Back ArrowLogo
Info
Profile

ਸਿੱਧੇ ਜਾਂ ਅਸਿੱਧੇ ਰੂਪ ਵਿੱਚ ਅਣਦੇਖੀ ਕਰਦੇ ਰਹੇ ਨੇ, ਉਨ੍ਹਾਂ ਨੂੰ ਟਰੇਡ-ਯੂਨੀਅਨਵਾਦੀ ਕਿਹਾ ਜਾਂਦਾ ਰਿਹਾ ਹੈ। ਜੋ ਲੋਕ ਮਜ਼ਦੂਰਾਂ ਦੇ ਸੰਘਰਸ਼ਾਂ ਦੀ ਆਪ-ਮੁਹਾਰਤਾ ਅਤੇ ਟਰੇਡ- ਯੂਨੀਅਨ 'ਤੇ ਹੀ ਪੂਰਾ ਭਰੋਸਾ ਕਰਕੇ ਸਚੇਤਨ ਰੂਪ ਨਾਲ ਉਨ੍ਹਾਂ ਦੇ ਰਾਜਨੀਤਿਕ ਪਾਰਟੀ ਬਣਾਉਣ ਦੇ ਕੰਮ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਗੈਰਜ਼ਰੂਰੀ ਮੰਨਦੇ ਰਹੇ ਹਨ ਉਨ੍ਹਾਂ ਨੂੰ ਅਰਾਜਕਤਾਵਾਦੀ-ਸੰਘਵਾਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਗਿਆਨਕ ਸਮਾਜਵਾਦ ਨੇ ਪੂਰੇ ਮਨੁੱਖੀ ਇਤਿਹਾਸ ਨੂੰ ਜਮਾਤੀ-ਘੋਲਾਂ ਦਾ ਇਤਿਹਾਸ ਦੱਸਦੇ ਹੋਏ ਇਹ ਸਪੱਸ਼ਟ ਕੀਤਾ ਕਿ ਕੋਈ ਵੀ ਲੋਟੂ ਜਮਾਤ ਲੁੱਟੀ ਜਾ ਰਹੀ ਜਮਾਤ ਦੇ ਹੱਥਾਂ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਸੱਤ੍ਹਾ ਨਹੀਂ ਦਿੰਦੀ। ਰਾਜ ਸੱਤ੍ਹਾ ਕਿਸੇ ਖਾਸ ਜਮਾਤ ਦੇ ਸ਼ਾਸਨ-ਲੁੱਟ ਨੂੰ ਕਾਇਮ ਰੱਖਣ ਦਾ, ਇੱਕ ਖਾਸ ਸਮਾਜਿਕ-ਆਰਥਿਕ ਢਾਂਚੇ ਨੂੰ ਬਣਾਈ ਰੱਖਣ ਦਾ ਕੇਂਦਰੀ ਸੰਦ ਹੈ। ਇਹ ਤਾਕਤ ਦੀ ਵਰਤੋਂ ਕਰਕੇ ਸਥਾਪਿਤ ਅਤੇ ਕਾਇਮ ਰਹਿੰਦੀ ਹੈ ਅਤੇ ਇਸਨੂੰ ਤਾਕਤ ਦੀ ਵਰਤੋਂ ਕਰਕੇ ਹੀ ਨਸ਼ਟ ਕੀਤਾ ਜਾ ਸਕਦਾ ਹੈ ਅਤੇ ਨਵੀਆਂ ਜਮਾਤਾਂ ਦੇ ਹਿੱਤਾਂ ਨੂੰ ਪੂਰਾ ਕਰਨ ਵਾਲੀ ਨਵੀਂ ਰਾਜ ਸੱਤ੍ਹਾ ਕਾਇਮ ਕੀਤੀ ਜਾ ਸਕਦੀ ਹੈ। ਅੱਜ ਅਜਿਹੇ ਖੱਬੇ-ਪੱਖੀ ਦੁਨੀਆਂ ਵਿੱਚ ਬਹੁਤ ਹਨ ਜੋ ਤਾਕਤ ਦੀ ਵਰਤੋਂ ਕਰਕੇ ਰਾਜ ਸੱਤ੍ਹਾ ਨੂੰ ਨਸ਼ਟ ਕਰਕੇ ਨਵੀਂ ਰਾਜ ਸੱਤ੍ਹਾ ਬਣਾਉਣ ਦੇ ਸਿਧਾਂਤ ਦੀ ਥਾਂ, ਯਾਨੀ ਇਨਕਲਾਬੀ ਬਦਲਾਅ ਦੀ ਥਾਂ, ਸ਼ਾਂਤੀਪੂਰਨ ਸੰਕਰਮਣ ਦਾ ਸਿਧਾਂਤ ਪੇਸ਼ ਕਰਦੇ ਹਨ ਅਤੇ ਸੰਸਦ ਵਿੱਚ ਬਹੁਮਤ ਹਾਸਲ ਕਰਕੇ ਸਮਾਜਵਾਦ ਲਿਆਉਣ ਦਾ ਸੁਪਨਾ ਦਿਖਾਉਂਦੇ ਹਨ। ਅਜਿਹੀਆਂ ਸਾਰੀਆਂ ਧਾਰਾਵਾਂ ਅਸਲ ਵਿੱਚ ਮਜ਼ਦੂਰ ਅੰਦੋਲਨ ਵਿੱਚ ਵਿਵਸਥਾ ਦੇ ਘੁਸਪੈਠੀਏ ਦੀ ਅਤੇ ਪੂੰਜੀਵਾਦੀ ਵਿਵਸਥਾ ਦੇ ਸੁਰੱਖਿਆ ਕਵਚ ਦੀ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਨੂੰ ਸੋਧਵਾਦੀ ਜਾਂ ਸੱਜੇਪੱਖੀ-ਮੌਕਾਪ੍ਰਸਤ ਕਿਹਾ ਜਾਂਦਾ ਹੈ। ਆਮ ਬੋਲਚਾਲ ਦੀ ਬੋਲੀ ਵਿੱਚ ਇਨ੍ਹਾਂ ਨੂੰ ਸੰਸਦਮਾਰਗੀ ਖੱਬੇ ਪੱਖੀ ਵੀ ਕਿਹਾ ਜਾਂਦਾ ਹੈ। ਇਨਕਲਾਬੀ ਰਾਜਨੀਤੀ ਵਿੱਚ ਸੱਜੇਪੱਖੀ-ਮੌਕਾਪ੍ਰਸਤੀ ਆਮਤੌਰ 'ਤੇ ਮੱਧਵਰਗੀ ਕਾਇਰਤਾ ਤੋਂ ਪੈਦਾ ਹੁੰਦੀ ਹੈ ਅਤੇ ਫਿਰ ਇਸਦੇ ਨੇਤਾ ਬੁਰਜੂਆ ਰਾਜਨੀਤੀਵਾਨਾਂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਖੁੱਲ੍ਹੇ ਗੱਦਾਰਾਂ ਦੀ ਭੂਮਿਕਾ ਵਿੱਚ ਆ ਜਾਂਦੇ ਹਨ।

