Back ArrowLogo
Info
Profile

ਹੈ। ਇਧਰ ਦੇ ਇਕ ਨਾਟਕਾਰਾਂ ਦੇ ਨਾਟਕਾਂ ਵਿਚ ਆਪਣੇ ਵਿਰਸੇ ਦੇ ਕੁਝ ਇਕ ਨਾਟ-ਰੂਪਾਂ ਦੀ ਝਲਕ ਦਿਖਾਈ ਦੇਣੀ ਜ਼ਰੂਰ ਸ਼ੁਰੂ ਹੋਈ ਹੈ। ਇਸਨੂੰ ਚੰਗੀ ਸ਼ੁਰੂਆਤ ਕਹਿ ਸਕਦੇ ਹਾਂ ।

ਏਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਵਿਰਸੇ ਤੋਂ ਭਾਵ ਹੈ, ਪੰਜਾਬੀ ਸਭਿਆਚਾਰ, ਲੋਕ-ਨਾਟਕ ਤੇ ਸੰਸਕ੍ਰਿਤ ਨਾਟਕ। ਇਸ ਸਮੁੱਚੇ ਵਿਰਸੇ ਤੋਂ ਹੀ ਪੰਜਾਬੀ ਭਾਸ਼ਾ ਦੇ ਰੰਗਮੰਚ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਮਰਾਠੀ ਦਾ ਤਮਾਸ਼ਾ ਇਸ ਦਾ ਖੂਬਸੂਰਤ ਉਦਾਹਰਣ ਹੈ। ਇਹ ਮਰਾਠੀ ਦਾ ਲੋਕ-ਨਾਟਕ ਸੀ । ਕੁਝ ਨਾਟਕਕਾਰਾਂ ਨੇ ਮਾਂਜ ਸੁਆਰਕੇ, ਕਲਪਨਾ ਰਾਹੀਂ ਅਤੇ ਨਵੇਂ ਰੰਗ ਭਰਕੇ ਇਸ ਲੋਕ-ਨਾਟਕ ਨੂੰ ਉਸੇ ਤਰ੍ਹਾਂ ਮਰਾਠੀ ਦੇ ਸ਼ਾਸਤਰੀ ਨਾਟਕ ਰੂਪ ਵਿਚ ਬਦਲ ਦਿੱਤਾ ਹੈ, ਜਿਸ ਤਰ੍ਹਾਂ ਮਨੀਪੁਰ, ਉੜੀਸਾ ਅਤੇ ਉੱਤਰ ਪ੍ਰਦੇਸ਼ ਦੇ ਲੋਕ ਨਾਚ ਪ੍ਰੇਮ-ਬੱਧ ਹੋ ਕੇ ਮਨੀਪੁਰੀ, ਉੜੀਸੀ ਤੇ ਕੱਥਕ ਦੇ ਕਲਾਸੀਕਲ ਨਾਚ ਹੋ ਗਏ ਹਨ।

ਧਰਮ ਗੁਰੂ ਨੂੰ ਇਸ ਸੰਦਰਭ ਵਿਚ ਰੱਖ ਕੇ ਦੇਖਦੇ ਹਾਂ ਤਾਂ ਇਹ ਕਹਿਣਾ ਹੋਵੇਗਾ ਕਿ ਨਾਟਕਕਾਰ ਨੇ ਆਪਣੇ ਵਿਰਸੇ ਵਿਚੋਂ ਬਹੁਤ ਸਾਰੇ ਨਾਟ-ਰੂਪ ਤੇ ਸ਼ੈਲੀ-ਰੂਪ ਲੈ ਕੇ ਆਪਣੀ ਪਰਿਕਲਪਨਾ ਦੇ ਸਹਾਰੇ ਨਵੀਂ ਨਾਟ-ਸ਼ੈਲੀ ਦੀ ਸਿਰਜਣਾ ਕੀਤੀ ਹੈ। ਉਸਨੇ ਵਿਰਸੇ ਵਿਚੋਂ ਨਾਟਕ ਦੇ ਜਿੰਨੇ ਵੀ ਅੰਗ ਤੇ ਸ਼ੈਲੀ-ਰੂਪ ਲਏ ਹਨ, ਉਹਨਾਂ ਦਾ ਅਜਿਹੇ ਢੰਗ ਨਾਲ ਪ੍ਰਯੋਗ ਕੀਤਾ ਹੈ ਕਿ ਧਰਮ ਗੁਰੂ ਨਾਟਕ ਦਾ ਪੂਰਾ ਸਰੂਪ ਹੀ ਮੌਲਿਕ ਰੂਪ ਧਾਰਨ ਕਰ ਗਿਆ ਹੈ। ਧਰਮ ਗੁਰੂ ਦੇ ਇਸ ਮੌਲਿਕ ਨਾਟ- ਰੂਪ ਨੂੰ ਬਹੁ-ਪਰਤੀ ਨਾਟਕ ਦਾ ਨਾਂ ਦੇ ਸਕਦੇ ਹਾਂ ।

