ਨਾਲ ਕੁੱਝ ਨਹੀਂ ਹੋਵੇਗਾ ਅਤੇ ਪੈਦਾਵਾਰੀ ਪ੍ਰਬੰਧ ਨੂੰ ਬਦਲਣ ਦਾ ਇੱਕੋ ਇੱਕ ਰਸਤਾ ਹੈ ਉਸ ਰਾਜਨੀਤਿਕ ਵਿਵਸਥਾ ਨੂੰ ਬਦਲਣਾ ਜੋ ਪੂਰੇ ਆਰਥਿਕ-ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਅਤੇ ਚਲਾਉਣ ਦੀਆਂ ਨੀਤੀਆਂ ਬਣਾਉਂਦੀ ਤੇ ਲਾਗੂ ਕਰਦੀ ਹੈ। ਸਾਰ-ਸੰਖੇਪ ਇਹ ਹੈ ਕਿ ਸਮਾਜਿਕ ਇਨਕਲਾਬ ਦਾ ਸਵਾਲ ਆਪਣੇ ਬੁਨਿਆਦੀ ਅਤੇ ਅੰਤਮ ਰੂਪ ਵਿੱਚ ਰਾਜ-ਸੱਤ੍ਹਾ ਦਾ ਸਵਾਲ ਹੈ । ਲੋਟੂ ਜਮਾਤਾਂ ਦੀ ਰਾਜ ਸੱਤ੍ਹਾ ਦਾ ਨਾਸ਼ ਕਰਕੇ ਅਤੇ ਆਪਣੀ ਰਾਜ ਸੱਤ੍ਹਾ ਸਥਾਪਿਤ ਕਰਕੇ ਹੀ ਕਿਰਤੀ ਲੋਕ ਆਪਣੇ ਹਿਤਾਂ ਦੇ ਅਨੁਸਾਰੀ ਸਮਾਜਿਕ-ਰਾਜਨੀਤਿਕ ਢਾਂਚੇ ਦਾ ਨਿਰਮਾਣ ਅਤੇ ਸੰਚਾਲਨ ਕਰ ਸਕਦੇ ਹਨ। ਇਹ ਵਿਚਾਰ ਆਮ ਲੋਕਾਂ ਦੇ ਆਰਥਿਕ ਸੰਘਰਸ਼ਾਂ ਵਿੱਚੋਂ ਆਪ-ਮੁਹਾਰੇ ਪੈਦਾ ਨਹੀਂ ਹੁੰਦਾ । ਇਸਨੂੰ ਸਚੇਤਨ ਜਥੇਬੰਦਕ ਪ੍ਰਕਿਰਿਆ ਰਾਹੀਂ ਲੋਕਾਂ ਵਿੱਚ ਲੈ ਜਾਣਾ ਹੁੰਦਾ ਹੈ। ਇਨਕਲਾਬ ਦੀਆਂ ਹਰਾਵਲ ਤਾਕਤਾਂ ਇਸੇ ਕੰਮ ਨੂੰ ਅੰਜਾਮ ਦਿੰਦੀਆਂ ਹਨ । ਉਹ ਲੋਕਾਂ ਦੇ ਆਰਥਿਕ ਸੰਘਰਸ਼ਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਰਾਜਨੀਤਿਕ ਮੰਗਾਂ ਨੂੰ ਲੈ ਕੇ ਸਮੁੱਚੀ ਲੋਟੂ-ਹਾਕਮ ਜਮਾਤ ਅਤੇ ਉਸਦੀ ਰਾਜ ਸੱਤ੍ਹਾ ਵਿਰੁੱਧ ਸੰਘਰਸ਼ਾਂ ਨੂੰ ਜੱਥੇਬੰਦ ਕਰਦੀਆਂ ਹਨ ਅਤੇ ਇਸ ਪ੍ਰਕਿਰਿਆ ਵਿੱਚ ਇਨਕਲਾਬੀ ਰਾਜਨੀਤਿਕ ਸਿੱਖਿਆ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਲਗਾਤਾਰ ਇਹ ਚੇਤਨਾ ਦਿੰਦੀਆਂ ਹਨ ਕਿ ਬੁਨਿਆਦੀ ਅਤੇ ਫੈਸਲਾਕੁੰਨ ਸਵਾਲ ਰਾਜ ਸੱਤ੍ਹਾ ਦਾ ਸਵਾਲ ਹੈ ਅਤੇ ਰਾਜਨੀਤਿਕ ਇਨਕਲਾਬ ਤੋਂ ਬਿਨਾਂ ਆਰਥਿਕ ਲੁੱਟ ਤੋਂ ਮੁਕਤੀ ਸੰਭਵ ਹੀ ਨਹੀਂ ਹੈ। ਸਾਫ ਹੈ ਕਿ ਇਨਕਲਾਬ ਦੇ ਵਿਗਿਆਨ ਨੂੰ ਪੂਰੀ ਤਰ੍ਹਾਂ ਆਤਮਸਾਤ ਕਰਨਾ, ਉਸਦੀ ਸਿਧਾਂਤਕ ਸਮਝ ਬਣਾ ਲੈਣਾ ਸਮੁੱਚੇ ਲੋਕਾਂ ਲਈ ਸੰਭਵ ਨਹੀਂ ਹੋ ਸਕਦਾ (ਸਮਾਜਵਾਦੀ ਸੰਕਰਮਣ ਦੌਰਾਨ ਪੂੰਜੀਵਾਦੀ ਕਿਰਤ-ਵੰਡ ਦੇ ਪ੍ਰਭਾਵਾਂ ਦੀ ਸਮਾਪਤੀ ਦੇ ਬਾਅਦ ਹੀ, ਦਿਮਾਗੀ ਕਿਰਤ ਅਤੇ ਸਰੀਰਕ ਕਿਰਤ ਦੇ ਫਰਕ ਦੇ ਕ੍ਰਮਵਾਰ ਖਾਤਮੇ ਤੋਂ ਬਾਅਦ ਹੀ ਇਹ ਸੰਭਵ ਹੋ ਸਕਦਾ ਹੈ)। ਇਹ ਕੰਮ ਇਨਕਲਾਬ ਦੀ ਅਗਵਾਈ ਕਰਨ ਵਾਲੀ ਤਾਕਤ ਕਰਦੀ ਹੈ। ਵਿਸ਼ਾਲ ਲੋਕਾਈ ਵਿਚਾਰਧਾਰਾ ਅਤੇ ਇਨਕਲਾਬੀ ਰਾਜਨੀਤੀ ਦੇ ਅਧਿਕਾਰ ਨੂੰ ਸੰਘਰਸ਼ ਦੇ ਤਜ਼ਰਬਿਆਂ ਦੇ ਅਧਾਰ 'ਤੇ ਅਤੇ ਇਨਕਲਾਬੀ ਪ੍ਰਚਾਰ ਅਤੇ ਸਿੱਖਿਆ ਦੀ ਮਦਦ ਨਾਲ ਪ੍ਰਵਾਨ ਕਰਦੀ ਹੈ। ਯਾਣੀ ਉਹ ਫਲਸਫੇ ਅਤੇ ਅਰਥ-ਸ਼ਾਸਤਰ ਦੀਆਂ ਡੂੰਘਾਈਆਂ ਵਿੱਚ ਤਾਂ ਨਹੀਂ ਉਤਰ ਪਾਉਂਦੀ ਪਰ ਇਹ ਜਾਣ ਲੈਂਦੀ ਹੈ ਕਿ ਇਨਕਲਾਬ ਹੀ ਇੱਕੋ ਇੱਕ ਰਸਤਾ ਹੈ ਅਤੇ ਉਸਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮਾਜ ਦਾ ਢਾਂਚਾ, ਪੈਦਾਵਾਰ ਅਤੇ ਰਾਜ ਕਾਜ ਦਾ ਤਰੀਕਾ ਕਿਹੋ ਜਿਹਾ ਹੋਵੇਗਾ।
ਇਤਿਹਾਸ ਵਿੱਚ ਅਜਿਹੇ ਵੀ ਲੋਕ ਹੋਏ ਹਨ ਅਤੇ ਅੱਜ ਵੀ ਹਨ ਜੋ ਇਹ ਮੰਨਦੇ ਰਹੇ ਹਨ ਕਿ ਮਜ਼ਦੂਰਾਂ ਨੂੰ ਸਿਰਫ਼ ਆਰਥਿਕ ਸੰਘਰਸ਼ ਹੀ ਕਰਨਾ ਚਾਹੀਦਾ ਹੈ ਜਾਂ ਆਰਥਿਕ ਸੰਘਰਸ਼ ਹੀ ਅੱਗੇ ਜਾ ਕੇ ਰਾਜਨੀਤਿਕ ਸੰਘਰਸ਼ ਵਿੱਚ ਬਦਲ ਜਾਂਦੇ ਹਨ। ਇਸ ਚਿੰਤਨ ਧਾਰਾ ਨੂੰ ਅਰਥਵਾਦ ਕਿਹਾ ਜਾਂਦਾ ਰਿਹਾ ਹੈ। ਇਸੇ ਚਿੰਤਨ ਤੋਂ ਪ੍ਰੇਰਿਤ ਹੋ ਕੇ ਜੋ ਲੋਕ ਸਿਰਫ਼ ਟਰੇਡ ਯੂਨੀਅਨਾਂ ਜੱਥੇਬੰਦ ਕਰਨ 'ਤੇ ਹੀ ਜ਼ੋਰ ਦਿੰਦੇ ਰਹੇ ਨੇ ਅਤੇ ਵਿਗਿਆਨਕ ਸਮਾਜਵਾਦ ਨੂੰ ਮਾਰਗ-ਦਰਸ਼ਕ ਮੰਨਣ ਵਾਲੀ ਪਾਰਟੀ ਬਣਾਉਣ ਦੀ ਜ਼ਿੰਮੇਦਾਰੀ ਦੀ