦਾਵਾਰੀ ਪ੍ਰਬੰਧ ਬਣਿਆ ਰਹੇਗਾ ਉਦੋਂ ਤਕ ਸਿਰਫ ਕੁੱਝ ਆਰਥਿਕ ਰਿਆਇਤਾਂ-ਰਾਹਤਾਂ ਦੇ ਟੁਕੜੇ ਮਿਲਦੇ ਰਹਿਣ