ਸਭ ਤੋਂ ਪਹਿਲਾ ਪੱਧਰ-ਦਰ-ਪੱਧਰ ਚੱਲਣ ਵਾਲੇ ਇਸ ਨਾਟਕ ਦੇ ਸਰੂਪ ਨੂੰ ਸਮਝ ਲੈਣਾ ਜ਼ਰੂਰੀ ਹੈ। ਧਰਮ ਗੁਰੂ ਨਾਟਕ ਦੀ ਬੁਨਿਆਦੀ ਪੱਧਰ ਹੈ - ਮੂਲ ਕਥਾਵਸਤੂ। ਇਹ ਕਥਾਵਸਤੁ ਅਯੋਧਿਆ ਦੇ ਰਾਜਾ ਤ੍ਰਿਆਰੁਣ, ਰਾਜਕੁਮਾਰ ਸਤਿਆਵ੍ਰਤ, ਧਰਮ ਗੁਰੂ ਵਸਿਸ਼ਠ ਸਤਿਆਵ੍ਰਤ ਦੀ ਪ੍ਰੇਮਿਕਾ ਚਿਤ੍ਰਲੇਖਾ, ਰਿਸ਼ੀ ਵਿਸਵਾਮਿੱਤਰ ਦੀ ਪਤਨੀ ਅਤੇ ਰਿਸ਼ੀ ਵਿਸ਼ਵਾਮਿੱਤਰ ਵਿਚ ਮਨੁੱਖ ਦੇ 'ਧਰਮ' ਅਤੇ ਮਨੁੱਖ ਦੇ 'ਕਰਮ' ਦੇ ਸੰਘਰਸ਼ ਨੂੰ ਲੈ ਕੇ ਚਲਦੀ ਹੈ। ਇਹੀ ਧਰਮ ਅਤੇ ਕਰਮ ਦਾ ਸੰਘਰਸ਼ ਧਰਮ ਗੁਰੂ ਨਾਟਕ ਦਾ ਮੁੱਖ ਥੀਮ ਹੈ। ਇਸ ਸੰਘਰਸ਼ ਦਾ ਜਨਮ ਉਸੇ ਸਮੇਂ ਹੋ ਗਿਆ ਸੀ. ਜਿਸ ਸਮੇਂ ਪੂਰੇ ਸਮਾਜ ਨੂੰ ਜਾਤੀ ਵਿਵਸਥਾ ਦੇ ਵਿਧੀ ਵਿਧਾਨ ਵਿਚ ਬੰਨ੍ਹ ਦਿੱਤਾ ਗਿਆ ਸੀ । ਇਸੇ ਵਿਧੀ ਵਿਧਾਨ ਨੂੰ ਧਰਮ ਦਾ ਨਾਂ ਦਿੱਤਾ ਗਿਆ । ਧਰਮ ਗੁਰੂ ਏਸੇ ਨੂੰ ਧਰਮ ਮੰਨਦੇ ਹਨ ਅਤੇ ਧਰਮ ਦੇ ਨਾਂ ਉੱਤੇ ਪੂਰੇ ਸਮਾਜ ਨੂੰ ਪਾਪ-ਪੁੰਨ ਦਾ ਡਰ ਭੈਅ ਦਿਖਾ ਕੇ ਜਕੜੀ ਰੱਖਣਾ ਚਾਹੁੰਦੇ ਹਨ। ਇਹ ਸਮੱਸਿਆ ਉਸ ਦਿਨ ਤੱਕ ਚਲਦੀ ਰਹੇਗੀ, ਜਦੋਂ ਤੱਕ ਭਾਰਤੀ ਸਮਾਜ ਇਸ ਦੀ ਜਕੜ ਤੋਂ ਮੁਕਤੀ ਨਹੀਂ ਪਾ ਲੈਂਦਾ ।

ਧਰਮ ਗੁਰੂ ਨਾਟਕ ਦੀ ਇਸ ਬੁਨਿਆਦੀ ਪੱਧਰ ਤੋਂ ਸਵਰਾਜਬੀਰ ਨੇ ਵਿਰਸੇ ਵਿਚੋਂ ਜਿੰਨੇ ਵੀ ਨਾਟ-ਰੂਪ ਲਏ ਨੇ ਜਾਂ ਨਵੇਂ ਰੂਪ ਸਿਰਜੇ ਨੇ ਉਹ ਪਰਤ ਦਰ ਪਰਤ ਚਲਦੇ ਨੇ । ਉਸ ਨੇ ਉਹਨਾਂ ਦਾ ਪ੍ਰਯੋਗ ਬੰਨ੍ਹੀ ਬੰਨ੍ਹਾਈ ਪਰੰਪਰਾ ਦੇ ਰੂਪ ਵਿਚ ਨਹੀਂ, ਸਗੋਂ ਕਥਾਵਸਤੂ ਨੂੰ ਗਤੀ ਦੇਣ ਵਾਸਤੇ. ਥੀਮ ਨੂੰ ਉਭਾਰਨ ਵਾਸਤੇ ਅਤੇ ਚਰਿਤ੍ਰਾਂ ਨੂੰ ਸਪਸਟ ਕਰਨ ਵਾਸਤੇ ਮੌਲਿਕ ਢੰਗ ਨਾਲ ਕੀਤਾ ਹੈ।

ਉਦਾਹਰਣ ਵਜੋਂ ਅਸੀਂ ਸੂਤਰਧਾਰ ਦੀ ਗੱਲ ਕਰਦੇ ਹਾਂ । ਸੰਸਕ੍ਰਿਤ ਨਾਟਕਾਂ ਵਿਚ ਇਹ ਸੂਤਰਧਾਰ ਨਾਟਕ ਦੀ ਸ਼ੁਰੂਆਤ ਕਰਾ ਕੇ ਪਰਦੇ ਪਿੱਛੇ ਚਲਿਆ ਜਾਂਦਾ ਹੈ। ਇਸ ਤੋਂ ਪਿੱਛੇ ਉਹ

10 / 94
Previous
Next