Back ArrowLogo
Info
Profile

ਧਰਮ ਪਤਨੀ ਸਤਿਆਵਤੀ ਨੇ ਆਪਣੇ ਗਭਲੇ ਪੁੱਤਰ ਦੇ ਗਲ ਵਿਚ ਦਰਬਾ ਘਾਹ ਦੀ ਵੱਟੀ ਰੱਸੀ ਪਾਈ ਅਤੇ ਉਸਨੂੰ ਵੇਚਣ ਤੁਰ ਪਈ । ਰਸਤੇ ਵਿਚ ਉਸਦੀ ਮੁਲਾਕਾਤ ਸਤਿਆਵ੍ਰਤ ਨਾਲ ਹੋਈ. ਜਿਸ ਨੇ ਉਨ੍ਹਾਂ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ । ਗਲੇ ਵਿਚ ਰੱਸੀ ਪੈਣ ਦੇ ਕਾਰਨ ਇਹ ਬਾਲਕ ਬਾਅਦ ਵਿਚ ਗਾਲਵ ਰਿਸ਼ੀ ਵਜੋਂ ਪ੍ਰਸਿੱਧ ਹੋਇਆ। ਇਸ ਘਟਨਾ ਤੋਂ ਬਾਅਦ ਸਤਿਆਵ੍ਰਤ ਰਿਸ਼ੀ ਵਿਸ਼ਵਾਮਿੱਤਰ ਦੇ ਪਰਿਵਾਰ ਦੇ ਭੋਜਨ ਦਾ ਪ੍ਰਬੰਧ ਕਰਨ ਲੱਗਾ। ਇਕ ਵਾਰ ਖਾਣ ਲਈ ਕੁਝ ਨਾ ਮਿਲਣ ਤੇ ਸਤਿਆਵ੍ਰਤ ਨੇ ਰਿਸ਼ੀ ਵਸਿਸ਼ਠ ਦੇ ਆਸ਼ਰਮ ਤੋਂ ਉਸ ਦੀ ਗਊ ਨੰਦਨੀ ਚੁਰਾਈ. ਉਹਨੂੰ ਮਾਰਿਆ, ਉਸਦਾ ਮਾਸ ਆਪ ਖਾਧਾ ਤੇ ਰਿਸ਼ੀ ਦੇ ਪਰਿਵਾਰ ਨੂੰ ਵੀ ਖੁਆਇਆ। ਇਸ ਤੋਂ ਰਿਸ਼ੀ ਵਸਿਸ਼ਠ ਨੇ ਉਸਨੂੰ ਚੰਡਾਲ ਬਣ ਜਾਣ ਦਾ ਸਰਾਪ ਦਿੱਤਾ ਅਤੇ ਨਾਲ ਹੀ ਉਸਨੂੰ ਤਿੰਨ ਪਾਪਾ ਜਾ ਸ਼ੰਕੂਆਂ (ਪਿਤਾ ਦੀ ਆਗਿਆ ਨਾ ਮੰਨਣਾ। ਬ੍ਰਾਹਮਣ ਦੀ ਧੀ ਦਾ ਉਧਾਲਣਾ 'ਤੇ ਗਊ-ਹੱਤਿਆ) ਦਾ ਅਪਰਾਧੀ ਠਹਿਰਾ ਕੇ ਤ੍ਰਿਸਕੂ ਦਾ ਨਾਂ ਦਿੱਤਾ । ਦਿਲ ਵਿਚ ਡੂੰਘਾ ਗੁੱਸਾ ਲੈ ਕੇ ਸਤਿਆਵ੍ਰਤ ਜੰਗਲਾਂ 'ਚ ਚਲਾ ਗਿਆ ਤੇ ਘੋਰ ਤਪੱਸਿਆ ਕੀਤੀ।

ਤਪੱਸਿਆ ਦੇ ਕਾਰਨ ਵੱਖ ਵੱਖ ਦੇਵੀ ਦੇਵਤਾ (ਪੁਰਾਣਾਂ ਵਿਚ ਹਰ ਪੁਰਾਣ ਅਨੁਸਾਰ ਆਪਣੇ ਪੂਜਕ ਦੇਵੀ ਦੇਵਤਾ ਅਨੁਸਾਰ) ਪ੍ਰਸੰਨ ਹੋਏ। ਇਸੇ ਸਮੇਂ ਵਿਚ ਹੀ ਤ੍ਰਿਆਅਰੁਣ ਨੇ ਵਾਪਸ ਆ ਕੇ ਰਾਜ ਕਾਜ ਦੁਬਾਰਾ ਸਤਿਆਵ੍ਰਤ ਨੂੰ ਸੌਂਪ ਦਿੱਤਾ । ਰਾਜਾ ਬਣ ਕੇ ਸਤਿਆਵ੍ਰਤ ਨੇ ਕਈ ਸਾਲਾ ਤੱਕ ਰਾਜ ਕੀਤਾ। ਉਸ ਸਮੇਂ ਸਤਿਆਵ੍ਰਤ ਦੇ ਮਨ ਵਿਚ ਦੇਹ ਸਣੇ ਸਵਰਗ ਜਾਣ ਦੀ ਇੱਛਾ ਉਤਪੰਨ ਹੋਈ। ਸਤਿਆਵ੍ਰਤ ਨੇ ਇਹ ਇੱਛਾ ਵਸਿਸ਼ਠ ਦੇ ਕੋਲ ਪ੍ਰਗਟਾਈ, ਜਿਸ ਨੇ ਇਸ ਅਜੀਬ ਇੱਛਾ ਤੇ ਕ੍ਰੋਧਿਤ ਹੋ ਕੇ ਉਹਨੂੰ ਫਿਰ ਚੰਡਾਲ ਬਣ ਜਾਣ ਦਾ ਸਰਾਪ ਦਿੱਤਾ।

ਵਸਿਸ਼ਠ ਦੇ ਸਰਾਪ ਤੋਂ ਚੰਡਾਲ ਬਣ ਜਾਣ ਤੇ ਸਤਿਆਵ੍ਰਤ ਫਿਰ ਵਣ ਵਿਚ ਭਟਕਣ ਲੱਗਾ। ਏਥੇ ਰਿਸ਼ੀ ਵਿਸ਼ਵਾਮਿੱਤਰ (ਜਿਸ ਨੂੰ ਉਨ੍ਹਾਂ ਦੀ ਪਤਨੀ ਸਤਿਆਵਤੀ ਨੇ ਸਤਿਆਵ੍ਰਤ ਦਵਾਰਾ ਉਨ੍ਹਾਂ ਦੀ ਕੀਤੀ ਗਈ ਸਹਾਇਤਾ ਬਾਰੇ ਸਾਰੀ ਕਹਾਣੀ ਦੱਸੀ ਸੀ) ਨੇ ਸਤਿਆਵ੍ਰਤ ਨੂੰ ਚੰਡਾਲਪਨ ਤੋਂ ਮੁਕਤ ਕੀਤਾ ਅਤੇ ਆਪਣੇ ਤਪ ਦੇ ਪ੍ਰਤਾਪ ਨਾਲ ਉਸਨੂੰ ਸਦੇਹ ਹੀ ਸਵਰਗ ਭੇਜ ਦਿੱਤਾ । ਜਦ ਇੰਦਰ ਅਤੇ ਹੋਰ ਦੇਵਤਿਆਂ ਨੇ ਸਤਿਆਵ੍ਰਤ ਨੂੰ ਸਰੀਰੀ ਜਾਮੇ ਵਿਚ ਸਵਰਗ ਵਿਚ ਆਉਂਦਿਆਂ ਵੇ ਖਿਆ ਤਾਂ ਉਨ੍ਹਾਂ ਵਿਚ ਭਗਦੜ ਮਚ ਗਈ। ਦੇਵਤਿਆਂ ਨੇ ਉਸਨੂੰ ਸਵਰਗ ਵਿਚ ਪ੍ਰਵੇਸ਼ ਨਾ ਕਰਨ ਦਿੱਤਾ ਤੇ ਧੱਕਾ ਮਾਰ ਕੇ ਵਾਪਸ ਧਰਤੀ ਤੇ ਸੁੱਟ ਦਿੱਤਾ । ਸਤਿਆਵ੍ਰਤ ਨੂੰ ਵਾਪਸ ਆਉਂਦਿਆਂ ਦੇਖ ਵਿਸ਼ਵਾਮਿੱਤਰ ਨੇ ਫਿਰ ਆਪਣੇ ਤਪ ਨਾਲ ਉਸਨੂੰ ਧਰਤੀ ਤੇ ਡਿੱਗਣ ਤੋਂ ਬਚਾਇਆ ਅਤੇ ਸਤਿਆਵ੍ਰਤ ਸਵਰਗ ਤੇ ਧਰਤੀ ਦੇ ਵਿਚਕਾਰ ਹੀ ਲਟਕਣ ਲੱਗਾ। ਦੇਵਤਿਆਂ ਦੇ ਵਿਉਹਾਰ ਤੋਂ ਖਿਝ ਕੇ ਵਿਸ਼ਵਾਮਿੱਤਰ ਨੇ ਸਤਿਆਵ੍ਰਤ ਲਈ ਵੱਖਰੇ ਸਵਰਗ ਦੀ ਸਿਰਜਣਾ ਕੀਤੀ। ਇਸ ਗੱਲ ਤੇ ਘਬਰਾ ਕੇ ਇੰਦਰ ਤੇ ਹੋਰ ਦੇਵਤਿਆਂ ਨੇ ਰਿਸ਼ੀ ਵਿਸ਼ਵਾਮਿੱਤਰ ਕੋਲ ਪ੍ਰਾਰਥਨਾ ਕੀਤੀ, ਉਨ੍ਹਾਂ ਨੂੰ ਪ੍ਰਤਿ-ਸਵਰਗ ਬਨਾਉਣ ਤੋਂ ਮਨ੍ਹਾ ਕੀਤਾ ਅਤੇ ਇੰਦਰ ਖੁਦ ਸਤਿਆਵ੍ਰਤ ਨੂੰ ਸਦੇਹ ਹੀ ਸਵਰਗ ਵਿਚ ਲੈ ਗਿਆ।

ਕਈ ਪੁਰਾਣਾ ਵਿਚ ਇਹ ਵਰਨਣ ਹੈ ਤੇ ਕਈਆਂ ਵਿਚ ਇਹ ਕਿ ਸਤਿਆਵ੍ਰਤ ਅਜੇ ਵੀ ਆਪਣੇ ਤ੍ਰਿਸ਼ੰਕੂ ਰੂਪ ਵਿਚ ਸਵਰਗ ਤੇ ਧਰਤੀ ਦੇ ਵਿਚਕਾਰ ਲਟਕ ਰਿਹਾ ਹੈ।

5 / 94
Previous
Next