Back ArrowLogo
Info
Profile

ਟੀਚਾ ਐਲਾਨਦੀ ਸੀ, ਪਰ ਇਸ ਟੀਚੇ ਦੀ ਪ੍ਰਾਪਤੀ ਲਈ ਇਸ ਧਾਰਾ ਦੀਆਂ ਗੁਪਤ ਇਨਕਲਾਬੀ ਜਥੇਬੰਦੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਬਜਾਏ ਛੋਟੇ- ਛੋਟੇ ਦਸਤਿਆਂ ਦੀਆਂ ਹਥਿਆਰਬੰਦ ਕਾਰਵਾਈਆਂ, ਤਖ਼ਤਾਪਲਟ ਸਾਜਿਸ਼ਾਂ ਅਤੇ ਦਹਿਸ਼ਤ ਦਾ ਰਸਤਾ ਅਪਣਾਉਂਦੀਆਂ ਸਨ । ਇਸਦਾ ਕਾਰਨ ਦਹਿਸ਼ਤਗਰਦੀ ਜਾਂ ਮਾਅਰਕੇਬਾਜੀ ਦੇ ਜਮਾਤੀ ਚਰਿੱਤਰ ਵਿੱਚ ਮੌਜੂਦ ਹੈ।

ਦਹਿਸ਼ਤਗਰਦੀ ਅਸਲ ਵਿੱਚ ਨਿਮਨ-ਪੂੰਜੀਵਾਦੀ ਜਾਂ ਮੱਧਵਰਗੀ ਇਨਕਲਾਬੀ ਪ੍ਰਵਿਰਤੀ ਹੈ। ਮੱਧਵਰਗ ਵਿਚ ਵਿਚਾਲੇ ਖੜੀ ਪੂੰਜਵਾਦੀ ਸਮਾਜ ਦੀ ਇੱਕ ਅਜਿਹੀ ਜਮਾਤ ਹੈ ਜਿਸਦਾ ਸਭ ਤੋਂ ਉਪਰਲਾ ਹਿੱਸਾ ਤਾਂ ਵੱਡੇ ਪੂੰਜੀਪਤੀਆਂ ਦੇ ਟੁੱਕੜ-ਖੋਰ (ਪ੍ਰਸ਼ਾਸਕ, ਬੁੱਧੀਜੀਵੀ, ਰਾਜਨੀਤਿਕ ਪ੍ਰਤੀਨਿਧੀ, ਸਿਧਾਂਤਕਾਰ ਆਦਿ ਦੇ ਰੂਪ ਵਿੱਚ) ਦੀ ਭੂਮਿਕਾ ਨਿਭਾਉਂਦਾ ਹੈ ; ਪਰ ਵਿਚਕਾਰਲਾ ਤੇ ਹੇਠਲਾ ਹਿੱਸਾ ਪੂੰਜੀ ਦੀ ਲੁੱਟ-ਮਾਰ ਤੋਂ ਦੁਖੀ ਰਹਿੰਦਾ ਹੈ। ਅਰਧ ਜਗੀਰੂ-ਬਸਤੀ-ਅਰਧ ਬਸਤੀ ਸਮਾਜਾਂ ਵਿੱਚ ਇਹ ਮੱਧਵਰਗ ਪੂੰਜੀਵਾਦੀ- ਸਾਮਰਾਜਵਾਦੀ ਲੁੱਟ ਦੇ ਨਾਲ ਹੀ ਜਗੀਰੂ ਲੁੱਟ ਦਾ ਵੀ ਸ਼ਿਕਾਰ ਸੀ ਅਤੇ ਕੌਮੀ ਮੁਕਤੀ, ਜਮਹੂਰੀ ਗਣਰਾਜ ਦੀ ਸਥਾਪਨਾ ਅਤੇ ਸਮਾਜਵਾਦ ਦਾ ਹਾਮੀ ਸੀ । ਪੂੰਜੀਵਾਦੀ ਲੁੱਟ ਇਸ ਮੱਧਵਰਗ ਨੂੰ ਸਮਾਜਵਾਦ ਦੇ ਟੀਚੇ ਦੇ ਨੇੜੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ ਅਤੇ ਇਸਦੇ ਸਭ ਤੋਂ ਰੈਡੀਕਲ ਤੱਤਾਂ ਨੂੰ ਇਨਕਲਾਬੀ ਬਦਲਾਅ ਦਾ ਹਾਮੀ ਬਣਾ ਦਿੰਦੀ ਹੈ। ਪਰ ਇਹ ਇਨਕਲਾਬ ਇਹ ਮੱਧਵਰਗੀ ਇਨਕਲਾਬੀ ਆਪਣੇ ਬੂਤੇ ਹੀ ਪੂਰਾ ਕਰ ਲੈਣਾ ਚਾਹੁੰਦੇ ਹਨ। ਵਿਆਪਕ ਕਿਰਤੀ ਲੋਕਾਂ 'ਤੇ-ਪ੍ਰਤੱਖ ਪੈਦਾਵਾਰੀ ਜਮਾਤ 