ਮਜ਼ਦੂਰ ਇਨਕਲਾਬ ਹਰ ਹਾਲਤ ਵਿੱਚ ਇਨਕਲਾਬੀ ਜਨਤਕ ਲੀਹ 'ਤੇ ਅਮਲ ਕਰਦਾ ਹੈ। ਇਨਕਲਾਬੀ ਜਨਤਕ ਲੀਹ ਦਾ ਮਤਲਬ ਇਹ ਮੰਨਣਾ ਹੈ ਕਿ ਲੁੱਟ ਜਬਰ ਦੇ ਸ਼ਿਕਾਰ ਲੋਕਾਂ ਨੂੰ ਜਗਾਉਣ, ਲਾਮਬੰਦ ਅਤੇ ਜੱਥੇਬੰਦ ਕੀਤੇ ਬਿਨਾਂ ਕਿਸੇ ਵੀ ਸਮਾਜਿਕ ਇਨਕਲਾਬ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ। ਇਨਕਲਾਬ ਥੋੜੇ ਜਿਹੇ ਇਨਕਲਾਬੀਆਂ ਦੁਆਰਾ ਕੀਤੀ ਜਾਣ ਵਾਲੀ ਸਾਜਿਸ਼ੀ ਕਾਰਵਾਈ ਨਹੀਂ ਹੈ। ਇਸਨੂੰ ਥੋੜ੍ਹੇ ਜਿਹੇ ਲੋਕ ਹਥਿਆਰਬੰਦ ਹੋ ਕੇ ਕੁੱਝ ਲੋਟੂਆਂ ਜਾਂ ਨੇਤਾਵਾਂ ਦੀ ਹੱਤਿਆ ਕਰਕੇ ਜਾਂ ਦਹਿਸ਼ਤ ਪੈਦਾ ਕਰਕੇ ਨਹੀਂ ਕਰ ਸਕਦੇ। ਇਹ ਵੀ ਇਕ ਭੁਲੇਖਾ ਹੈ ਕਿ ਇਨਸਾਫ ਦੇ ਲਈ ਕੁੱਝ ਲੋਕਾਂ ਨੂੰ ਲੜਦੇ-ਮਰਦੇ ਵੇਖ ਕੇ ਜਾਂ ਹਾਕਮ ਜਮਾਤਾਂ ਨੂੰ ਦਹਿਸ਼ਤ ਵਿੱਚ ਆਉਂਦਾ ਵੇਖ ਕੇ ਆਮ ਲੋਕ ਉਠ ਖੜੇ ਹੋਣਗੇ ਅਤੇ ਇਨਕਲਾਬ ਕਰ ਦੇਣਗੇ। ਉਹ ਅਜਿਹੇ ਲੋਕਾਂ ਪ੍ਰਤੀ ਸ਼ਰਧਾ- ਭਾਵ ਰੱਖ ਸਕਦੇ ਹਨ ਪਰ ਇਸਤੋਂ ਆਪ-ਮੁਹਾਰੇ ਉਠ ਕੇ ਕੋਈ ਭੂਮਿਕਾ ਨਹੀਂ ਨਿਭਾ

6 / 30
Previous
Next