'ਤੇ-ਉਸਦੀ ਪਹਿਲਕਦਮੀ ਅਤੇ ਸਿਰਜਣਾਤਮਿਕਤਾ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੁੰਦਾ ਕਿਉਂਕਿ ਪੈਦਾਵਾਰੀ ਕਿਰਤ ਤੋਂ ਉਹ ਵਾਂਝੇ ਹੁੰਦੇ ਹਨ, ਲੁੱਟੀ ਹੋਈ ਜਮਾਤ ਹੋਣ ਦੇ ਬਾਵਜੂਦ ਬੁਰਜੂਆ ਕਿਰਤ-ਵੰਡ ਦੇ ਬਣੇ ਸਮਾਜ ਵਿੱਚ ਦਿਮਾਗੀ ਕਿਰਤ ਕਰਨ ਵਾਲੇ ਦਾ ਖਾਸ ਅਧਿਕਾਰ ਤੇ ਖਾਸ ਦਰਜਾ ਉਨ੍ਹਾਂ ਨੂੰ ਹਾਸਲ ਹੁੰਦਾ ਹੈ ਅਤੇ ਪ੍ਰਤੱਖ ਪੈਦਾਵਾਰੀ ਜਮਾਤਾਂ ਨੂੰ ਨੀਵੀਂ ਨਜ਼ਰ ਨਾਲ ਵੇਖਣਾ ਜਾਂ ਅਵਿਸ਼ਵਾਸ ਕਰਨਾ ਉਨ੍ਹਾਂ ਦਾ ਜਮਾਤੀ ਸੰਸਕਾਰ ਹੁੰਦਾ ਹੈ। ਇਸ ਲਈ ਲੋਕਾਂ ਦੀ ਬਜਾਏ ਉਹ ਆਪਣੇ ਆਪ ਨੂੰ ਲੋਕਾਂ ਦੇ ਮੁਕਤੀਦਾਤਾ ਅਤੇ ਇੱਕੋ ਇੱਕ ਇਨਕਲਾਬੀ ਤਾਕਤ ਦੇ ਰੂਪ ਵਿੱਚ ਵੇਖਦੇ ਹਨ। ਪੈਦਾਵਾਰੀ ਪ੍ਰਕਿਰਿਆ ਨਾਲ ਪ੍ਰਤੱਖ ਜੁੜੇ ਨਾ ਹੋਣ ਕਰਕੇ ਇਹ ਮੱਧਵਰਗੀ ਇਨਕਲਾਬੀ ਅਵਿਵਹਾਰਕ ਵੀ ਹੁੰਦੇ ਹਨ। ਠੋਸ ਹਾਲਤਾਂ ਅਤੇ ਰਾਜ ਸੱਤ੍ਹਾ ਦੀ ਭੌਤਿਕ-ਆਤਮਿਕ ਤਾਕਤ ਬਾਰੇ ਉਨ੍ਹਾਂ ਦਾ ਮੁਲੰਕਣ ਇੱਕਦਮ ਸ਼ੇਖ਼ਚਿੱਲੀਨੁਮਾ ਹੁੰਦਾ ਹੈ ਅਤੇ ਇਸੇ ਲਈ ਉਹ ਸਮਝਦੇ ਹਨ ਕਿ ਗੁਪਤ ਸਾਜਿਸ਼ਾਂ, ਤੋੜ-ਫੋੜ, ਇਧਰ-ਉਧਰ ਹਥਿਆਰਬੰਦ ਦਸਤਿਆਂ ਦੀਆਂ ਹਥਿਆਰਬੰਦ ਕਾਰਵਾਈਆਂ ਅਤੇ ਦਹਿਸ਼ਤ ਦੁਆਰਾ ਉਹ ਹਾਕਮ ਜਮਾਤਾਂ ਨੂੰ ਸੱਤ੍ਹਾ ਛੱਡਣ ਲਈ ਮਜਬੂਰ ਕਰ ਦੇਣਗੇ । ਪ੍ਰਤੱਖ ਪੈਦਾਵਾਰ ਤੋਂ ਨਿੱਖੜੀ ਹੋਈ ਇਹ ਜਮਾਤ ਸੁਭਾਅ ਤੋਂ ਹੀ ਅਵਿਵਹਾਰਕ ਅਤੇ ਜਲਦਬਾਜ਼ ਹੁੰਦੀ ਹੈ ਅਤੇ ਤੁਰਤ-ਫੁਰਤ ਇਨਕਲਾਬ ਕਰ ਦੇਣ ਦਾ "ਮਾਸੂਮ-ਪਵਿੱਤਰ" ਭਰਮ ਇਨ੍ਹਾਂ ਦੀ ਫਿਤਰਤ ਹੁੰਦਾ ਹੈ। ਇਹੀ ਭਰਮ ਦਹਿਸ਼ਤਗਰਦੀ ਜਾਂ ਮਾਅਰਕੇਬਾਜ਼ੀ ਦੀ ਕਾਰਜਸੇਧ ਦੇ ਰੂਪ ਵਿੱਚ ਸਾਹਮਣੇ ਆਉਂਦਾ ਰਿਹਾ ਹੈ; ਅੱਜ ਵੀ ਆ ਰਹਾ ਹੈ ਅਤੇ ਅੱਗੇ ਵੀ ਆਉਂਦਾ ਰਹੇਗਾ।

9 / 30
Previous
Next